ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦੀ ਸ਼ੁਰੂਆਤ 10 ਦਸੰਬਰ ਨੂੰ, ਦੱਖਣੀ ਅਫ਼ਰੀਕਾ ਵਲੋਂ ਟੀਮ ਦਾ ਐਲਾਨ

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦੀ ਸ਼ੁਰੂਆਤ 10 ਦਸੰਬਰ ਨੂੰ, ਦੱਖਣੀ ਅਫ਼ਰੀਕਾ ਵਲੋਂ ਟੀਮ ਦਾ ਐਲਾਨ

ਨਵੀਂ ਦਿੱਲੀ- ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਘਰੇਲੂ ਸੀਰੀਜ਼ ਲਈ ਵਨਡੇ, ਟੀ-20 ਅਤੇ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ‘ਚ ਭਾਰਤ ਦੱਖਣੀ ਅਫਰੀਕਾ ਨਾਲ 3 ਟੀ-20, 3 ਵਨਡੇ ਅਤੇ 2 ਟੈਸਟ ਮੈਚ ਖੇਡੇਗੀ। ਇਸ ਲੜੀ ਦੀ ਸ਼ੁਰੂਆਤ 10 ਦਸੰਬਰ ਨੂੰ ਡਰਬਨ ਦੇ ਕਿੰਗਸਮੀਡ ‘ਚ ਖੇਡੇ ਜਾਣ ਵਾਲੇ ਪਹਿਲੇ ਟੀ-20 ਮੁਕਾਬਲੇ ਨਾਲ ਹੋਵੇਗੀ।

ਟੀ-20i
ਐਡਨ ਮਾਰਕ੍ਰਮ (ਕਪਤਾਨ), ਔਟਨਿਲ ਬਾਰਟਮੈਨ, ਮੈਥਿਊ ਬ੍ਰੀਟਜ਼ਕੀ, ਨਾਂਦ੍ਰੇ ਬਰਗਰ, ਗੇਰਾਲਡ ਕੋਇਟਜ਼ੀ, ਡੋਨੋਵਨ ਫੇਰੇਰਾ, ਰੀਜ਼ਾ ਹੈਂਡ੍ਰਿਕਸ, ਮਾਰਕੋ ਯਾਨਸਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਨਗਿਡੀ, ਐਂਡਿਲ ਫੁਲਕਵਾਇਓ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟੱਬਸ ਤੇ ਲੀਜ਼ਾਡ ਵਿਲੀਅਮਸ

ਵਨਡੇ
ਐਡਨ ਮਾਰਕ੍ਰਮ (ਕਪਤਾਨ), ਔਟਨਿਲ ਬਾਰਟਮੈਨ, ਨਾਂਦ੍ਰੇ ਬਰਗਰ, ਟੋਨੀ ਡੀ ਜ਼ੋਰਜ਼ੀ, ਰੀਜ਼ਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਪੋਂਗਵਾਨਾ, ਡੇਵਿਡ ਮਿਲਰ, ਵੀਆਨ ਮਲਡਰ, ਐਂਡਿਲ ਫੁਲਕਵਾਇਓ, ਤਬਰੇਜ਼ ਸ਼ਮਸੀ, ਰਾਸੀ ਵਾਨ ਡਰ ਦੁਸੇਂ, ਕਾਈਲ ਵੈਰਿਨੀ, ਲੀਜ਼ਾਡ ਵਿਲੀਅਮਸ

ਟੈਸਟ
ਤੇਂਬਾ ਬਵੂਮਾ (ਕਪਤਾਨ), ਡੇਵਿਡ ਬੈਡਿੰਗਮ, ਨਾਂਦ੍ਰੇ ਬਰਗਰ, ਗੇਰਾਲਡ ਕੋਇਟਜ਼ੀ, ਟੋਨੀ ਡੀ ਜ਼ੋਰਜ਼ੀ, ਡੀਨ ਐਲਗਰ, ਮਾਰਕੇ ਯਾਨਸਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰ੍ਮ, ਵੀਆਨ ਮਲਡਰ, ਲੁੰਗੀ ਨਗਿਡੀ, ਕੀਗਨ ਪੀਟਰਸਨ, ਕਗਿਸੋ ਰਬਾਡਾ, ਟ੍ਰਿਸਟਨ ਸਟੱਬਸ, ਕਾਈਲ ਵੈਰਿਨੀ

ਇਸ ਦੌਰੇ ਲਈ ਭਾਰਤੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਵਨਡੇ ਤੇ ਟੀ-20 ‘ਚੋਂ ਆਰਾਮ ਦਿੱਤਾ ਗਿਆ ਹੈ, ਪਰ ਟੈਸਟ ‘ਚ ਦੋਵੇਂ ਦਿੱਗਜ ਵਾਪਸੀ ਕਰਨਗੇ। ਭਾਰਤੀ ਟੈਸਟ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ, ਜਦਕਿ ਟੀ-20 ਦੀ ਕਪਤਾਨੀ ਸੂਰਿਆਕੁਮਾਰ ਯਾਦਵ ਤੇ ਵਨਡੇ ਟੀਮ ਦੀ ਕਪਤਾਨੀ ਕੇ.ਐੱਲ. ਰਾਹੁਲ ਕਰਨਗੇ।

ਟੀ-20 ਮੈਚਾਂ ਦਾ ਸ਼ੈਡਿਊਲ

ਮੈਚ                           ਦਿਨ                                                   ਜਗ੍ਹਾ
ਪਹਿਲਾ ਟੀ-20      10 ਦਸੰਬਰ 2023 (ਐਤਵਾਰ)           ਡਰਬਨ
ਦੂਜਾ ਟੀ-20         12 ਦਸੰਬਰ 2023 (ਮੰਗਲਵਾਰ)         ਕੇਬਰਾ
ਤੀਜਾ ਟੀ-20        14 ਦਸੰਬਰ 2023 (ਵੀਰਵਾਰ)             ਜੋਹਾਨਸਬਰਗ

ਵਨਡੇ ਮੈਚਾਂ ਦਾ ਸ਼ੈਡਿਊਲ

ਮੈਚ                              ਦਿਨ                                             ਜਗ੍ਹਾ
ਪਹਿਲਾ ਵਨਡੇ        17 ਦਸੰਬਰ 2023 (ਐਤਵਾਰ)       ਜੋਹਾਨਸਬਰਗ
ਦੂਜਾ ਵਨਡੇ           19 ਦਸੰਬਰ 2023 (ਮੰਗਲਵਾਰ)        ਕੇਬਰਾ
ਤੀਜਾ ਵਨਡੇ          21 ਦਸੰਬਰ 2023 (ਵੀਰਵਾਰ)          ਪਾਰਲ

ਟੈਸਟ ਮੈਚਾਂ ਦਾ ਸ਼ੈਡਿਊਲ

ਮੈਚ                              ਦਿਨ                                            ਜਗ੍ਹਾ
ਪਹਿਲਾ ਟੈਸਟ       26-30 ਦਸੰਬਰ 2023                 ਸੈਂਚੂਰੀਅਨ
ਦੂਜਾ ਟੈਸਟ          03-07 ਜਨਵਰੀ 2024                ਕੇਪ ਟਾਊਨ

You must be logged in to post a comment Login