- ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਕੀਤਾ ਉਦਘਾਟਨ, ਆਪਣੇ ਤਜਰਬੇ ਡਾਕਟਰਾਂ ਨਾਲ ਕੀਤੇ ਸਾਂਝੇ
ਪਟਿਆਲਾ, 7 ਅਕਤੂਬਰ (ਪ. ਪ.) : ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਬਜ਼ੁਰਗਾਂ ਦੀ ਸਿਹਤ ਵਿਸ਼ੇ ’ਤੇ ਆਈ. ਏ. ਪੀ. ਐਸ. ਐਮ. 16ਵੀਂ ਪੰਜਾਬ ਚੈਪਟਰ ਕਾਨਫਰੰਸ ਦਾ ਆਯੋਜਨ ਪ੍ਰੋਫੈਸਰ ਤੇ ਮੁਖੀ ਡਾ. ਸਿੰਮੀ ਉਬਰਾਏ ਦੀ ਪ੍ਰਧਾਨਗੀ ’ਚ ਕੀਤਾ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਤੇ ਖੋਜ ਤੇ ਮੈਡੀਕਲ ਸਿੱਖਿਆ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਮਿਊਨਿਟੀ ਦੀ ਸੇਵਾ ਅਹਿਮ ਸੇਵਾ ਹੈ ਅਤੇ ਇਸ ਵਿਚ ਜ਼ਿੰਦਗੀ ਦਾ ਤਜਰਬਾ ਅਹਿਮ ਹੈ। ਉਨ੍ਹਾਂ ਵਲੋਂ ਹਾਜ਼ਰ ਡਾਕਟਰ ਸਾਹਿਬਾਨ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਮਿਊਨਿਟੀ ਮੈਡੀਸਨ ਵਿਭਾਗ ਵੀ ਅਹਿਮ ਵਿਭਾਗ ਹੈ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸਬੰਧੀ ਸਭ ਨੂੰ ਮਿਲ ਕੇ ਕਾਰਜਸ਼ੀਲ ਹੋਣ ਦੀ ਲੋੜ ਹੈ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਇਸ ਪ੍ਰਿੰਸੀਪਲ ਡਾ. ਆਰ. ਬੀ. ਸਿਬੀਆ, ਮੈਡੀਕਲ ਸੁਪਰਡੰਟ ਡਾ. ਐਚ ਐਸ ਰੇਖੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਵਿਭਾਗ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਹਾਜ਼ਰ ਸਖਸ਼ੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸੇ ਦੌਰਾਨ ਸਿਹਤ ਤੇ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਡਾ. ਅਵਤਾਰ ਸਿੰਘ ਪੱਡਾ, ਡਾ. ਸ਼ਵਿੰਦਰ ਸਿੰਘ ਨੂੰ ਲਾਈਫ ਟਾਈਮ ਅਚੀਫਮੈਂਟ ਐਡਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਕਮਿਊਨਿਟੀ ਮੈਡੀਕਲ ਵਿਭਾਗ ਦੇ ਮੁਖੀ ਡਾ. ਸਿੰਮੀ ਉਬਰਾਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸੁਧਾਰ ਵੱਲ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹ ਦੱਸਿਆ ਕਿ ਸਾਲ 2050 ਤੱਕ ਪੂਰੇ ਵਿਸ਼ਵ ਵਿਚ ਬਜ਼ੁਰਗਾਂ ਦੀ ਜਨ ਸੰਖਿਆ ਸਮੁੱਚੀ ਆਬਾਦੀ ’ਚੋਂ 25 ਫੀਸਦੀ ਹੋ ਜਾਵੇਗੀ। ਇਨ੍ਹਾਂ ਦੀ ਸਿਹਤ ਸਮੱਸਿਆਵਾਂ ਦੇ ਹੱਲ ਲਈ ਰਿਸਰਚ ਕਰਨੀਆਂ ਚਾਹੀਦੀਆਂ ਹਨ ਅਤੇ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸਮਝ ਕੇ ਸਾਰੇ ਵਿਭਾਗਾਂ ਨੂੰ ਮੈਨੇਜਮੈਂਟ ਆਧਾਰ ’ਤੇ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਆਈ. ਏ. ਪੀ. ਐਸ. ਐਮ. ਪ੍ਰਧਾਨ ਪੰਜਾਬ ਚੈਪਟਰ ਡਾ. ਜ਼ਸਲੀਨ ਕੌਰ, ਜਨਰਲ ਸੈਕਟਰੀ ਡਾ. ਪ੍ਰਨੀਤੀ ਪੱਡਾ, ਡਾ. ਭਗਵੰਤ ਸਿੰਘ, ਡੀ. ਐਮ. ਐਸ. ਡਾ. ਵਿਨੋਦ ਡਾਂਗਵਾਲ, ਡਾ. ਰਾਕੇਸ ਕੱਕੜ ਏਮਜ਼ ਬਠਿੰਡਾ, ਡਾ. ਅਨੁਰਾਗ ਚੌਧਰੀ, ਡਾ. ਤਨਵੀਰ ਕੌਰ, ਡਾ. ਪ੍ਰਿਅੰਕਾ ਦੇਵਗਨ, ਡਾ. ਸੰਜੀਵ ਮਹਾਜਨ, ਡਾ. ਅਨੂ ਅਗਰਵਾਲ, ਡਾ. ਪੁਨੀਤ ਗੰਭੀਰ, ਡਾ. ਰਾਜਿੰਦਰ ਸਿੰਘ ਬਲਗੀਰ, ਡਾ. ਰਜਿੰਦਰ ਖਹਿਰਾ, ਡਾ. ਅਮਰਜੀਤ ਸਿੰਘ, ਡਾ. ਬਲਪ੍ਰੀਤ ਕੌਰ, ਡਾ. ਵਿਸ਼ਾਲ ਮਲਹੋਤਰਾ, ਕਰਮਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀ, ਪ੍ਰੋਫੈਸਰ ਤੇ ਡਕਾਟਰ ਸਾਹਿਬਾਨ ਹਾਜ਼ਰ ਸਨ।

You must be logged in to post a comment Login