ਪਰਾਲੀ ਨਾ ਸਾੜਨ ਸਬੰਧੀ ਖੇਤੀਬਾੜੀ ਵਿਭਾਗ ਦੀ ਪਿੰਡ ਜਰਖੜ ਵਿਖੇ ਕਿਸਾਨਾਂ ਨਾਲ ਹੋਈ ਅਹਿਮ ਮੀਟਿੰਗ

ਪਰਾਲੀ ਨਾ ਸਾੜਨ ਸਬੰਧੀ ਖੇਤੀਬਾੜੀ ਵਿਭਾਗ  ਦੀ ਪਿੰਡ ਜਰਖੜ ਵਿਖੇ ਕਿਸਾਨਾਂ ਨਾਲ ਹੋਈ ਅਹਿਮ ਮੀਟਿੰਗ
ਲੁਧਿਆਣਾ 27 ਅਕਤੂਬਰ  () ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ  , ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਰੰਭੀ ਮੁਹਿੰਮ ਤਹਿਤ ਅੱਜ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਪਿੰਡ ਜਰਖੜ ਵਿਖੇ  ਵਿਭਾਗੀ ਅਧਿਕਾਰੀਆਂ ਨੇ ਕਿਸਾਨਾਂ ਨਾਲ ਅਹਿਮ ਮੀਟਿੰਗ ਕੀਤੀ । ਜਿਸ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ  ਡਾਂ  ਨਿਰਮਲ  ਸਿੰਘ ਅਤੇ  ਖੇਤੀਬਾੜੀ ਵਿਭਾਗ ਦੇ ਐਕਸਟੈਂਸ਼ਨ ਅਫਸਰ ਗੁਰਮੀਤ ਕੌਰ ਧਾਲੀਵਾਲ ਅਤੇ ਹੋਰ ਪ੍ਰਬੰਧਕੀ ਅਫਸਰਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਇਸ ਮੌਕੇ ਖੇਤੀਬਾੜੀ ਦੇ ਬਦਲਦੇ ਹਾਲਾਤਾਂ ਵਿਚ ਕਿਸਾਨਾਂ ਨੂੰ ਪਰਾਲੀ ਕਿਸੇ ਵੀ ਹਾਲਤ ਵਿੱਚ ਨਹੀਂ ਸਾੜਨੀ ਚਾਹੀਦੀ , ਇਸ ਨਾਲ  ਜਿੱਥੇ ਖੇਤੀਬਾੜੀ ਤੇ ਮਾੜਾ ਅਸਰ ਪੈਂਦਾ ਹੈ ਉਥੇ ਮਨੁੱਖੀ ਜੀਵਨ  ਦਾਅ ਤੇ ਲੱਗਦਾ ਹੈ। ਇਸ ਲਈ “ਪਰਾਲੀ ਪ੍ਰਬੰਧਨ” ਸਕੀਮ  ਅਧੀਨ “ਆਈ ਖੇਤੀ ਐਪ” ਬਣਾਈ ਗਈ ਹੈ । ਇਸ ਐਪ ਤੋਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਆਸ ਪਾਸ ਦੇ ਪਿੰਡਾਂ ਵਿਚ ਮੌਜੂਦ ਮਸ਼ੀਨਾਂ ਸਬੰਧੀ ਜਾਣਕਾਰੀ  ਮਿਲ ਸਕਦੀ ਹੈ  । ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ  ਝੋਨੇ ਵਾਲੇ ਖੇਤਾਂ ਦੀ ਸੁਪਰ ਸੀਡਰ  ਨਾਲ ਬਿਜਾਈ ਕਰਨੀ ਚਾਹੀਦੀ ਹੈ, ਜਦ ਕਿ ਝੋਨੇ ਦੀ ਵਢਾਈ ਐੱਸਐੱਮਐੱਸ ਲੱਗੀ ਕੰਬਾਈਨ ਦੇ ਨਾਲ ਹੀ ਕਰਨੀ ਚਾਹੀਦੀ ਹੈ । ਇਸ ਮੌਕੇ ਕਿਸਾਨਾਂ ਨੇ ਵੀ ਆਪਣੇ ਖੇਤੀਬਾੜੀ ਸਬੰਧੀ ਅਹਿਮ ਵਿਚਾਰ ਰੱਖੇ ਅਤੇ ਪੰਜਾਬ ਸਰਕਾਰ ਦੀਆਂ ਖੇਤੀਬਾੜੀ ਸਬੰਧੀ  ਹਦਾਇਤਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ।
    ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਜਰਖੜ, ਥਾਣੇਦਾਰ ਧਰਮਜੀਤ ਸਿੰਘ  , ਸਾਹਿਬਜੀਤ ਸਿੰਘ ਜਰਖਡ਼ ,ਸੰਦੀਪ ਸਿੰਘ ਪੰਧੇਰ , ਤੇਜਿੰਦਰ ਸਿੰਘ ਜਰਖੜ , ਸ਼ਿੰਗਾਰਾ ਸਿੰਘ ਜਰਖੜ, ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ,  ਤਪਿੰਦਰ ਸਿੰਘ , ਦਿਲਬਾਗ ਸਿੰਘ ਜਰਖੜ, ਜਰਨੈਲ ਸਿੰਘ , ਅਮਰੀਕ ਸਿੰਘ , ਪ੍ਰੀਤ ਮਹਿੰਦਰ ਸਿੰਘ ,ਹਰਪ੍ਰੀਤ ਸਿੰਘ ਮਿੱਠੂ  , ਕਾਮਰੇਡ ਗੁਰਦੀਪ ਸਿੰਘ  , ਹੈਰੀ ਜਰਖੜ , ਗੁਰਿੰਦਰ ਸਿੰਘ, ਰਾਜ ਸਿੰਘ , ਪਿੰਦਰ ਸਿੰਘ , ਸੁਰਿੰਦਰ ਸਿੰਘ ਗਗ਼ੜੀ, ਨਿਰਮਲ ਸਿੰਘ ਨਿੰਮੀ ਆਦਿ ਹੋਰ ਪਿੰਡ ਜਰਖੜ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ  ।

You must be logged in to post a comment Login