ਖੇਡਾਂ ’ਚ ਰੁੱਝੇ ਨੌਜਵਾਨ ਰਹਿੰਦੇ ਨੇ ਨਸ਼ਿਆਂ ਤੋਂ ਦੂਰ : ਰੀਗਨ
ਪਟਿਆਲਾ, 4 ਜਨਵਰੀ (ਬਿਊਰੋ ਚੀਫ)– ਉਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਰੀਗਨ ਆਹਲੂਵਾਲੀਆ ਵਲੋਂ ਸੂਲਰ ਦੇ ਗਰਾਊਂਡ ਵਿਚ ਮਿੱਟੀ ਪੁਆ ਕੇ ਪੱਧਰਾ ਕੀਤਾ ਗਿਆ ਅਤੇ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਇਥੇ ਸਫਾਈ ਵੀ ਕਰਵਾਈ ਗਈ। ਰੀਗਨ ਆਹਲੂਵਾਲੀਆ ਨੇ ਕਿਹਾ ਕਿ ਸੂਲਰ ਦੇ ਪੰਚਾਇਤੀ ਗਰਾਉਂਡ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਸੀ। ਪਿੰਡ ਦਾ ਇਕੋ ਇਕ ਗਰਾਉਂਡ ਖੇਡਣ ਲਾਈਕ ਨਹੀਂ ਰਹਿ ਗਿਆ ਸੀ। ਥਾਂ-ਥਾਂ ’ਤੇ ਟੋਏ ਪਏ ਹੋਏ ਸਨ ਅਤੇ ਇਕ ਪਾਸੇ ਤਾਂ ਘਾਹ-ਫੂਸ ਵੀ ਉਗ ਗਿਆ ਸੀ। ਨੌਜਵਾਨਾਂ ਦੇ ਸਹਿਯੋਗ ਨਾਲ ਪਹਿਲਾਂ ਇਥੇ ਮੇਰੇ ਵਲੋਂ ਸਫਾਈ ਕਰਵਾਈ ਗਈ ਤੇ ਫਿਰ ਇਸ ਦੇ ਟੋਏ ਭਰਨ ਅਤੇ ਪੱਧਰਾ ਕਰਨ ਲਈ ਪੱਲਿਓ ਖਰਚ ਕੇ ਮਿੱਟੀ ਦੀਆਂ ਟਰਾਲੀਆਂ ਪੁਆਈਆਂ ਗਈਆਂ। ਭੱਜਣ ਲਈ ਟਰੈਕ ਵੀ ਬਣਾ ਦਿੱਤਾ ਗਿਆ। ਹੁਣ ਇਹ ਪੱਧਰਾ ਹੋ ਗਿਆ ਹੈ ਅਤੇ ਨੌਜਵਾਨਾਂ ਦੇ ਖੇਡਣਯੋਗ ਹੋ ਗਿਆ ਹੈ। ਇਥੇ ਨੌਜਵਾਨ ਬਾਲੀਬਾਲ ਆਦਿ ਖੇਡਦੇ ਹਨ। ਹਾਲੇ ਇਸ ਦੀ ਹੋਰ ਦੇਖਭਾਲ ਕਰਨੀ ਜ਼ਰੂਰੀ ਹੈ। ਰੀਗਨ ਆਹਲੂਵਾਲੀਆ ਨੇ ਕਿਹਾ ਕਿ ਖੇਡ ਗਰਾਉਂਡ ਕਿਸੇ ਵੀ ਪਿੰਡ ਦੀ ਮੁੱਢਲੀ ਜ਼ਰੂਤ ਹੈ। ਖੇਡ-ਕੁੱਦ ਵਿਚ ਲੱਗੇ ਨੌਜਵਾਨਾਂ ਦਾ ਮਾੜੇ ਕੰਮਾਂ ਅਤੇ ਨਸ਼ਿਆਂ ਵਲੋਂ ਧਿਆਨ ਹਟਿਆ ਰਹਿੰਦਾ ਹੈ। ਉਨ੍ਹਾਂ ਵਲੋਂ ਸਮੂਹ ਪੰਚਾਇਤ ਅਤੇ ਸਮੂਹ ਪਿੰਡ ਵਾੀਆਂ ਨੂੰ ਬੇਨਤੀ ਕੀਤੀ ਕਿ ਸਭ ਵਲੋਂ ਇਕਜੁੱਟ ਹੋ ਕੇ ਪਿੰਡ ਲਈ ਕਾਰਜ ਕੀਤੇ ਜਾਣ। ਹਰਇਕ ਵਲੋਂ ਪਿੰਡ ਦੀ ਸਾਂਭ ਸੰਭਾਲ ਲਈ ਬਣਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਸੂਲਰ ਪਿੰਡ ਦੀ ਨੁਹਾਰ ਬਦਲੀ ਜਾ ਸਕੇ। ਅੰਤ ਵਿਚ ਉਨ੍ਹਾਂ ਵਲੋਂ ਮੁੱਖ ਸਹਿਯੋਗ ਕਰ ਰਹੇ ਸਮੂਹ ਨੌਜਵਾਨਾਂ, ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਲਾ ਪ੍ਰਧਾਨ, ਨਿਸ਼ਾਨ ਸਿੰਘ ਬੈਦਵਾਨ, ਹਰਜੀਤ ਕੰਬੋਜ, ਜ਼ਿੰਮੀ ਸੂਲਰ, ਤੇਜਪ੍ਰਤਾਪ ਸਿੰਘ ਕੰਬੋਜ, ਵਿਜੈ ਕੁਮਾਰ, ਸੌਰਵ ਕੁਮਾਰ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।



You must be logged in to post a comment Login