ਪਟਿਆਲਾ, 29 ਮਈ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਸੀਨੀਅਰ ਯੂਥ ਆਗੂ ਸੁਖਵਿੰਦਰ ਸੁੱਖਾ ਵਲੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦ ਹੱਕ ਵਿਚੇ ਜ਼ਬਰਦਸਤ ਮੋਸਟਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿਚ ਸੈਂਕੜੇ ਨੌਜਵਾਨਾਂ ਨੇ ਆਪੋ ਆਪਣੇ ਵਹੀਕਲਾਂ ਸਮੇਤ ਹਿੱਸਾ ਲਿਆ। ਇਹ ਰੈਲੀ ਸੂਲਰ, ਜੇ ਪੀ ਕਲੋਨੀ, ਗਿਆਨੀ ਕਲੋਨੀ ਤੋਂ ਹੁੰਦੀ ਹੋਈ ਸਮਾਣਾ ਹਲਕੇ ਦੀਆਂ ਕਈ ਕਲੋਨੀਆਂ ਤੋਂ ਹੁੰਦੀ ਹੋਈ ਸੂਲਰ ਵਿਖੇ ਹੀ ਸਮਾਪਤ ਹੋਈ। ਇਸ ਮੌਕੇ ਪੂਰੀ ਸੜਕ ਆਮ ਆਦਮੀ ਪਾਰਟੀ ਜ਼ਿੰਦਾਬਾਦ, ਚੇਤਨ ਸਿੰਘ ਜੌੜੇਮਾਜਰਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠੀ। ਸੁਖਵਿੰਦਰ ਸੁੱਖਾ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਚੇਤਨ ਸਿੰਘ ਜੌੜੇਮਾਜਰਾ ਦੇ ਨਾਲ ਡੱਟ ਕੇ ਖੜੇ ਹਨ ਤੇ ਹੁਣ ਵੀ ‘ਆਪ’ ਉਮੀਦਵਾਰ ਦਾ ਡੱਟ ਕੇ ਸਾਥ ਦੇਣਗੇ। ਸੁਖਵਿੰਦਰ ਸੁੱਖਾ ਨੇ ਕਿਹਾ ਕਿ ਹਾਲਾਂਕਿ ਇੱਕਾ-ਦੁੱਕਾ ਲਾਲਚੀ ਬੰਦੇ ਪਾਰਟੀ ਦਾ ਸਾਥ ਨਹੀਂ ਦੇ ਰਹੇ, ਸਗੋਂ ਆਮ ਆਦਮੀ ਪਾਰਟੀ ਦੇ ਉਲਟ ਚੱਲ ਰਹੇ ਹਨ, ਇਸ ਬਾਰੇ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾ ਦਿੱਤਾ ਹੈ, ਪਰ ਅਸੀਂ ਹਮੇਸ਼ਾਂ ਚੇਤਨ ਸਿੰਘ ਜੌੜੇਮਾਜਰਾ ਦਾ ਸਾਥ ਦਿੱਤਾ ਹੈ, ਅੱਗੋਂ ਵੀ ਪਿੱਛੇ ਨਹੀਂ ਹਟਾਂਗੇ।
You must be logged in to post a comment Login