ਐਡਮਿੰਟਨ ਦੇ ਸਿਲਵਰ ਬੇਰੀ ਪਾਰਕ ਵਿੱਚ ਸਿੱਖ ਯੂਥ ਸੁਸਾਇਟੀ ਵੱਲੋਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸੁੰਦਰ ਦਸਤਾਰ, ਦੁਮਾਲਾ ਸਜਾਉਣ ਅਤੇ ਦੌੜਾਂ ਦੇ ਰੰਗਾਰੰਗ ਮੁਕਾਬਲੇ ਕਰਵਾਏ ਗਏ।
ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ, ਨੌਜਵਾਨਾਂ, ਬੀਬੀਆਂ ਅਤੇ ਬਜ਼ੁਰਗਾਂ ਨੇ ਭਰਪੂਰ ਜੋਸ਼ ਨਾਲ ਭਾਗ ਲਿਆ। ਜੇਤੂਆਂ ਨੂੰ ਇਨਾਮਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਢਾਡੀ ਜੱਥਿਆਂ ਦੀਆਂ ਵਾਰਾਂ, ਲੰਗਰਾਂ ਅਤੇ ਛਬੀਲਾਂ ਨੇ ਮੇਲੇ ਦਾ ਰੂਪ ਦੇ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਇਸ ਧਾਰਮਿਕ-ਸੱਭਿਆਚਾਰਕ ਮੌਕੇ ਨੂੰ ਯਾਦਗਾਰ ਬਣਾਇਆ।
– ਬਲਵਿੰਦਰ ਸਿੰਘ ਬਾਲਮ, ਐਡਮਿੰਟਨ
You must be logged in to post a comment Login