ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ

ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ

ਪੁਰਾਣੀ ਪੈਨਸ਼ਨ ਬਹਾਲੀ ਲਈ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਗੁਰਮੇਲ ਵਿਰਕ, ਤਰਸੇਮ ਕੁਮਾਰ ਤੇ ਹੋਰ ਵਿਭਾਗਾਂ ਦੇ ਕਰਮਚਾਰੀ। (ਫੋਟੋ: ਗੁਰਪ੍ਰੀਤ ਕੰਬੋਜ ਸੂਲਰ)

  • ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੱਟ ਰਹੀ ਹੈ: ਗੁਰਮੇਲ ਵਿਰਕ
  • ਰੇਲਵੇ ਕਰਮਚਾਰੀ 2024 ’ਚ ਕਰਨਗੇ ਡੱਟ ਕੇ ਵਿਰੋਧ : ਤਰਸੇਮ ਕੁਮਾਰ

ਪਟਿਆਲਾ, 16 ਅਪ੍ਰੈਲ (ਗੁਰਪ੍ਰੀਤ ਕੰਬੋਜ)- ਫਰੰਟ ਅੰਗੇਸਟ ਐਨ ਪੀ ਐਸ ਇਨ ਰੇਲਵੇ, ਡੀ. ਐਮ. ਡਬਲਿਊ ਇੰਪਲਾਇਜ਼ ਯੂਨੀਅਨ ਸੀ ਪੀ ਐਫ ਕਰਮਚਾਰੀ ਯੂਨੀਅਨ ਵਲੋਂ ਐਨ ਐਮ ਓ ਪੀ ਐਸ ਦੇ ਬੈਨਰ ਹੇਠ ਪੁਰਾਣੀ ਪੈਨਸ਼ਨ ਦੀ ਮੁਕੰਮਲ ਬਹਾਲੀ ਲਈ ਅੱਜ ਛੁੱਟੀ ਵਾਲੇ ਦਿਨ ਵੀ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਸ਼ਨ ਤੇ ਨਾਅਰਬਾਜ਼ੀ ਕੀਤੀ ਗਈ ਤੇ ਸੰਵਿਧਾਨਕ ਰੋਸ ਮਾਰਚ ਕੱਢਿਆ। ਇਸੇ ਤਰ੍ਹਾਂ ਹੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪਟਿਆਲਾ ਵਲੋਂ ਵੀ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ਵਿਚ ਮਿੰਨੀ ਸੈਕਟਰੀਏਟ ਵਿਖੇ ਅੱਜ ਪੰਜਾਬ ਸਰਕਾਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਡੀ. ਐਮ. ਡਬਲਿਊ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮਾ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਕੀਤਾ ਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਮੁਕੰਮਲ ਨੋਟੀਫਿਕੇਸ਼ਨ ਨਹੀਂ ਕਰ ਰਹੀ ਤੇ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਹੈ। ਵਿਰਕ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਕੈਬਿਟਨ ਵਿਚ ਮਤਾ ਪਾਸ ਹੋਣ ਮਗਰੋਂ ਨੋਟੀਫਿਕੇਸ਼ਨ ਜਾਰੀ ਨਾ ਕਰਨਾ ਅਤੇ ਰਵਿਊ ਕਮੇਟੀ ਬਣਾਉਣਾ ਇਕ ਡਰਾਮੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਜਾਂਦੀ ਸਰਕਾਰ ਦਾ ਖਹਿੜਾ ਨਹੀਂ ਛੱਡਣ ਵਾਲੇ ਤੇ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਜਲੰਧਰ ਜ਼ਿਮਣੀ ਚੋਣਾਂ ਵਿਚ ਭੁਗਤਣਾ ਪਵੇਗਾ।
ਬੀ. ਐਮ. ਬਡਬਲਿਊ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤਰਸੇਮ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਾਡੀ ਇਕੋ ਇਕ ਮੰਗ ਹੈ, ਪੁਰਾਣੀ ਪੈਨਸ਼ਨ ਦੀ ਬਹਾਲੀ। ਜੇਕਰ ਕੇਂਦਰ ਸਰਕਾਰ 2024 ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਸਰਕਾਰ ਦਾ ਸਵਾਗਤ ਤੇ ਸਹਿਯੋਗ ਕਰਾਂਗੇ ਤੇ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ 2024 ਵਿਰੋਧ ਕੀਤਾ ਜਾਵੇਗਾ ਤੇ ਪੁਰਾਣੀ ਪੈਨਸ਼ਨ ਦਾ ਸਮਰੱਥਨ ਕਰਨ ਵਾਲੀ ਪਾਰਟੀ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ, ਗੁਰਜੰਟ ਸਿੰਘ ਜਨਰਲ ਸਕੱਤਰ, ਟੋਨੀ ਭਾਗਰੀਆ, ਜੁਮੇਰਦੀਨ, ਤਰਸੇਮ ਕੁਮਾਰ ਪ੍ਰਧਾਨ ਬੀ. ਐਮ. ਬਡਬਲਿਊ ਕਰਮਚਾਰੀ ਯੂਨੀਅਨ, ਰਤਨ ਚੰਦ, ਚੰਦੀ ਭਾਨ, ਸੁਨੀਲ ਕੁਮਾਰ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਵਿਸ਼ਾਲ ਕੁਮਾਰ, ਸ਼ੇਰ ਸਿੰਘ, ਦਵਿੰਦਰ ਸਿੰਘ, ਸਤਿੱਆਪਾਲ, ਮਨੋਜ ਕੁਮਾਰ, ਪੀ. ਡਬਲਿਊ ਡੀ. ਬੀ. ਐਂਡ ਆਰ. ਤੋਂ ਗੁਰਪ੍ਰੀਤ ਪਨੈਂਸਰ, ਲਵਜੀਤ ਵਾਲੀਆ, ਰਮਨ ਚਹਿਲ, ਧਰਮਿੰਦਰ ਚੌਪੜਾ, ਪੁਨੀਤ ਮਿੱਤਲ, ਹਰਮਿਲਾਪ ਮਾਨ, ਮਹਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਜਲ ਸਪਲਾਈ ਤੇ ਸੈਨੀਟੇਸ਼ਨ ਆਦਿ ਹਾਜ਼ਰ ਸਨ।

ਪਟਿਆਲਾ ਵਿਖੇ ਕੱਢੇ ਗਏ ਸੰਵਿਧਾਨ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਦੀਆਂ ਹੋਰ ਤਸਵੀਰਾਂ

You must be logged in to post a comment Login