West bengal: ਰਾਹਤ ਸਮੱਗਰੀ ਵੰਡਦੇ ਭਾਜਪਾ ਵਿਧਾਇਕ ਮਨੋਜ ਓਰਾਂਓ ’ਤੇ ਹਮਲਾ

West bengal: ਰਾਹਤ ਸਮੱਗਰੀ ਵੰਡਦੇ ਭਾਜਪਾ ਵਿਧਾਇਕ ਮਨੋਜ ਓਰਾਂਓ ’ਤੇ ਹਮਲਾ

ਭਾਰਤੀ ਜਨਤਾ ਪਾਰਟੀ (BJP) ਦੇ ਵਿਧਾਇਕ ਮਨੋਜ ਕੁਮਾਰ ਓਰਾਓਂ ’ਤੇ ਮੰਗਲਵਾਰ ਨੂੰ ਅਲੀਪੁਰਦੁਆਰ ’ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਸਮੇਂ ਤ੍ਰਿਣਮੂਲ ਕਾਂਗਰਸ (TMC) ਦੇ ਵਰਕਰਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਜਲਪਾਈਗੁੜੀ ਜ਼ਿਲ੍ਹੇ ’ਚ ਭਾਜਪਾ ਦੇ ਦੋ ਸੀਨੀਅਰ ਆਗੂਆਂ ’ਤੇ ਭੀੜ ਨੇ ਹਮਲਾ ਕੀਤਾ ਸੀ। ਇਸ ਘਟਨਾ ’ਚ ਜ਼ਖ਼ਮੀ ਹੋਏ ਓਰਾਓਂ ਨੇ ਦਾਅਵਾ ਕੀਤਾ ਕਿ ਟੀਐੱਮਸੀ ਵਰਕਰਾਂ ਦੇ ਇੱਕ ਸਮੂਹ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਮਰੱਥਕਾਂ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੇ ਚੋਣ ਹਲਕੇ ਕੁਮਾਰਗ੍ਰਾਮ ’ਚ ਹੜ੍ਹ ਪੀੜਤ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਵੰਡ ਰਹੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਓਰਾਓਂ ਨੇ ਹਸਪਤਾਲ ’ਚ ਕਿਹਾ, ‘ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੇ ਸਮੇਂ ਮੈਨੂੰ ਅਚਾਨਕ ਘੇਰ ਲਿਆ ਗਿਆ ਅਤੇ ਮੇਰੇ ’ਤੇ ਹਮਲਾ ਕਰ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ’ਚ ਲੋਕਤੰਤਰ ਦਾ ਇਹੀ ਹਾਲ ਹੈ।’ ਦੂਜੇ ਪਾਸੇ ਟੀਐੱਮਸੀ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨ ਲੋਕਾਂ ਵੱਲੋਂ ਕੀਤੇ ਗਏ ਹਮਲੇ ’ਚ ਜ਼ਖ਼ਮੀ ਹੋਏ ਭਾਜਪਾ ਦੇ ਸੰਸਦ ਮੈਂਬਰ ਖਾਗੇਨ ਮੁਰਮੂ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਪੁੱਛਿਆ।

You must be logged in to post a comment Login