ਸਰਕਾਰੀ ਨਰਸਿੰਗ ਕਾਲਜ ਵਿਚ ਕੌਮਾਂਤਰੀ ਨਰਸਿੰਗ ਡੇਅ ਮਨਾਇਆ

ਸਰਕਾਰੀ ਨਰਸਿੰਗ ਕਾਲਜ ਵਿਚ ਕੌਮਾਂਤਰੀ ਨਰਸਿੰਗ ਡੇਅ ਮਨਾਇਆ

ਪਟਿਆਲਾ, 13 ਮਈ (ਕੰਬੋਜ)-ਸਰਕਾਰੀ ਨਰਸਿੰਗ ਕਾਲਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੌਮਾਂਤਰੀ ਨਰਸਿੰਗ ਡੇਅ ਨੂੰ ਸਮਰਪਿਤ ਨਰਸਿੰਗ ਸਪਤਾਹ ਮਨਾਇਆ ਗਿਆ। ਇਸ ਹਫਤੇ ਦੌਰਾਨ ਵਿਦਿਆਰਥੀਆਂ ਦੇ ਕਵਿਤਾ, ਰੰਗੋਲੀ, ਪੋਸਟਰ ਮੇਕਿੰਗ ਆਦਿ ਮੁਕਾਬਲੇ ਤੇ ਹੋਰ ਈਵੇਂਟ ਕਰਵਾਏ ਗਏ ਅਤੇ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਨਰਸਿੰਗ ਸਪਤਾਹ ਦੀ ਸਮਾਪਤੀ ‘ਇੰਟਰਨੈਸ਼ਨਲ ਨਰਸਿੰਗ ਡੇਅ’ ਵਾਲੇ ਦਿਨ ਕੀਤੀ ਗਈ। ਇਸ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾ. ਅਵਨੀਸ਼ ਕੁਮਾਰ ਡੀ ਆਰ ਐਮ ਈ, ਡਾ. ਹਰਜਿੰਦਰ ਸਿੰਘ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਨੇ ਬਤੌਰ ਮੁੱਖ ਮਹਿਮਾਨ ਅਤੇ ਐਮ. ਐਸ., ਡਾ. ਐਚ ਐਸ ਰੇਖੀ ਵਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਵਲੋਂ ਸਭ ਨੂੰ ਨਰਸਿੰਗ ਡੇਅ ਦੀ ਵਧਾਈ ਦਿੱਤੀ ਅਤੇ ਫਲੋਰਸੀ ਨਾਇਟੈਂਗਲ ਦੀ ਜੀਵਨੀ ’ਤੇ ਚਾਨਣਾ ਪਾਇਆ। ਲੈਕਚਰਾਰ ਜਸਪ੍ਰੀਤ ਕੌਰ ਸੋਢੀ ਨੇ ਸਮੂਹ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਵਨਾਮਾਂ ਦਿੱਤੀਆਂ ਅਤੇ ਨਰਸਿੰਗ ਡੇਅ ਸਮਾਗਮ ਸਮੁੱਚੇ ਪ੍ਰਬੰਧਾਂ ਤੇ ਸਹਿਯੋਗ ਲਈ ਸਮੂਹ ਨਰਸਿੰਗ ਫਕੈਲਟੀ ਅਤੇ ਵਿਦਿਆਰਥੀਆਂ ਤਹਿਦਿਲੋਂ ਧੰਨਵਾਦ ਕੀਤਾ। ਜਸਪ੍ਰੀਤ ਸੋਢੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਨਿਖਾਰ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਸਮੇਂ ਦੀ ਲੋੜ ਅਨੁਸਾਰ ਬਹੁਤ ਜ਼ਰੂਰੀ ਹੈ। ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਡਰਾਮਾ ਵਿਭਾਗ ਵਲੋਂ ਸਮਾਜਿਕ ਮੁੱਦਿਆਂ ’ਤੇ ਇਕ ਨਾਟਕ ਪੇਸ਼ ਕੀਤਾ ਗਿਆ।
ਇਸ ਮੌਕੇ ਡਾ. ਸੀਬੀਆ ਵਾਈਸ ਪ੍ਰਿੰਸਪੀਲ, ਮੈਡਮ ਨਰਿੰਦਰ ਕੌਰ ਵਾਇਸ ਪ੍ਰਿੰਸੀਪਲ ਮਾਤਾ ਕੁਸ਼ੱਲਿਆ ਸਕੂਲ, ਡਾ. ਸਿੰਮੀ ਓਬਰਾਏ, ਡਾ. ਰੁਪਿੰਦਰ ਬਖਸ਼ੀ, ਡਾ. ਕੁਲਦੀਪ ਸਿੰਘ, ਡਾ. ਪ੍ਰਨੀਤ ਕੌਰ, ਡਾ. ਲਵਲੀਨ ਭਾਟੀਆ ਡਾ. ਰਵਿੰਦਰ ਖਹਿਰਾ ਆਦਿ ਵਲੋਂ ਬਤੌਰ ਜੱਜ ਤੇ ਮੁੱਖ ਮਹਿਮਾਨ ਦੇ ਦੌਰ ’ਤੇ ਹਾਜ਼ਰੀ ਲਵਾਈ

You must be logged in to post a comment Login