NSW ਦੇ ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਐਂਡ ਫੈਮਿਲੀ ਸੇਫ਼ਟੀ ਨੇ ਆਪਣਾ ਇਕ ਸਾਲ ਪੂਰਾ ਕਰ ਲਿਆ ਹੈ

ਵੀਰਵਾਰ, 15 ਮਈ 2025 NSW ਦੇ ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਐਂਡ ਫੈਮਿਲੀ ਸੇਫ਼ਟੀ (ਆਦਿਰਾ ਸੈਂਟਰ) ਨੇ ਸੱਭਿਆਚਾਰਕ ਅਤੇ ਭਾਸ਼ਾਈ ਰੂਪ ਵਿੱਚ ਵਿਭਿੰਨ ਭਾਈਚਾਰਿਆਂ ਦੀਆਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰਨ ਦੇ ਇੱਕ ਸਾਲ ਨੂੰ ਪੂਰਾ ਕੀਤਾ ਹੈ। ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ, NSW ਸਰਕਾਰ ਨੇ ਵੱਖ-ਵੱਖ ਭਾਈਚਾਰਿਆਂ ਦੇ ਬਚਕੇ-ਨਿੱਕਲਣ ਵਾਲੇ ਪੀੜਤਾਂ ਲਈ ਸੱਭਿਆਚਾਰਕ ਤੌਰ ‘ਤੇ ਢੁੱਕਵੀਂ ਸਹਾਇਤਾ ਦੀ ਲੋੜ ਨੂੰ ਪਛਾਣਦੇ ਹੋਏ, ਆਦਿਰਾ ਸੈਂਟਰ ਦੀ ਸਥਾਪਨਾ ਲਈ $4.4 ਮਿਲੀਅਨ ਦੀ ਫੰਡਿੰਗ ਦਿੱਤੀ। ਮਈ 2024 ਵਿੱਚ ਖੁੱਲ੍ਹਿਆ ਇਹ ਸੈਂਟਰ ਮੁੱਢਲੀ ਰੋਕਥਾਮ, ਸ਼ੁਰੂਆਤੀ ਦਖਲਅੰਦਾਜ਼ੀ, ਸੰਕਟ ਸਹਾਇਤਾ ਅਤੇ ਰਿਕਵਰੀ ਸੇਵਾਵਾਂ ਵਿੱਚ ਸੱਭਿਆਚਾਰਕ ਪੱਖੋਂ ਢੁੱਕਵੀਆਂ ਅਤੇ ਤੁਹਾਡੀ ਭਾਸ਼ਾ ਵਿੱਚ ਕਈ ਕਿਸਮ ਦੀਆਂ ਘਰੇਲੂ ਅਤੇ ਪਰਿਵਾਰਕ ਹਿੰਸਾ ਸੇਵਾਵਾਂ ਪ੍ਰਦਾਨ ਕਰਦਾ ਹੈ। ਦੱਖਣ-ਪੱਛਮੀ ਸਿਡਨੀ ਵਿੱਚ ਸਥਿਤ ਹੋਣ ਦੇ ਬਾਵਜੂਦ, ਇਹ ਰਾਜ ਭਰ ਵਿੱਚ ਕੰਮ ਕਰਦਾ ਹੈ, ਜਿਸ ਵਿੱਚ ਆਊਟਰੀਚ ਸੇਵਾਵਾਂ, ਸੈਕਟਰ ਸਹਾਇਤਾ ਅਤੇ ਦਿਹਾਤੀ ਇਲਾਕਿਆਂ ਵਿੱਚ ਪ੍ਰੋਗਰਾਮ ਹੋਣੇ ਸ਼ਾਮਲ ਹਨ। ਪਹਿਲੇ ਸਾਲ ਦੇ ਕਾਰਜਕਾਲ ਵਿੱਚ, ਆਦਿਰਾ ਸੈਂਟਰ ਨੇ ਇਹ ਕੀਤਾ ਹੈ: ਸਿਹਤਮੰਦਰਿਸ਼ਤਿਆਂ ਅਤੇ ਘਰੇਲੂ ਅਤੇ ਪਰਿਵਾਰਕ ਹਿੰਸਾ ਵਿਸ਼ਿਆਂ ਬਾਰੇ 50 ਤੋਂ ਵੱਧ ਭਾਈਚਾਰਕ ਜਾਣਕਾਰੀ ਸੈਸ਼ਨ ਪ੍ਰਦਾਨ ਕੀਤੇ ਹਨ ਜਿਨ੍ਹਾਂ ਵਿੱਚ 1,000 ਤੋਂ ਵੱਧ ਲੋਕ ਸ਼ਾਮਲ ਹੋਏ ਹਨ, ਜਿਸ ਵਿੱਚ 15 ਵੱਖ-ਵੱਖ ਭਾਸ਼ਾਵਾਂ ਵਿੱਚ ਦੁਭਾਸ਼ੀਆ ਸੇਵਾ ਪ੍ਰਦਾਨ ਕੀਤੀ ਗਈ ਹੈ। ਬਹੁ–ਸੱਭਿਆਚਾਰਕਪਿਛੋਕੜ ਵਾਲੀਆਂ ਸੈਂਕੜੇ ਔਰਤਾਂ ਅਤੇ ਬੱਚਿਆਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹਨ, ਜਾਂ ਅਨੁਭਵ ਕਰਨ ਦੇ ਜ਼ੋਖਮ ਵਿੱਚ ਹਨ, ਜਿਸ ਵਿੱਚ ਕੇਸਵਰਕ ਅਤੇ ਕਾਊਂਸਲਿੰਗ ਦੁਆਰਾ ਸਲਾਹ ਅਤੇ ਰੈਫ਼ਰਲ ਦੇਣਾ ਸ਼ਾਮਲ ਹਨ। 20 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਘਰੇਲੂਅਤੇ ਪਰਿਵਾਰਕ ਹਿੰਸਾ ਅਤੇ ਪੁਨਰ-ਵਸੇਬਾ ਦੋਵੇਂ ਸੈਕਟਰਾਂ ਵਿੱਚ ਸੰਸਥਾਵਾਂ ਨੂੰ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਸਮਝਣ, ਪਛਾਣਨ ਅਤੇ ਜਵਾਬੀ ਕਾਰਵਾਈ ਕਰਨ ਲਈ 13 ਸਮਰੱਥਾ–ਨਿਰਮਾਣ ਵਰਕਸ਼ਾਪਾਂ ਪ੍ਰਦਾਨ ਕੀਤੀਆਂ ਗਈਆਂ ਹਨ। ਪ੍ਰਵਾਸੀਅਤੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਔਰਤਾਂ ਲਈ ਸਿਖਲਾਈ ਸਰਕਲ ਕੀਤੇ ਗਏ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਪ੍ਰਦਾਨ ਕੀਤੀਆਂ ਗਈਆਂ, ਜੋ ਅਕਸਰ ਆਪਣੇ ਭਾਈਚਾਰਿਆਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਲਈ “ਪਹਿਲੇ ਜਵਾਬ ਦੇਣ ਵਾਲੇ” ਵਿਅਕਤੀ ਹੁੰਦੇ ਹਨ। NSW ਸਰਕਾਰ ਇਹ ਮੰਨਦੀ ਹੈ ਕਿ ਪ੍ਰਵਾਸੀ, ਸ਼ਰਨਾਰਥੀ ਅਤੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਲੋਕ ਅਕਸਰ ਅਜਿਹੀਆਂ ਕਈ ਪਰਤਾਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਜੋ ਹਿੰਸਾ ਦੀ ਸੰਭਾਵਨਾ, ਪ੍ਰਭਾਵ ਅਤੇ/ਜਾਂ ਗੰਭੀਰਤਾ ਨੂੰ ਵਧਾਉਂਦੀਆਂ ਹਨ, ਅਤੇ ਉਹ ਸਹਾਇਤਾ ਅਤੇ ਸੁਰੱਖਿਆ ਤੱਕ ਪਹੁੰਚ ਕਰਨ ਵਿੱਚ ਵਾਧੂ ਰੁਕਾਵਟਾਂ ਦਾ ਸਾਹਮਣਾ ਵੀ ਕਰ ਸਕਦੇ ਹਨ। ਵਿਭਿੰਨ ਪਿਛੋਕੜ ਵਾਲੇ ਬਚਕੇ-ਨਿੱਕਲਣ ਵਾਲੇ ਪੀੜਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ, NSW ਦੀ ਘਰੇਲੂ ਅਤੇ ਪਰਿਵਾਰਕ ਹਿੰਸਾ ਯੋਜਨਾ 2022-27(NSW Domestic and Family Violence Plan 2022-27) ਦਾ ਇੱਕ ਮੁੱਖ ਹਿੱਸਾ ਹੈ। NSW ਦੀ ਸਰਕਾਰ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਹੱਲ ਕਰਨ ਲਈ ਪੂਰੇ ਭਾਈਚਾਰੇ ਦੀ ਭਾਗੀਦਾਰੀ ਵਾਲੀ ਪਹੁੰਚ ਅਪਣਾ ਰਹੀ ਹੈ। ਇਸ ਵਿੱਚ ਹਿੱਤਧਾਰਕਾਂ ਨਾਲ ਕੰਮ ਕਰਨਾ ਅਤੇ ਸਾਡੇ ਜਵਾਬਾਂ ਨੂੰ ਵਿਕਸਤ ਕਰਨ ਅਤੇ ਲਾਗੂ ਕਰਦੇ ਸਮੇਂ ਬਚਕੇ-ਨਿੱਕਲੇ ਪੀੜਤਾਂ ਦੀ ਰਾਏ ਸੁਣਨਾ ਸ਼ਾਮਲ ਹੈ। ਬਹੁ–ਸੱਭਿਆਚਾਰਵਾਦ ਮੰਤਰੀ ਸਟੀਵ ਕੈਂਪਰ ਨੇ ਕਿਹਾ: “ਇੱਕ ਸਾਲ ਪਹਿਲਾਂ ਆਦਿਰਾ ਸੈਂਟਰ ਦੇ ਉਦਘਾਟਨ ਸਮੇਂ, ਮੈਂ ਕਿਹਾ ਸੀ ਕਿ ਇਹ ਸੈਂਟਰ ‘ਸਾਡੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਲਈ ਬਹੁਤ ਜ਼ਰੂਰੀ ਸੇਵਾਵਾਂ ਇਸ ਤਰੀਕੇ ਨਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ, ਜੋ ਉਨ੍ਹਾਂ ਦੇ ਸੱਭਿਆਚਾਰ ਦਾ ਸਤਿਕਾਰ ਦਾ ਕਰਦੀਆਂ ਹੋਣ ਅਤੇ ਉਨ੍ਹਾਂ ਲਈ ਪਹੁੰਚਯੋਗ ਹੋਣ।’ “ਆਦਿਰਾ ਸੈਂਟਰ ਨੇ ਬਿਲਕੁਲ ਇਹੀ ਕੀਤਾ ਹੈ – […]