ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਆਜ਼ਾਦੀ ਦਾ 75ਵਾਂ ਮਹਾਂਉਤਸਵ ਮਨਾਇਆ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਆਜ਼ਾਦੀ ਦਾ 75ਵਾਂ ਮਹਾਂਉਤਸਵ ਮਨਾਇਆ

ਪਟਿਆਲਾ, 15 ਅਗਸਤ (ਗੁਰਪ੍ਰੀਤ ਕੰਬੋਜ)- ਆਜ਼ਾਦੀ ਦੇ 75ਵੇਂ ਦਿਹਾੜੇ ਦੇ ਸ਼ੁੱਭ ਅਵਸਰ ’ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਵਿਚ ‘ਆਜ਼ਾਦੀ ਦਾ 75ਵਾਂ ਮਹਾਂਉਤਸਵ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੁਝ ਫਕੈਲਟੀ ਮੈਂਬਰਜ਼ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਮਗਰੋਂ ਰਾਸ਼ਟਰੀ ਗਾਨ ਗਾਇਆ ਗਿਆ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਵਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁਟਤਾ ਨਾਲ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਵਲੋਂ ਇਸ ਮੌਕੇ ਕਾਲਜ ਕੈਂਪਸ ਵਿਚ ਵਾਤਾਵਰਣ ਸ਼ੁੱਧਤਾ ਲਈ ਫੁੱਲਦਾਰ ਪੌਦੇ ਵੀ ਲਗਾਏ ਗਏ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਉਘੇ ਸਮਾਜ ਸੇਵਕ ਸ੍ਰੀ ਸੰਦੀਪ ਗੁਪਤਾ, ਡਾ. ਹਰਕੇਸ਼ ਅਰੋੜਾ, ਡਾ. ਹਰੀਸ਼ ਸੂਦ, ਡਾ. ਬਰਜੇਸ਼ ਮੋਦੀ, ਡਾ. ਐਚ. ਰੇਖੀ ਮੈਡੀਕਲ ਸੁਪਰਡੰਟ ਰਜਿੰਦਰਾ ਹਸਪਤਾਲ, ਡਾ. ਭਗਵੰਤ ਸਿੰਘ, ਡਾ. ਆਰ. ਪੀ. ਐਸ. ਸੀਬੀਆ ਵਾਇਸ ਪ੍ਰਿੰਸੀਪਲ, ਡਾ. ਵਿਨੋਦ ਕੁਮਾਰ ਡਾਂਗਵਾਲ, ਜਤਿੰਦਰ ਸਿੰਘ ਕੰਬੋਜ, ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ, ਨਰਸਿੰਗ ਸੁਪਰਡੈਂਟ ਮਨਜੀਤ ਕੌਰ ਔਲਖ, ਬਲਵਿੰਦਰ ਕੌਰ, ਡਾ. ਮਧੂ ਬਾਲਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਫਕੈਲਟੀਜ਼ ਤੇ ਹੋਰ ਸਟਾਫ਼। (ਫੋਟੋ : ਕੰਬੋਜ)
ਮੈਡੀਕਲ ਕਾਲਜ ਵਿਚ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਉਘੇ ਸਮਾਜ ਸੇਵਕ ਸੰਦੀਪ ਗੁਪਤਾ ਤੇ ਹੋਰ।(ਫੋਟੋ : ਕੰਬੋਜ)

You must be logged in to post a comment Login