ਸਕਾਟਲੈਂਡ: ਹਿੰਦੂ ਮੰਦਰ ਗਲਾਸਗੋ ਵਿਖੇ ਮਹਾਰਾਣੀ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਸਮਾਗਮ

ਸਕਾਟਲੈਂਡ: ਹਿੰਦੂ ਮੰਦਰ ਗਲਾਸਗੋ ਵਿਖੇ ਮਹਾਰਾਣੀ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਸਮਾਗਮ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਮੌਤ ਉਪਰੰਤ ਗਲਾਸਗੋ ਸਥਿਤ ਹਿੰਦੂ ਮੰਦਿਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕਾਟਲੈਂਡ ਵਿੱਚ ਸਭ ਤੋਂ ਵੱਡੇ ਹਿੰਦੂ ਮੰਦਿਰ ਵਜੋਂ ਪ੍ਰਸਿੱਧ ਹਿੰਦੂ ਮੰਦਿਰ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਹਾਰਾਣੀ ਦੀ ਤਸਵੀਰ ਪਾਵਨ ਜੋਤੀ ਕੋਲ ਸੁਸ਼ੋਭਿਤ ਕੀਤੀ ਹੋਈ ਸੀ ਤਾਂ ਕਿ ਭਗਤ ਜਨ ਮਹਾਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕਣ। ਮੰਦਿਰ ਦੇ ਅਚਾਰੀਆ ਸ੍ਰੀ ਮੇਧਨੀਪਤੀ ਮਿਸ਼ਰ ਵੱਲੋਂ ਸ਼ਾਂਤੀ ਪਾਠ ਦਾ ਜਾਪ ਕੀਤਾ ਗਿਆ ਤੇ ਹਾਜ਼ਰ ਸੰਗਤਾਂ ਵੱਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਸ੍ਰੀਮਤੀ ਮਧੂ ਜੈਨ, ਸ੍ਰੀਮਤੀ ਬ੍ਰਿਜ ਗਾਂਧੀ, ਸ੍ਰੀਮਤੀ ਮੰਜੂਲਿਕਾ ਸਿੰਘ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਸ੍ਰੀ ਐਂਡਰਿਊ ਲਾਲ, ਵਿਨੋਦ ਸ਼ਰਮਾ ਆਦਿ ਵੱਲੋਂ ਮਹਾਰਾਣੀ ਨਾਲ ਆਪਣੀਆਂ ਮਿਲਣੀਆਂ ਅਤੇ ਯਾਦਾਂ ਸੰਬੰਧੀ ਗੱਲਬਾਤ ਸੰਗਤ ਨਾਲ ਸਾਂਝੀ ਕੀਤੀ ਗਈ। ਇਸ ਸਮਾਗਮ ਦੌਰਾਨ ਹਿੰਦੂ ਮੰਦਿਰ ਗਲਾਸਗੋ ਦੀ ਮੰਦਿਰ ਕਮੇਟੀ ਵੱਲੋਂ ਮਹਾਰਾਣੀ ਦੋਇਮ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਗਈ।

You must be logged in to post a comment Login