-
ਪੀ. ਐਸ. ਐਮ. ਐਸ. ਯੂ. ਵਲੋਂ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਸ਼ਨ, ਮੁਲਾਜ਼ਮ ਜਥੇਬੰਦੀਆਂ ਸੜਕਾਂ ’ਤੇ
-
ਪੁਰਾਣੀ ਪੈਨਸ਼ਨ ਬਹਾਲੀ, ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨਾ, ਪਰਖਕਾਲ ਸਮਾਂ ਘੱਟ ਕਰਨਾ ਤੇ ਪੂਰੀ ਤਨਖਾਹ ਦੇਣਾ ਆਦਿ ਮੁੱਖ ਮੰਗਾਂ : ਗੁਰਮੇਲ ਵਿਰਕ
ਪਟਿਆਲਾ, 24 ਨਵੰਬਰ (ਪ. ਪ.) – ਪੰਜਾਬ ਸਟੇਟ ਮਨੀਸਟ੍ਰੀਅਲ ਸਰਸਵਿਸਿਜ਼ ਯੂਨੀਅਨ (ਪੀ. ਐਸ. ਐਮ. ਐਸ. ਯੂ.), ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਡੀ. ਏ. ਦੀ ਕਿਸ਼ਤ ਜਾਰੀ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ ਸਮੇਤ ਹੋਰ ਅਹਿਮ ਮੰਗਾਂ ਲਈ ਅੱਜ ਪੰਜਾਬ ਸਰਕਾਰ ਖਿਲਾਫ ਮਿੰਨੀ ਸੈਕਟਰੀਏਟ ਵਿਖੇ ਜ਼ਬਰਦਸਤ ਰੋਸ ਪ੍ਰਦਸ਼ਨ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸੈਂਕੜਿਆਂ ਦੀ ਗਿਣਤੀ ਵਿਚ ਮੁਲਾਜ਼ਮਾਂ ਨੇ ਹਿੱਸਾ ਲਿਆ। ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਮਗਰੋਂ ਮੁਲਾਜ਼ਮ ਜਥੇਬੰਦੀਆਂ ਵਲੋਂ ਮਿੰਨੀ ਸੈਕਟਰੀਏਟ ਚੌਂਕ ਤੋਂ ਥਾਪਰ ਕਾਲਜ ਚੌਂਕ ਤੱਕ ਸਰਕਾਰ ਖਿਲਾਫ ਨਾਅਰੇ ਲਾਉਂਦਿਆਂ ਵੱਡੀ ਰੋਸ ਰੈਲੀ ਕੀਤੀ ਗਈ ਅਤੇ ਥਾਪਰ ਕਾਲਜ ਚੌਂਕ ਜਾਮ ਕਰਕੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਚੌਂਕ ਵਿਚਕਾਰ ਸਾੜੀ ਗਈ। ਪੀ. ਐਮ. ਐਸ. ਯੂ. ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਤੇ ਰੋਸ ਪ੍ਰਦਸ਼ਨ ਕਰਕੇ ਝੂਠੀ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ ਜਾਵੇਗਾ। ਗੁਰਮੇਲ ਵਿਰਕ ਨੇ ਕਿਹਾ ਕਿ ਅਸੀਂ 8 ਨਵੰਬਰ ਤੋਂ ਕਲਮ ਛੋੜ, ਕੰਪਿਊਟਰ ਤੇ ਪੈਨ ਡਾਊਨ ਹੜਤਾਲ ’ਤੇ ਬੈਠੇ ਹਾਂ ਪਰ ਪੰਜਾਬ ਸਰਕਾਰ ਦੇ ਕੰਨ੍ਹਾਂ ਦੇ ਜੂੰ ਤੱਕ ਨਹੀਂ ਸਰਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਤਾਂ ਹਾਲੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਮੁਕੰਮਲ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਸਰਕਾਰ ਵੱਲ ਮੁਲਾਜ਼ਮਾਂ ਦਾ 12 ਫੀਸਦੀ ਡੀ. ਏ. ਬਕਾਇਆ ਹੈ, ਜਿਸ ਦੀ ਇਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਗਈ। ਇਸ ਤੋਂ ਬਿਨ੍ਹਾਂ 4-9-14 ਬੰਦ ਕਰਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਅਤੇ ਨਵੀਂ ਭਰਤੀ ਦਾ ਪਰਖਕਾਲ ਸਮਾਂ ਘੱਟ ਕੀਤਾ ਜਾਵੇ ਤੇ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ। ਸਰਕਾਰ 7ਵਾਂ ਪੇ ਕਮਿਸ਼ਨ ਧੱਕੇ ਨਾਲ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।
ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਦੇ ਸੈਂਕੜੇ ਮੁਲਾਜ਼ਮਾਂ ਨੇ ਲਿਆ ਹਿੱਸਾ : ਪੀ. ਐਸ. ਐਮ. ਐਸ. ਯੂ. ਦੇ ਸੱਦੇ ’ਤੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਅਤੇ ਰੋਸ ਰੈਲੀਆਂ ਨੂੰ ਸਭ ਜਥੇਬੰਦੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸੇ ਤਰ੍ਹਾਂ ਹੀ ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਕਲੈਰੀਕਲ, ਨਰਸਿੰਗ ਤੇ ਹੋਰ ਸਟਾਫ ਵਲੋਂ ਪ੍ਰਧਾਨ ਤੇਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸ਼ਿਰਕਤ ਕੀਤੀ ਅਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਪਨੇਸਰ, ਗੁਰਦੀਪ ਸਿੰਘ, ਰਿੰਕੂ ਡਾਵਲਾ, ਰਵਿੰਦਰ ਸ਼ਰਮਾ, ਟੋਨੀ ਭਾਗਰੀਆ, ਮੈਡੀਕਲ ਕਾਲਜ ਦੇ ਪ੍ਰਧਾਨ ਤੇਜਿੰਦਰ ਸਿੰਘ, ਵਿਪੁੱਨ ਸ਼ਰਮਾ, ਬਿਕਰਮ ਸਿੰਘ, ਸੰਦੀਪ ਸਿੰਘ ਸੀਨੀ. ਸਹਾਇਕ, ਸੰਦੀਪ ਗਰੇਵਾਲ, ਸਤਵਿੰਦਰ ਸਿੰਘ, ਹਿੰਮਤ ਸਿੰਘ, ਸਤਿਆ ਪ੍ਰਕਾਸ਼, ਵਿਸ਼ਾਲ ਕੁਮਾਰ ਡੈਂਟਲ ਕਾਲਜ, ਅੰਮਿਤ ਕੰਬੋਜ, ਰੋਹਿਤ ਕੁਮਾਰ, ਅਮਨਦੀਪ ਸਿੰਘ, ਵਰੁਣ ਕੁਮਾਰ, ਚਰਨਜੀਤ ਸਿੰਘ ਚੰਨੀ, ਜਸਵਿੰਦਰ ਸਿੰਘ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਭੁਪਿੰਦਰ ਯਾਦਵ, ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ, ਰਾਜੂ ਤਿਵਾੜੀ, ਜਯੋਤੀ ਮੈਡਮ, ਖੁਸ਼ਵੀਰ ਸਿੰਘ, ਗੌਰਵ ਕੁਮਾਰ, ਕਰਨ ਕੁਮਾਰ, ਮਨਿੰਦਰ ਸਿੰਘ, ਅਨੂ ਸ਼ਰਮਾ, ਸੁਸ਼ੀਲ ਕੁਮਾਰ, ਲੋਹਿਤ ਕੁਮਾਰ, ਮਹਿੰਦਰ ਪਾਲ, ਭੁਪਿੰਦਰ ਸਿੰਘ (ਹੈੱਡ ਆਫ਼ਿਸ), ਕੁਲਵੰਤ ਸਿੰਘ , ਬਲਵਿੰਦਰ ਸਿੰਘ, ਰਾਮ ਕਿਸ਼ਨ , ਦੀਪਕ ਕੁਮਾਰ, ਸੁਨੀਤਾ, ਰਮਨਪ੍ਰੀਤ ਕੌਰ, ਪਾਇਲ, ਰੁਹਾਨੀ, ਖਜ਼ਾਨਾ ਵਿਭਾਗ , ਰਘਬੀਰ ਸਿੰਘ , ਕੇਸਰ ਸਿੰਘ , ਅੰਗਰੇਜ ਸਿੰਘ , ਯਾਦਵਿੰਦਰ ਸਿੰਘ , ਹਰਵਿੰਦਰ ਸਿੰਘ, ਬਲਵੀਰ ਕੌਰ ਡੀ. ਸੀ. ਦਫ਼ਤਰ, ਸਤਨਾਮ ਸਿੰਘ ਲੁਬਾਣਾ, ਵਾਟਰ ਸਪਲਾਈ , ਅਮਰਦੀਪ ਸਿੰਘ , ਰਾਜਵਿੰਦਰ ਸਿੰਘ, ਮੰਜੂ ਬਾਲਾ, ਖੁਸ਼ਵੰਤ ਸਿੰਘ ਫੂਡ ਸਪਲਾਈ , ਅਰਸ਼ਦੀਪ ਸਿੰਘ, ਸਰੂਪ ਸਿੰਘ, ਪਰਕਾਸ਼ ਅਰੋੜਾ, ਸੁਖਦੀਪ ਸਿੰਘ, ਜਪਇੰਦਰ ਸਿੰਘ, ਸਿਮਰਨਜੀਤ ਮਾਨ, ਪੀ ਪੀ ਐਸ ਸੀ ਵਿਭਾਗ, ਵਿਕਰਮ ਸਿੰਘ, ਹਰਪ੍ਰੀਤ ਕੋਰ, ਪੱਲਵੀ, ਲਖਵਿੰਦਰ ਸਿੰਘ, ਤਰਲੋਕ ਸਿੰਘ, ਦਲੀਪ ਕੁਮਾਰ, ਭਾਸ਼ਾ ਵਿਭਾਗ , ਉਪਨੈਣ, ਜਗਪ੍ਰੀਤ ਸਿੰਘ, ਸਿੰਜਾਈ ਵਿਭਾਗ , ਸਤਨਾਮ ਲੁਬਾਣਾ, ਵਾਟਰ ਸਪਲਾਈ ਵਿਭਾਗ, ਨਰਿੰਦਰ ਕੋਰ ਕਮਿਸ਼ਨਰ ਦਫਤਰ, ਸੰਦੀਪ ਬਰਨਾਲਾ, ਅਮਨ ਸੰਧੂ, ਬੂਟਾ ਰਾਮ, ਸੁਖਵਿੰਦਰ ਸਿੰਘ, ਮਹਿੰਦਰ ਕੁਮਾਰ, ਭੁਪਿੰਦਰ ਸਿੰਘ, ਮੋਹਨ ਸਿੰਘ, ਗਿਆਨ ਖੰਨਾ ਡਰਾਫਟਸਮੈਨ ਯੂਨੀਅਨ, ਸ਼੍ਰੀ ਦਰਸ਼ਨ ਸਿੰਘ ਲੁਬਾਣਾ, ਦੀ ਕਾਲਸ-4 ਗੋਰਮਿੰਟ ਇਮਪਲਾਇਜ ਯੂਨੀਅਨ ਪੰਜਾਬ ਪ੍ਰਧਾਨ ਆਦਿ ਸਾਥੀ ਹਾਜਰ ਸਨ।





You must be logged in to post a comment Login