ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ।

ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ।

ਪਾਣੀ ਤੋਂ ਬਿਨਾਂ ਜੀਵਨ ਅਧੂਰਾ ਹੈ। 84 ਲੱਖ ਜੂਨ ਪਾਣੀ ਉੱਪਰ ਹੀ ਨਿਰਭਰ ਹੈ। ਪਾਣੀ ਇੱਕ ਪ੍ਰਾਕਿਰਤਿਕ ਅਤੇ ਜੀਵਨਦਾਈ ਸਾਧਨ ਹੈ।
ਪਾਣੀ ਇੱਕ ਮਹੱਤਵਪੂਰਨ ਸੰਸਾਧਨ ਹੈ। ਪਾਣੀ ਜੜ੍ਹ ਚੇਤਨਾ ਦਾ ਸਵਾਮੀ ਹੈ। ਪਾਣੀ ਕੁਦਰਤ ਦੀ ਮੁੱਢ ਕਦੀਮੀ ਪਾਰਦਰਸ਼ੀ ਅਦਭੁਤ,
ਅਨਮੋਲ, ਅਦੁੱਤੀ ਤੇ ਸ਼ੀਤਲ ਸੁੰਦਰ ਰਚਨਾ ਹੈ। ਤੜਪਦੇ ਜਾਂ ਜ਼ਖਮੀ ਪ੍ਰਾਣੀ ਦੀ ਹਾਏ ਨੂੰ ਸ਼ਾਂਤ ਸ਼ੀਤਲ ਸੰਤੁਸ਼ਟ ਕਰਨ ਲਈ ਤੇ ਹਾਏ ਦੀ
ਤ੍ਰਿਪਤੀ ਦਾ ਪਰਮਾਤਮਾ ਪਾਣੀ ਹੀ ਹੈ। ਸਾਰੀ ਧਰਤੀ ਪਾਣੀ ਦੀ ਪ੍ਰਭੂ ਸਤਾ ਰੂਪੀ ਥੰਮੀਆਂ ਉੱਪਰ ਸੁੰਦਰ ਸ੍ਰਿਸ਼ਟੀ ਨਾਲ ਸ਼ੋਭਨੀਏ ਹੈ।
ਪਾਣੀ ਜ਼ਿੰਦਗੀ ਨੂੰ ਨਿਰੰਤਰ ਵਹਿਣ ਦਾ ਸੰਦੇਸ਼ ਦਿੰਦਾ ਹੋਇਆ ਨਿਮਰਤਾ ਅਤੇ ਅਭਿਵਾਦਨ ਦਾ ਸੂਚਕ ਹੋ ਜਾਂਦਾ ਹੈ। ਸ੍ਰਿਸ਼ਟੀ ਦੀ ਸਮੁੱਚੀ
ਹੋਂਦ ਦੀ ਸੁੰਦਰਤਾ, ਉਪਜਤਾ, ਖੁਸ਼ਹਾਲੀ, ਖੇੜਾ ਤੇ ਲੰਬੀ ਉਮਰ ਦਾ ਸੱਚਾ ਸਾਥੀ ਹੈ। ਪਾਣੀ ਹੀ ਹੈ ਜੋ ਅਗਨੀ ਨੂੰ ਸ਼ਾਂਤ ਕਰ ਸਕਦਾ ਹੈ।
ਪਾਣੀ ਦੀ ਤਾਕਤ ਹੀ ਅਗਨੀ ਦੀ ਦੁਸ਼ਮਣ ਹੈ। ਪਾਣੀ ਇੱਕ ਐਸਾ ਸਰਵੋਤਮ ਦੇਵਤਾ ਹੈ ਜਿਸ ਦੇ ਅੱਗੇ ਗੰਦਲਾ ਪ੍ਰਸ਼ਾਦਿ ਚੜ੍ਹਾਉਣਾ ਇੱਕ
ਮਹਾਂ ਪਾਪ ਹੈ। ਪਾਣੀ ਦੀ ਪਵਿੱਤਰਤਾ ਹੀ ਮਨੁੱਖ ਨੂੰ ਸਰੀਰਕ ਸੁੱਖ ਤੇ ਜੰਨਤ ਦਾ ਰਸਤਾ ਦੱਸਦੀ ਹੈ। ਕਿਸੇ ਵੀ ਜੜ ਨੂੰ ਪ੍ਰਫੁੱਲਤ ਹੋਣ ਲਈ
ਖੁਸ਼ਹਾਲੀ ਦਾ ਅਸ਼ੀਰਵਾਦ ਪਾਣੀ ਹੀ ਦਿੰਦਾ ਹੈ। ਪਾਣੀ ਦਾ ਮੋਹ ਤਾਂ ਜੰਨਤ ਹੈ ਪਰ ਇਸ ਦੀ ਦੁਸ਼ਮਣੀ ਬਰਬਾਦੀ ਕਰਦੀ ਹੈ ਜਿਨਾਂ ਕੌਮਾਂ
ਦੇ ਉੱਪਰ ਪਾਣੀ ਦੀਆਂ ਸ਼ੁਭਕਾਮਨਾਵਾਂ ਹਨ ਉਹਨਾਂ ਕੌਮਾਂ ਨੇ ਸੁਖਦ ਜੀਵਨ ਪਾ ਕੇ ਤਰੱਕੀ ਦੀਆਂ ਮੰਜ਼ਿਲਾਂ ਛੂਹੀਆਂ ਹਨ ਅਤੇ ਗਰਮੀ ਦੇ
ਵਿੱਚ ਕਿਸੇ ਠੰਡੇ ਪਾਣੀ ਵਿੱਚ ਮਾਰੀ ਚੁੱਬੀ ਕਿਸੇ ਜੰਨਤ ਦੇ ਅਹਿਸਾਸ ਤੋਂ ਘੱਟ ਨਹੀਂ ਹੁੰਦੀ। ਸਭ ਤੋਂ ਪਹਿਲਾਂ ਮਨੁੱਖ ਨੂੰ ਪਾਣੀ ਦੇ ਤੱਤਾਂ ਨੇ ਹੀ
ਹੋਂਦ ਵਿਚ ਲਿਆਂਦਾ ਹੋਵੇਗਾ ਜਿੱਥੇ ਪਾਣੀ ਨਹੀਂ ਉੱਥੇ ਜੀਵਨ ਨਹੀਂ ਜਿੱਥੇ ਪਾਣੀ ਦਾ ਪੱਧਰ ਬਿਲਕੁਲ ਘੱਟ ਜਾਂਦਾ ਹੈ ਉੱਥੇ ਗੈਸਾਂ ਦੀ
ਬਹੁਤਾਤ ਹੋਣ ਕਰਕੇ ਜਵਾਲਾ ਪੈਦਾ ਹੁੰਦੇ ਹਨ। ਪਾਣੀ ਦੇ ਘਟਦੇ ਪੱਧਰ ਨਾਲ ਗੈਸਾਂ ਦੀ ਬਹੁਤਾਤ ਧਰਤੀ ਨੂੰ ਨਸ਼ਟ ਕਰ ਦਿੰਦੀ ਹੈ।
ਵਧਦੀ ਜਨਸੰਖਿਆ ਅਤੇ ਵੱਖ-ਵੱਖ ਪਹਿਲੂਆਂ ਦੁਆਰਾ ਇਸ ਦਾ ਦੁਰ ਉਪਯੋਗ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪਾਣੀ ਦੀ ਵਰਤੋਂ ਜੀਵਨ
ਦੇ ਹਰ ਪਹਿਲੂ ਵਿੱਚ ਕੀਤੀ ਜਾਂਦੀ ਹੈ। ਘਰੇਲੂ ਰਸੋਈ ਤੋਂ ਲੈ ਕੇ ਬਾਹਰੀ ਕਾਰਜਾਂ ਵਿੱਚ ਵੀ ਪਾਣੀ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਪਾਣੀ
ਮਨੁੱਖ ਦੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਸਾਥ ਦਿੰਦਾ ਹੈ ਪਾਣੀ ਇੱਕ ਸੱਚਾ ਮਿੱਤਰ ਹੈ। ਪਾਣੀ ਹੀ ਭਗਵਾਨ ਦਾ ਦੂਸਰਾ ਰੂਪ ਹੈ। ਇਸ
ਲਈ ਹੀ ਪਾਣੀ ਦੀ ਹੀ ਪੂਜਾ ਹੁੰਦੀ ਹੈ। ਵਿਗਿਆਨ ਤੋਂ ਲੈ ਕੇ ਧਾਰਮਿਕ ਘਰੇਲੂ ਸਮਾਜਿਕ ਵਿਹਾਰਿਕ ਕਾਰਜਾਂ-ਸਮਾਗਮਾਂ ਵਿੱਚ ਪਾਣੀ ਦੀ
ਵਿਸ਼ੇਸ਼ ਅਹਿਮੀਅਤ ਜੁਗਾਂ ਜੁਗੰਤਰਾਂ ਤੋਂ ਚਲਦੀ ਆ ਰਹੀ ਹੈ। ਖੇਤੀ ਕਾਇਨਾਤ ਤੋਂ ਮਨੁੱਖ ਦੀ ਖੂਬਸੂਰਤੀ ਲਈ ਪਾਣੀ ਦੀ ਮੁੱਖ ਭੂਮਿਕਾ
ਹੈ।
ਜਲ ਸੰਸਾਧਨਾਂ ਦੇ ਨਿਯੋਜਨ, ਵਿਕਾਸ ਅਤੇ ਪ੍ਰਬੰਧਨ ਨੂੰ ਰਾਸ਼ਟਰੀਏ ਪੱਧਰ ਤੇ ਸੰਚਾਲਿਤ ਕਰਨ ਲਈ ਤੁਰੰਤ ਜ਼ਰੂਰਤ ਨੂੰ ਦੇਖਦੇ ਹੋਏ
ਸੰਨ 1986 ਤੋਂ ਹੁਣ ਤੱਕ ਤਿੰਨ ਵਾਰ ਵੱਖ-ਵੱਖ ਜਲ ਵਿਸ਼ੇਸ਼ ਵਿਗਿਆਨੀਆਂ ਦੀ ਨਿਗਰਾਨੀ ਵਿੱਚ ਜਲ ਨੀਤੀ ਦੀ ਰੂਪ ਰੇਖਾ ਤਿਆਰ
ਕੀਤੀ ਗਈ ਹੈ। ਦੇਸ਼ ਦੀ ਪਹਿਲੀ ਜਲ ਨੀਤੀ ਸੰਨ 1986 ਵਿੱਚ ਅਤੇ ਦੂਸਰੀ ਸੰਨ 2002 ਵਿੱਚ ਲਾਗੂ ਕੀਤੀ ਗਈ। ਪਰ ਇੰਨਾ ਜਲ
ਨੀਤੀਆਂ ਦੇ ਬਾਵਜੂਦ ਕਈ ਖਾਮੀਆਂ ਦੇ ਕਾਰਨ ਜਲ ਪੱਧਰ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਨਦੀ ਨਾਲੇ ਸੁੱਕਣ ਕਾਰਨ,
ਜਲ ਪ੍ਰਦੂਸ਼ਣ ਵਧਣ ਦੇ ਕਾਰਨ, ਪਹਾੜੀ ਨਦੀਆਂ ਵਿੱਚ ਗੰਦਲਾ ਰੋਹਡ ਹੋਣ ਕਰਕੇ, ਜਲ ਪ੍ਰਦੂਸ਼ਣ ਵਧਣ ਲੱਗ ਪਿਆ। ਭਾਰਤ ਦੀਆਂ
ਪ੍ਰਸਿੱਧ ਨਦੀਆਂ ਵਿੱਚ ਗੰਦਗੀ ਸੁੱਟਣ ਕਰਕੇ, ਅਸਥੀਆਂ ਪ੍ਰਵਾਹਣ ਕਰਕੇ, ਧਾਰਮਿਕ ਰੀਤਾਂ ਰਿਵਾਜਾਂ ਕਰਕੇ, ਸ਼ਹਿਰੀ ਕੂੜਾ ਕਰਕਟ
ਸੁੱਟਣ ਕਰਕੇ ਆਦਿ ਪਾਣੀਆਂ ਵਿੱਚ ਸੰਘਣੀ ਗੰਦਗੀ ਤੋਂ ਗਾਰ ਫੈਲਣੀ ਸ਼ੁਰੂ ਹੋ ਗਈ। ਇਸ ਕਰਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਜਲ
ਨੀਤੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਤਾਂ ਕਿ ਨਦੀਆਂ ਨਾਲਿਆਂ ਦੇ ਜਲ ਦੇ ਗੰਦਲੇਪਨ ਨੂੰ ਰੋਕਣ ਲਈ ਜਿਆਦਾ ਤੋਂ ਜਿਆਦਾ ਜਲ
ਸੰਯੋਜਨ ਕੀਤੇ ਜਾ ਸਕਣ। ਸੰਨ 2012 ਵਿੱਚ ਭਾਰਤ ਸਰਕਾਰ ਦੇ ਜਲ ਸੰਸਾਧਨ ਮੰਤਰਾਲੇ ਨੇ ਇੱਕ ਹੋਰ ਨਵੀਂ ਜਲ ਨੀਤੀ ਤਿਆਰ ਕੀਤੀ
ਜਿਸ ਨੂੰ ਜਲ ਨੀਤੀ 2022 ਦਾ ਨਾਮ ਦਿੱਤਾ ਗਿਆ।

ਰਾਸ਼ਟਰੀਏ ਜਲਨੀਤੀ ਦੇ ਅਨੁਸਾਰ ਜਲ ਸੰਸਾਧਨਾਂ ਨਿਯੋਜਨ ਵਿਕਾਸ ਅਤੇ ਪ੍ਰਬੰਧਨ ਰਾਸ਼ਟਰੀ ਦ੍ਰਿਸ਼ਟੀ
ਕੌਮ ਨਾਲ ਸੰਚਾਲਿਤ ਕੀਤੇ ਜਾਣ ਦੀ ਜ਼ਰੂਰਤ ਹੈ। ਕੇਂਦਰ ਅਤੇ ਰਾਜ ਪੱਧਰ ਦੀਆਂ ਏਜੰਸੀਆਂ ਇੱਕ ਸ਼ਕਤੀਸ਼ਾਲੀ ਨੈਟਵਰਕ ਦੀ ਭੂਮਿਕਾ

ਨਿਭਾਉਣਾ। ਉਪਯੋਗੀ ਜਲ ਸੰਸਾਧਨਾਂ ਨੂੰ ਹੋਰ ਜਿਆਦਾ ਉੱਪਰ ਚੁੱਕਣ ਲਈ ਇੱਕ ਨਦੀ ਨੂੰ ਦੂਸਰੀ ਨਦੀ ਨਾਲ ਜੋੜਿਆ ਜਾਏ। ਸਮੁੰਦਰ
ਜਲ ਦੇ ਖਾਰੇ ਪਾਣੀ ਨੂੰ ਦੂਰ ਕਰਨ ਲਈ ਵਿਧੀਆਂ ਦੇ ਨਾਲ-ਨਾਲ ਬਾਰਿਸ਼ ਦੇ ਪਾਣੀ ਨੂੰ ਸੁਚੱਜੇ ਢੰਗ ਨਾਲ ਮੁੱਖ ਪਾਣੀ ਦੇ ਯੋਗ ਬਣਾਇਆ
ਜਾਏ। ਇਸ ਲਈ ਰਾਸ਼ਟਰੀ ਪੱਧਰ ’ਤੇ ਖੋਜ ਤੇ ਵਿਕਾਸ ਨੂੰ ਹੋਰ ਉਤਸਾਹਿਤ ਕਰਨ ਲਈ ਜ਼ਰੂਰਤ ਹੈ। ਹਾਈਡ੍ਰੋਲਾਜੀਕਲ ਇਕਾਈ ਦੇ
ਲਈ ਜਲ ਸੰਸਾਧਨ ਵਿਕਾਸ ਤੇ ਪ੍ਰਬੰਧਨ ਦੀ ਯੋਜਨਾ ਤਹਿਤ ਨਦੀਆਂ ਘਾਟੀਆਂ ਦੇ ਸੰਗਠਨਾਂ ਨੂੰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।
ਜਿਸ ਜਗ੍ਹਾ ਤੇ ਪਾਣੀ ਦੀ ਕਮੀ ਹੈ ਉਸ ਇਲਾਕੇ ਨੂੰ ਨਦੀਆਂ ਨਾਲਿਆਂ ਨਾਲ ਜੋੜਿਆ ਜਾਏ। ਜਲ ਵੰਡ ਦੀ ਪ੍ਰਾਰਥਮਿਕਤਾ ਸਭ ਤੋਂ ਪਹਿਲਾਂ
ਪੀਣ ਵਾਲੇ ਪਾਣੀ ਨੂੰ, ਫਿਰ ਸਿੰਚਾਈ, ਇਸਦੇ ਬਾਅਦ ਪਨ ਬਿਜਲੀ, ਖੇਤੀਬਾੜੀ ਅਤੇ ਗੈਰ ਉਦਯੋਗਾਂ ਆਦਿ ਨੂੰ ਕ੍ਰਮ ਵਿੱਚ ਕਰਨਾ
ਚਾਹੀਦਾ ਹੈ। ਪਾਣੀ ਦੀ ਦੁਰ ਉਪਯੋਗਤਾ ਨੂੰ ਰੋਕਿਆ ਜਾਏ। ਪੁਨਰ ਸਥਾਪਿਤ ਤੇ ਪੁਨਰਵਾਸ ਤੋਂ ਯੋਜਨਾ ਮੰਤਰੀ ਨਾਲ ਕੰਮ ਕੀਤਾ ਜਾਏ
ਤਾਂ ਕਿ ਇਸਦਾ ਲਾਭ ਪ੍ਰਭਾਵਿਤ ਲੋਕਾਂ ਨੂੰ ਵੀ ਮਿਲ ਸਕੇ। ਸਤਾ ਵਾਲੇ ਪਾਣੀ ਤੇ ਧਰਤੀ ਵਿਚਲੇ ਪਾਣੀ ਦੀ ਗੁਣਵੰਤਾ ’ਤੇ ਨਿਗਰਾਨੀ ਰੱਖੀ
ਜਾਵੇ। ਦੂਸ਼ਿਤ ਪਾਣੀ ਨੂੰ ਪ੍ਰਾਕ੍ਰਿਤਿਕ ਪਾਣੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਏ। ਪਾਣੀ ਦੇ ਪੱਧਰ ਲਈ, ਇਸਦੇ ਬਚਾਓ ਲਈ ਪ੍ਰਚਾਰ,
ਪ੍ਰਸਾਰ, ਸਿੱਖਿਆ, ਦੰਡ ਅਤੇ ਮਾਨ ਸਨਮਾਨ ਦੀ ਜਰੀਏ ਜਲ ਬਚਾਓ ਚੇਤਨਾ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਧਰਤੀ ਵਿਚਲਾ
ਪਾਣੀ ਮਿੱਠਾ ਹੁੰਦਾ ਹੈ, ਕਿਉਂਕਿ ਇਹ ਮਿੱਟੀ ਦੇ ਕਣਾਂ ਵਿੱਚ ਵਸਿਆ ਹੁੰਦਾ ਹੈ। ਇਹ ਗਰਭਿਤ ਪਾਣੀ ਹੁੰਦਾ ਹੈ।
(ਬੋਤਲ ਉਪਯੋਗ) ਬਾਟਲਿੰਗ ਪਲਾਂਟਸ ਦੁਆਰਾ ਪਾਣੀ ਦੀ ਜਿਆਦਾ ਖੱਪਤ ਕਰਕੇ ਵੀ ਬਹੁਤ ਸਾਰਾ (ਲੱਖ ਟਨ) ਪਾਣੀ ਫਜ਼ੂਲ ਹੀ ਜਾਂਦਾ
ਹੈ। ਹਿਮਾਚਲ ਪ੍ਰਦੇਸ਼ ਵਿੱਚ ਪਾਣੀ ਦਾ ਪੱਧਰ ਇਸ ਕਰਕੇ ਠੀਕ ਹੈ, ਕਿ ਉੱਥੇ ਨਦੀਆਂ-ਨਾਲਿਆਂ ਤੇ ਕੁਦਰਤੀ ਨਿਕਲਦੇ ਪਾਣੀਆਂ ਨੂੰ ਖੇਤੀ
ਆਦਿ ਲਈ ਵਰਤਿਆ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਸਰਕਾਰਾਂ ਨੂੰ ਹੋਰ ਕਈ ਉਪਰਾਲੇ ਸੁੰਘੜਤਾ
ਨਾਲ ਕਰਨੇ ਚਾਹੀਦੇ ਹਨ। ਬਾਰਿਸ਼ ਦੇ ਪਾਣੀ ਨੂੰ ਸੰਗ੍ਰਹਿ ਕਰਕੇ ਉਚਿਤ ਪ੍ਰਯੋਗ ਵਿੱਚ ਲਿਆਉਣਾ ਵੀ ਇੱਕ ਵਧੀਆ ਢੰਗ ਹੈ। ਪਾਣੀ ਦੀ
ਸ਼ੁੱਧੀ ਲਈ ਕਈ ਤਰ੍ਹਾਂ ਦੇ ਪਰੰਪਰਾਵਾਦੀ ਅਤੇ ਆਧੁਨਿਕ ਪ੍ਰਯੋਗ ਸਾਰਥਿਕ ਸਿਧ ਹੋ ਸਕਦੇ ਹਨ।
ਭਾਰਤ ਦੇ ਸੇਮ ਵਾਲੇ ਇਲਾਕੇ, ਗੰਦਲੇ ਦਰਿਆਈ ਇਲਾਕੇ, ਕੱਲਰੀ ਇਲਾਕੇ, ਗੰਦਲੇ ਨਾਲੇ ਵਾਲੇ ਇਲਾਕੇ ਵਿੱਚ ਲੱਖਾਂ ਲੋਕ ਬਿਮਾਰੀਆਂ
ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਓਧਰ ਪਿਛੜੇ ਇਲਾਕਿਆਂ ਵਿੱਚ ਸਾਫ ਸੁਥਰੇ ਪਾਣੀ ਦੀ ਬਹੁਤ ਘਾਟ ਹੈ। ਵਿਸ਼ੇਸ਼ ਕਰਕੇ ਪੰਜਾਬ ਵਿੱਚ
ਹੀ ਪਾਣੀ ਸ਼ੁੱਧ ਨਾ ਮਿਲਣ ਕਰਕੇ ਹਜ਼ਾਰਾਂ ਲੋਕ ਕੈਂਸਰ, ਗੁਰਦੇ ਦੇ ਰੋਗ, ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅਨੇਕਾਂ ਲੋਕ
ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਰਕਾਰ ਵੱਲੋਂ ਹਸਪਤਾਲ ਤਾਂ ਖੋਲੇ ਜਾ ਰਹੇ ਹਨ ਪਰ ਪੀਣ ਵਾਲੇ ਪਾਣੀ ਦਾ ਹਾਲੇ ਤੱਕ ਮੁਕੰਮਲ ਸਹੀ
ਯੋਜਨਾ ਬੰਦ ਖੋਜ ਪੂਰਵਕ ਢੰਗ ਨਾਲ ਹੱਲ ਨਹੀਂ ਲੱਭਿਆ ਜਾ ਸਕਿਆ। ਹਸਪਤਾਲਾਂ ਦੀ ਜਗ੍ਹਾ ਤੇ ਲੋਕਾਂ ਨੂੰ ਸ਼ੁੱਧ ਪਾਣੀ ਮਿਲੇ। ਸ਼ੁੱਧੀਕਰਨ
ਵਾਲੀਆਂ ਪਾਣੀ ਦੀਆਂ ਟੈਂਕੀਆਂ ਦਾ ਹਰ ਪਿੰਡ ਵਿੱਚ ਪ੍ਰਬੰਧ ਹੋਵੇ। ਹੋਰ ਤਾਂ ਹੋਰ ਪਾਣੀ ਫਿਲਟਰ ਕਰਨ ਵਾਲੇ ਉਪਕਰਣ ਸਸਤੇ ਰੇਟਾਂ ਤੇ
ਘਰ ਘਰ ਮੁਹਈਆ ਕਰਵਾਏ ਜਾਣ।
ਭੌਤਿਕ ਮਾਪ ਦੇ ਅਨੁਸਾਰ ਪਾਣੀ ਵਾਲੇ ਸਾਫ ਪਾਣੀ ਸ਼ੀਤਲ ਗੰਦ ਰਹਿਤ ਹੋਣਾ ਚਾਹੀਦਾ ਹੈ। ਜੈਵਿਕ ਮਾਪ ਦੇ ਅਨੁਸਾਰ ਸ਼ੁੱਧ ਪਾਣੀ ਵਾਲੇ
ਪਾਣੀ ਵਿੱਚ ਕੋਈ ਗੰਦਲਾ ਤੱਤ ਨਹੀਂ ਹੋਣਾ ਚਾਹੀਦਾ। ਕੈਲੀਫਾਰਮ ਫੋਕਟੀਰੀਆ 10 ਤੋਂ ਜਆਦਾ ਨਹੀਂ ਹੋਣੇ ਚਾਹੀਦੇ।
ਅਸ਼ੁੱਧ ਪਾਣੀ ਵਿੱਚ ਕੈਲਸ਼ੀਅਮ, ਸਲਫੇਟ, ਲੋਹਾ, ਮੈਗਨੀਜ, ਤਾਂਬਾ, ਜਿੰਕ, ਸ਼ੀਸ਼ਾ, ਕੈਡੀਸ਼ੀਅ, ਪਾਰਾ ਅਤੇ ਹੋਰ ਰਸਾਇਣਿਕ ਪਦਾਰਥ
ਆਦਿ ਪਾਏ ਜਾਂਦੇ ਹਨ। ਜੇਕਰ ਕੋਈ ਰੋਗ ਫੈਲਦਾ ਹੈ ਉਸਦੇ ਰੋਗਾਣੂ ਪਾਣੀ ਵਿੱਚ ਘੁੱਲ ਕੇ ਬਿਮਾਰੀਆਂ ਫੈਲਾਉਂਦੇ ਹਨ।
ਖੂਹਾਂ, ਤਲਾਬਾਂ, ਨਾਲਿਆਂ, ਬੌਲੀਆਂ ਆਦਿ ਠਹਿਰੀ ਕਿਸਮ ਦੇ ਪਾਣੀ ਗੰਦਲੇ ਹੋਣ ਕਰਕੇ ਸਾਫ ਸੁਥਰੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੰਦੇ
ਹਨ।
ਭਵਿੱਖ ਨੂੰ ਖਤਰਨਾਕ ਭੌਤਿਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪਵੇਗਾ ਤੇ ਹੋਣਾ ਪੈ ਰਿਹਾ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰ ਕਈ
ਸ਼ੁੱਧ ਜਲ ਯੋਜਨਾਵਾਂ ਚਲਾ ਰਹੀਆਂ ਹਨ ਪਰ ਵੱਡੇ ਪੱਧਰ ਦਾ ਖਰਚਾ ਆਉਣ ਕਰਕੇ ਅਧੂਰੀਆਂ ਹਨ।
ਭਾਰਤ ਜਲਵਾਯੂ ਦੀ ਦ੍ਰਿਸ਼ਟੀ ਨਾਲ ਮਾਨਸੂਨੀ ਪ੍ਰਦੇਸ਼ ਹੋਣ ਕਰਕੇ ਸਾਲ ਦੇ ਤਿੰਨ ਜਾਂ ਚਾਰ ਮਹੀਨੇ ਹੀ ਬਾਰਿਸ਼ ਹੁੰਦੀ ਹੈ।

ਬਾਕੀ ਦੇ ਮਹੀਨੇ ਬਾਰਿਸ਼ ਨਾ ਹੋਣ ਕਰਕੇ ਬਹੁਤ ਸਾਰੇ ਭਾਗਾਂ ਵਿੱਚ ਧਰਾਤਲੀਏ ਜਲ ਦੀ ਕਮੀ ਰਹਿੰਦੀ ਹੈ। ਭਾਰੀ ਬਾਰਿਸ਼ ਵਾਲੇ
ਇਲਾਕਿਆਂ ਵਿੱਚ ਵੀ ਖੁਸ਼ਕ ਮਹੀਨਿਆਂ ਵਿੱਚ ਪਾਣੀ ਦੀ ਕਮੀ ਰਹਿੰਦੀ ਹੈ।
ਉੱਤਰ ਦੇ ਤਟੀਏ (ਕਿਨਾਰੇ) ਮੈਦਾਨਾਂ ਵਿੱਚ ਭੂਮੀਗਤ ਪਾਣੀ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ. ਦੇਸ਼ ਦੇ ਦੂਸਰੇ ਭਾਗਾਂ ਵਿੱਚ ਪਾਣੀ ਦੀ
ਬਹੁਤ ਕਮੀ ਪਾਈ ਜਾਂਦੀ ਹੈ। ਅਜੇ ਤੱਕ ਦੇਸ਼ ਦੇ ਹਰ ਇੱਕ ਪਿੰਡ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਹੋ ਪਾਈ ਹੈ।
ਦੇਸ਼ ਵਿੱਚ ਅੱਜ ਵੀ ਲੋਕਾਂ ਨੂੰ ਇੱਕ ਕਿਲੋਮੀਟਰ ਤੋਂ ਵੱਧ ਪੈਦਲ ਚੱਲ ਕੇ ਪਾਣੀ ਲਿਆਉਣਾ ਪੈਂਦਾ ਹੈ। ਸੰਪੂਰਨ ਜਲ ਸੰਸਾਧਨ ਦਾ
ਅਧਿਐਨ, ਅਨੇਕ ਦ੍ਰਿਸ਼ਟੀਕੋਨ, ਜਿਸ ਵਿੱਚ ਨਦੀ, ਨਾਲੇ, ਨਿਕਾਸ ਪ੍ਰਣਾਲੀ, ਹੜ੍ਹ ਔੜ ਦੀ ਸਮੱਸਿਆ ਸਿੰਚਾਈ ਪਰੀਯੋਜਨਾ ਆਦਿ ਦੀ
ਸਖ਼ਤ ਜ਼ਰੂਰਤ ਹੈ।
ਧਰਤੀ ਉੱਪਰ ਜਲ ਨਿਕਾਸ ਬਹੁਤ ਮਹੱਤਵ ਹੈ। ਉਚਿਆਂ ਭਾਗਾਂ ਵਿੱਚ ਹੇਠਲੇ ਭਾਗਾਂ ਨੂੰ ਜਾਂਦੇ ਪਾਣੀ ਦਾ ਸੁਚੱਜਾ ਪ੍ਰਬੰਧ ਖੇਤੀ ਵਿਉਪਾਰ,
ਧਾਰਮਿਕ ਪੂਜਾ ਤੇ ਇਲਾਕਾ ਪ੍ਰਬੰਧਨ ਤੇ ਨਿਯੋਜਨ ਵਿੱਚ ਨਦੀਆਂ ਦੀ ਭਰਪੂਰ ਉਪਯੋਗਤਾ ਹੈ। ਭਾਰਤੀ ਜਲ ਨਿਕਾਸ ਪ੍ਰਣਾਲੀ ਨੇ ਕਈ
ਉਦਮ ਜਾਰੀ ਰੱਖੇ ਹੋਏ ਹਨ।
ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਵਿੱਚ ਸਮਤਲ ਭੂਮੀ ਹੋਣ ਦੇ ਕਾਰਣ ਵਿਕਾਸ ਕਾਰਜ (ਨਵੀਆਂ ਸੜਕਾਂ, ਰੇਲ ਤੇ ਨਹਿਰੀ
ਮਾਰਗ) ਦੇ ਕਾਰਨ ਫਾਲਤੂ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕਿਆ।
ਭਾਰਤ ਸਰਕਾਰ ਨੇ 1954 ਵਿੱਚ ਹੜਾਂ ਤੇ ਕਾਬੂ ਪਾਉਣ ਲਈ ਰਾਸ਼ਟਰੀਏ ਹੜ ਆਯੋਗ ਦੀ ਸਥਾਪਨਾ ਕੀਤੀ ਸੀ ਹੜਾਂ ਨਾਲ ਨਿਪਟਣ
ਲਈ ਤਿੰਨ ਪੱਧਰੀ ਯੋਜਨਾ ਪ੍ਰਸਤੁਤ ਕੀਤੀ ਸੀ ਜਿਸ ਵਿੱਚ ਦਰਿਆਈ ਕਿਨਾਰੇ ਪੱਕੇ ਕਰਨਾ, ਦਰਿਆਈ ਮਾਰਗਾਂ ਨੂੰ ਵੰਡਣਾ, ਉੱਚੇ
ਚਬੂਤਰੇ ਬਣਾਉਣਾ, ਪੌਦੇ ਲਗਾਉਣਾ, ਹੜ ਵਾਲੇ ਇਲਾਕਿਆਂ ਦਾ ਨਿਰਧਾਰਣ, ਹੜ ਸੁਰੱਖਿਆ ਅਤੇ ਭਵਿੱਖ ਬਾਣੀ ਦੇ ਸੰਕੇਤ ਦੇਣਾ ਤੇ
ਢਲਾਣਾ ਉੱਪਰ ਬੰਨ ਆਦਿ ਢੰਗ ਅਪਣਾਏ ਗਏ।
ਦੇਖਿਆ ਜਾਏ ਤਾਂ ਖਾਸ ਕਰਕੇ ਏਸ਼ੀਅਨ ਦੇਸ਼ਾਂ ਵਿੱਚ ਹੀ ਪਾਣੀ ਦੀਆਂ ਜਿਆਦਾ ਸਮੱਸਿਆਵਾਂ ਹਨ। ਖਾਸ ਕਰਕੇ ਭਾਰਤ ਵਿੱਚ ਗੰਧਲੇ
ਪਾਣੀ ਦਾ ਪ੍ਰਦੂਸ਼ਣ ਲਗਾਤਾਰ ਵਾਧਾ ਜਾ ਰਿਹਾ ਹੈ, ਘਰਾਂ, ਪਿੰਡਾਂ। ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਦੁਕਾਨਾਂ ਆਦਿ ਦਾ ਕੂੜਾ ਕਰਕਟ,
ਨਦੀ ਨਾਲਿਆਂ ਵਿੱਚ ਪ੍ਰਵੇਸ਼ ਕਰਦਾ ਹੈ। ਸੇਮ ਦੇ ਇਲਾਕੇ ਜਾਂ ਗੰਦੇ ਨਾਲਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਪੰਛੀ ਜਾਨਵਰ ਮਰ ਜਾਂਦੇ ਹਨ ਜੋ ਗੰਧਲੇ
ਪਾਣੀ ਵਿੱਚ ਹੀ ਗਲ ਸੜ੍ਹ ਕੇ ਬਦਬੂਆਂ ਮਾਰਦੇ ਰਹਿੰਦੇ ਹਨ।
ਭਾਰਤੀ ਲੋਕਾਂ ਉੱਪਰ ਮੌਕੇ ਤੇ ਤੁਰੰਤ ਫੈਸਲੇ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ ਹਰ ਵਿਅਕਤੀ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਨਜ਼ਰ
ਆਉਂਦਾ ਹੈ ਇਸ ਲਈ ਪਾਣੀ ਦੀ ਸ਼ੁੱਧਤਾ ਲਈ ਕੋਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।
ਭਾਰਤ ਸਰਕਾਰ ਨੇ 1974 ਵਿੱਚ ਕਾਨੂੰਨ ਬਣਾਇਆ ਸੀ ਕਿ ਗੰਦਾ ਪਾਣੀ ਨਦੀ ਨਾਲਿਆਂ ਵਿੱਚ ਨਹੀਂ ਸੁੱਟਿਆ ਜਾਏਗਾ ਪਰ ਇਸ ਕਾਨੂੰਨ
ਦੀ ਕੌਣ ਪ੍ਰਵਾਹ ਕਰਦਾ ਹੈ? ਅੱਜ ਭਾਰਤ ਦੇ ਸ਼ਹਿਰ-ਸ਼ਹਿਰ ਪਿੰਡ-ਪਿੰਡ ਵਿੱਚ ਪਾਣੀ ਦੇ ਨਿਕਾਸ, ਸ਼ੁੱਧ ਪਾਣੀ ਅਤੇ ਪਾਣੀ ਦੇ ਘਟਦੇ ਪੱਧਰ
ਨੂੰ ਸ਼ਕਤੀ ਨਾਲ ਸੁਧਾਰਨ ਦੀ ਜ਼ਰੂਰਤ ਹੈ
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋਬਾਈਲ 9815625409

You must be logged in to post a comment Login