ਸਤਵਿੰਦਰ ਸਿੰਘ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਸਤਵਿੰਦਰ ਸਿੰਘ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ
  • ਰੋਹਿਤ ਕੁਮਾਰ ਜਨਰਲ ਸਕੱਤਰ, ਮਨਜਿੰਦਰ ਸਿੰਘ ਸੀਨੀ. ਮੀਤ ਪ੍ਰਧਾਨ ਤੇ ਅੰਮਿਤ ਕੰਬੋਜ ਖਜ਼ਾਨਚੀ ਬਣੇ
  • ਮਨਿਸਟ੍ਰੀਅਲ ਕਾਡਰ ’ਚ ਇੱਕਜੁਟਤਾ ਮੁਲਾਜ਼ਮ ਹਿੱਤ ਲਈ ਚੰਗੀ : ਰਵਿੰਦਰ ਸ਼ਰਮਾ

ਪਟਿਆਲਾ, 9 ਜੁਲਾਈ (ਗੁਰਪ੍ਰੀਤ ਕੰਬੋਜ)- ਅੱਜ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਮਨਿਸਟ੍ਰੀਅਲ ਸਟਾਫ ਦੀ ਜ਼ਿਲ੍ਹਾ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿਚ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ, ਡੈਂਟਲ ਕਾਲਜ, ਟੀ ਬੀ ਹਸਪਤਾਲ, ਨਰਸਿੰਗ ਕਾਲਜ ਆਦਿ ਦੇ ਮਨਿਸਟ੍ਰੀਅਲ ਸਟਾਫ ਨੇ ਹਿੱਸਾ ਲਿਆ। ਇਸ ਮੌਕੇ ਤੇਜਿੰਦਰ ਸਿੰਘ ਤੇ ਰਵਿੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਵਲੋਂ ਆਪਣੇ ਇਸ ਕਾਡਰ ਦੀ ਸਰਬ-ਸੰਮੀ ਨਾਲ ਚੋਣ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ। ਇਸ ਦੌਰਾਨ ਸਤਵਿੰਦਰ ਸਿੰਘ ਨੂੰ ਸਭ ਦੀ ਸਹਿਮਤੀ ਨਾਲ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਕਲੈਰੀਕਲ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ, ਰੋਹਿਤ ਕੁਮਾਰ ਨੂੰ ਜਨਰਲ ਸਕੱਤਰ, ਮਨਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅੰਮਿਤ ਕੰਬੋਜ ਨੂੰ ਖਜ਼ਾਨਚੀ ਚੁਣਿਆ ਗਿਆ। ਬਾਕੀ ਦੇ ਮੈਂਬਰਾਂ ਨੂੰ ਚੁਣਨ ਦੇ ਅਧਿਕਾਰ ਜਿਲ੍ਹਾ ਪ੍ਰਧਾਨ ਸਤਵਿੰਦਰ ਸਿੰਘ ਨੂੰ ਦਿੱਤੇ ਗਏ।ਨਵ-ਨਿਯੁਕਤ ਪ੍ਰਧਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਉਹ ਮੁਲਾਜ਼ਮ ਸਾਥੀਆਂ ਵਲੋਂ ਲਗਾਈ ਗਈ ਇਸ ਜ਼ਿੰਮੇਵਾਰ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮਾਂ ਦੇ ਹਿੱਤਾਂ ਤੇ ਮੰਗਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਵਲੋਂ ਸਮੂਹ ਮੁਲਾਜ਼ਮ ਸਾਥੀਆਂ ਨੂੰ ਆਪਸ ਵਿਚ ਇਕਜੁੱਟਤਾ ਨਾਲ ਰਹਿਣ ਦੀ ਬੇਨਤੀ ਕੀਤੀ।
ਸੀ. ਪੀ. ਐਫ. ਦੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ ਨੇ ਨਵੇਂ ਚੁਣੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸਮੂਹ ਮਨਿਸਟ੍ਰੀਅਲ ਸਟਾਫ ਵਲੋਂ ਇਕਜੁੱਟਤਾ ਦਿਖਾਈ ਗਈ ਹੈ, ਜਿਸ ਲਈ ਉਹ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ, ਗੁਰਬਿੰਦਰ ਭਾਟੀਆ, ਰਵਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ ਸੀ ਪੀ ਐਫ, ਬਿਕਰਮ ਸਿੰਘ, ਰੁਪਿੰਦਰ ਕੌਰ, ਬ੍ਰਿਜ ਮਲਹੋਤਰਾ, ਭੁਪਿੰਦਰ ਯਾਦਵ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਸਾਹਿਲ ਗੋਇਲ, ਹਿੰਮਤ ਸਿੰਘ, ਜਸਵਿੰਦਰ ਸਿੰਘ, ਹੇਮੰਤਦੀਪ ਸਿੰਘ, ਖੁਸ਼ਵੀਰ ਸਿੰਘ, ਸਤਿਆ ਪ੍ਰਕਾਸ਼, ਅਜੈ ਹਾਂਸ, ਜਤਿੰਦਰ ਸਿੰਘ, ਰਾਜੂ ਤਿਵਾੜੀ, ਸਤਨਾਮ ਸਿੰਘ, ਮਨਿੰਦਰ ਸਿੰਘ, ਕੁਲਵੀਰ ਆਦਿ ਹਾਜ਼ਰ ਸਨ।

ਨਵੇਂ ਚੁਣੇ ਪ੍ਰਧਾਨ ਸਤਵਿੰਦਰ ਸਿੰਘ ਬਾਕੀ ਅਹੁਦੇਦਾਰਾਂ ਸਮੇਤ, ਨਾਲ ਹਨ ਤੇਜਿੰਦਰ ਸਿੰਘ, ਰਵਿੰਦਰ ਸ਼ਰਮਾ ਤੇ ਸਮੂਹ ਮੁਲਾਜ਼ਮ ਸਾਥੀ।

You must be logged in to post a comment Login