ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਨੂੰ ਕਾਰ ਨੇ ਮਾਰ’ਤੀ ਟੱਕਰ , ਗੰਭੀਰ ਜ਼ਖਮੀ

ਮੈਲਬੌਰਨ, 19 ਅਕਤੂਬਰ – ਆਸਟ੍ਰੇਲੀਆ ਵਿੱਚ ਸੋਮਵਾਰ ਨੂੰ ਇੱਕ ਕਾਰ ਦੀ ਟੱਕਰ ਵਿੱਚ ਇੱਕ ਮਹਿਲਾ ਸੰਸਦ ਮੈਂਬਰ ਗੰਭੀਰ ਜ਼ਖਮੀ ਹੋ ਗਈ। ਇਸ ਹਾਦਸੇ ਮਗਰੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਸੰਸਦ ਮੈਂਬਰ ਨੂੰ ਟੱਕਰ ਮਾਰੀ ਸੀ। ਪੁਲਸ ਦੇ ਇੱਕ ਬਿਆਨ ਦੇ ਅਨੁਸਾਰ 65 ਸਾਲਾ ਸੰਸਦ ਮੈਂਬਰ ਹੈਲਨ ਹੇਨਸ ਨੂੰ ਵਿਕਟੋਰੀਆ ਦੇ ਵਾਂਗਰਾਟਾ ਵਿੱਚ ਉਸਦੇ ਚੋਣ ਜ਼ਿਲ੍ਹਾ ਦਫਤਰ ਦੇ ਬਾਹਰ ਇੱਕ ਟੋਇਟਾ ਲੈਂਡ ਕਰੂਜ਼ਰ ਐਸਯੂਵੀ ਨੇ ਟੱਕਰ ਮਾਰ ਦਿੱਤੀ। ਆਪਣੇ ਬਿਆਨ ਵਿਚ ਪੁਲਸ ਨੇ ਪੀੜਤ ਦੀ ਪਛਾਣ ਨਹੀਂ ਕੀਤੀ, ਪਰ ਹੇਨਸ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਉਸ ਦੀਆਂ ਸੱਟਾਂ ਦੀ ਪੁਸ਼ਟੀ ਕੀਤੀ।ਪੁਲਸ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਇੱਕ ਰਾਹਗੀਰ ਨੇ ਕਾਰ ਦੇ ਡਰਾਈਵਰ ਨੂੰ ਫੜ ਲਿਆ ਅਤੇ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਹੁਣ ਉਸ ਤੋਂ ਹਾਦਸੇ ਬਾਰੇ ਪੁੱਛਗਿੱਛ ਕਰੇਗੀ। ਪੁਲਸ ਨੇ ਕਿਹਾ ਕਿ ਟੋਇਟਾ ਤੋਂ ਇੱਕ ਚਾਕੂ ਜ਼ਬਤ ਕੀਤਾ ਗਿਆ ਹੈ। ਪੁਲਸ ਨੇ ਕਿਹਾ,”ਇਸ ਪੜਾਅ ‘ਤੇ, ਪੁਲਸ ਜਾਂਚ ਕਰ ਰਹੀ ਹੈ ਕਿ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਸੀ”। ਪੁਲਸ ਦੇ ਅਨੁਸਾਰ, ਹੇਨਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਹ ਪਹਿਲੀ ਵਾਰ 2019 ਵਿੱਚ ਸੰਸਦ ਲਈ ਚੁਣੀ ਗਈ ਸੀ। ਅਧਿਕਾਰੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਸਟ੍ਰੇਲੀਆ ਵਿੱਚ ਉੱਚ-ਪ੍ਰੋਫਾਈਲ ਸ਼ਖਸੀਅਤਾਂ ਨੂੰ ਪਿਛਲੇ ਸਾਲ ਹਿੰਸਾ ਦੀਆਂ 1,000 ਤੋਂ ਵੱਧ ਧਮਕੀਆਂ ਮਿਲੀਆਂ ਹਨ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles