ਪਟਿਆਲਾ 18 ਫਰਵਰੀ (ਕੰਬੋਜ)- ਮਹਾਂਸ਼ਿਵਰਾਤਰੀ ਦੇ ਸ਼ੁੱਭ ਅਵਸਰ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀ. ਐਸ. ਪ੍ਰਾਪਰਟੀ ਵਲੋਂ ਮਹਾਂਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਨਾਲ ਹੀ ਸੂਲਰ ਰੋਡ ’ਤੇ ਛੋਲੇ-ਪੂਰੀਆਂ, ਖੀਰ ਦਾ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ ‘ਆਪ’ ਆਗੂ ਹਰਜਿੰਦਰ ਸਿੰਘ ਵਲੋਂ ਕੀਤੀ ਗਈ। ਹਰਜਿੰਦਰ ਸਿੰਘ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਹਰ ਥਾਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਗੁਰਵਿੰਦਰਪਾਲ ਸਿੰਘ ਦੀ ਵੀ ਸ਼ਲਾਘਾ ਕੀਤੀ। ਗੁਰਵਿੰਦਰਪਾਲ ਸਿੰਘ ਨੇ ਪਹੁੰਚੀਆਂ ਅਹਿਮ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦੱਸ ਸਾਲਾਂ ਤੋਂ ਲਗਾਤਾਰ ਹਰ ਸਾਲ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਸੁਖਵਿੰਦਰ ਸੁੱਖਾ ਸਰਕਲ ਪ੍ਰਧਾਨ ‘ਆਪ’, ਗੁਰਵਿੰਦਰਪਾਲ ਸਿੰਘ ਬੀ. ਐਸ. ਪ੍ਰਾਪਰਟੀ, ਸਰਪੰਚ, ਹਰਮੇਸ਼ ਸਿੰਘ, ਪ੍ਰਦੀਪ ਨਨਾਣਸੂੰ, ਤਰਸੇਮ ਲਾਲ ਮਿੱਤਲ, ਅੰਗਰੇਜ ਸਿੰਘ, ਐਡਵੋਕੇਟ ਸੁਰਿੰਦਰ ਮੌਂਟੀ, ਮਹੇਸ਼ ਸਿੰਗਲਾ, ਵਿਨੋਦ ਗੌਤਮ, ਬਹਾਦਰ ਸਿੰਘ, ਰੁਪਿੰਦਰ ਸਿੰਘ, ਜਸਪਾਲ ਸਿੰਘ ਪ੍ਰਧਾਨ ਜੇ ਪੀ ਕਲੋਨੀ, ਡਾ. ਅਰਵਿੰਦ ਕੁਮਾਰ, ਕੌਰ ਸਿੰਘ, ਅਜੈ ਨਾਇਕ, ਲਵਪ੍ਰੀਤ ਕੰਬੋਜ ਆਦਿ ਹਾਜ਼ਰ ਸਨ।


You must be logged in to post a comment Login