ਕਿਸਾਨ ਜਥੇਬੰਦੀਆਂ 3 ਅਪ੍ਰੈਲ ਨੂੰ ਪੁਲਿਸ ਪ੍ਰਸ਼ਾਸਨ ਖਿਲਾਫ ਪਸਿਆਣਾ ਥਾਣੇ ਅੱਗੇ ਕਰਨਗੀਆਂ ਪ੍ਰਦਰਸ਼ਨ

ਕਿਸਾਨ ਜਥੇਬੰਦੀਆਂ 3 ਅਪ੍ਰੈਲ ਨੂੰ ਪੁਲਿਸ ਪ੍ਰਸ਼ਾਸਨ ਖਿਲਾਫ ਪਸਿਆਣਾ ਥਾਣੇ ਅੱਗੇ ਕਰਨਗੀਆਂ ਪ੍ਰਦਰਸ਼ਨ
  • ਪੁਲਿਸ ਪ੍ਰਸ਼ਾਸਨ ਬਚਾਅ ਰਿਹਾ ਧੋਖੇਬਾਜ਼ ਤੇ ਗੁੰਡੇ ਪ੍ਰਾਪਰਟੀ ਡੀਲਰ ਨੂੰ : ਕਿਸਾਨ ਯੂਨੀਅਨ
  • ਰੋਸ ਪ੍ਰਦਰਸ਼ਨ ਤੇ ਧਰਨੇ ਦੀਆਂ ਤਿਆਰੀਆਂ ਮੁਕੰਮਲ : ਜ਼ਬਰ ਵਿਰੋਧੀ ਸੰਘਰਸ਼ ਕਮੇਟੀ

ਪਟਿਆਲਾ, 2 ਅਪ੍ਰੈਲ (ਪ.  ਪ.)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਰਿਟਾਇਰਡ ਐਸੋਸੀਏਸ਼ਨ ਪੀ. ਪੀ. ਸੀ. ਐਲ. ਵਲੋਂ ਪੰਜਾਬ ਇਨਕਲੇਵ, ਸਵਾਜ਼ਪੁਰ ਕਲੋਨੀ ਵਿਖੇ ਕੀਤੀ ਜਾ ਰਹੀ ਸ਼ਰੇਆਮ ਗੁੰਡਾ ਗਰਦੀ ਖਿਲਾਫ 3 ਅਪ੍ਰੈਲ ਨੂੰ ਪਸਿਆਣਾ  ਥਾਣੇ ਅੱਗੇ ਜ਼ਬਦਰਸ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਦੋਵੇਂ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਪੁਲਿਸ ਪ੍ਰਸ਼ਾਸਨ ਸ਼ਰੇਆਮ ਗੁੰਡਾ ਪ੍ਰਾਪਰਟੀ ਡੀਲਰ ਨੂੰ ਬਚਾਅ ਰਹੀ ਹੈ, ਜੋ ਕਿ ਲੋਕਾਂ ਦੀਆਂ ਜ਼ਮੀਨਾਂ ਪਰ’ਤੇ ਧੱਕੇ ਨਾਲ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਸ ਪੰਜਾਬ ਇਨਕਲੇਵ ਦੇ ਗੁੰਡੇ ਪ੍ਰਾਪਰਟੀ ਡੀਲਰ ਖਿਲਾਫ ਕਾਰਵਾਈ ਨਾ ਕੀਤੀ ਤਾਂ ਪਸਿਆਣਾ ਥਾਣੇ ਅੱਗੇ ਸੈਂਕੜੇ ਧਰਨਾਕਾਰੀਆਂ ਵਲੋਂ ਜ਼ਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 15 ਮਾਰਚ ਨੂੰ ਇਕ ਪ੍ਰਾਪਰਟੀ ਡੀਲਰ ਵੱਲੋ 20-25 ਭਾੜੇ ਦੇ ਹਥਿਆਰਬੰਦ ਬੰਦਿਆਂ ਨੂੰ ਨਾਲ ਲੈਕੇ ਸਮਾਣਾ ਰੋਡ ’ਤੇ ਸਥਿਤ ਪੰਜਾਬ ਇਨਲੇਵ ਸਵਾਜ਼ਪੁਰ ਵਿਖੇ ਕਲੋਨੀ ’ਤੇ ਸੜਕ ਨਾਲ ਲਗਦੇ ਪਲਾਟਾਂ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉੱਥੇ ਰਹਿ ਰਹੇ ਪਰਿਵਾਰਾਂ ਦੀ ਕੁੱਟ-ਮਾਰ ਕੀਤੀ। ਇਥੋਂ ਤੱਕ ਇਕ ਪਰਿਵਾਰ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਅਤੇ ਜ਼ਖ਼ਮੀ ਬੰਦਿਆਂ ਦੇ ਸਿਰ ਪਾੜ ਦਿੱਤੇ, ਕਈਆਂ ਦੇ ਟਾਂਕੇ ਲੱਗੇ। ਏਥੋਂ ਤੱਕ ਕਿ ਇਕ ਪਾਲਤੂ ਕੁੱਤਾ ਵੀ ਮਾਰ ਦਿੱਤਾ। ਇਸ ਦੀ ਇਤਲਾਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਇਸ ਗੁੰਡੇ ਪ੍ਰਾਪਰਟੀ ਡੀਲਰ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ। ਉਲਟਾ ਉਸ ਨੂੰ ਬਚਾਅ ਰਿਹਾ ਹੈ। ਇਸ ਦੇ ਵਿਰੋਧ ਵਿੱਚ ਪੀੜ੍ਹਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪਸਿਆਣਾ ਥਾਣੇ ਅਤੇ ਡੀ ਐਸ ਪੀ ਸਮਾਣਾ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ, ਜਿਸ ’ਤੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਸਗੋਂ 18 ਮਾਰਚ ਨੂੰ ਪ੍ਰਾਪਰਟੀ ਡੀਲਰ ਦੇ ਗੁੰਡੇ ਆ ਕੇ ਫਿਰ ਬਿਜਲੀ ਸਪਲਾਈ ਦੀ ਤਾਰ ਕੱਟ ਕੇ ਲੈ ਗਏ। ਇਸ ਬਾਬਤ 22 ਮਾਰਚ ਨੂੰ ਪੂਰੇ ਵੇਰਵੇ ਸਹਿਤ ਜੱਥੇਬੰਦੀਆਂ ਵਲੋਂ ਇਕ ਮੰਗ ਪੱਤਰ ਮਾਣਯੋਗ ਐਸ ਐਸ ਪੀ ਪਟਿਆਲਾ ਅਤੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਜੇਕਰ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜ਼ਬਰ ਵਿਰੋਧੀ ਸੰਘਰਸ਼ ਕਮੇਟੀ  ਪੰਜਾਬ ਇਨਕਲੇਵ ਦੀ ਅਗਵਾਈ ਵਿੱਚ 3 ਅਪ੍ਰੈਲ ਨੂੰ ਪਸਿਆਣਾ ਥਾਣੇ ਦੇ ਗੇਟ ਮੁਹਰੇ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ,  ਪ੍ਰੰਤੂ ਹਾਲੇ ਤੱਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਬੰਧਤ ਡਕਾਲਾ ਚੌਂਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਇਸ ਮੌਕੇ ਰਣਜੀਤ ਸਿੰਘ ਸਵਾਜ਼ਪੁਰ ਜ਼ਿਲ੍ਹਾ  ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ, ਸੁਰਿੰਦਰ ਸਿੰਘ ਖਾਲਸਾ, ਡਾ ਜਰਨੈਲ ਸਿੰਘ ਕਾਲੇਕੇ, ਜਗਤਾਰ ਸਿੰਘ ਬਰਸਟ, ਨਾਜਰ ਸਿੰਘ ਕਕਰਾਲਾ, ਰਾਮ ਸਿੰਘ ਸਨੌਰ, ਅਜੈਬ ਸਿੰਘ ਨਥੂਮਾਜਰਾ, ਮੱਘਰ ਸਿੰਘ, ਸੁਖਜੀਤ ਸਿੰਘ, ਰਾਮ ਚੰਦ ਲਹਿਲ, ਜਸਵਿੰਦਰ ਢਿੱਲੋਂ ਸੇਰਮਜਰਾ, ਸੰਤ ਰਾਮ ਚੀਮਾ, ਇੰਦਰਮੋਹਣ ਸਿੰਘ, ਜੋਗਿੰਦਰ ਸਿੰਘ ਆਦਿ ਨੇ ਹਾਜ਼ਰ ਸਨ।

ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ ਜਥੇਬੰਦੀ ਸਮੇਤ 3 ਅਪ੍ਰੈਲ ਦੇ ਥਾਣਾ ਪਸਿਆਣਾ ਅੱਗੇ ਲੱਗ ਰਹੇ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ।
ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ ਜਥੇਬੰਦੀ ਸਮੇਤ 3 ਅਪ੍ਰੈਲ ਦੇ ਥਾਣਾ ਪਸਿਆਣਾ ਅੱਗੇ ਲੱਗ ਰਹੇ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ।

You must be logged in to post a comment Login