ਸ. ਜਗਦੀਸ਼ ਲਾਲ ਬਾਠਲਾ ਜੀ ਨੂੰ ਅੰਤਿਮ ਵਿਦਾਈ

ਸ. ਜਗਦੀਸ਼ ਲਾਲ ਬਾਠਲਾ ਜੀ ਨੂੰ ਅੰਤਿਮ ਵਿਦਾਈ

ਅੱਜ ਬਾਠਲਾ ਗਰੁੱਪ ਦੇ ਰੋਮੀ ਬਾਠਲਾ ਤੇ ਭੂਸ਼ਣ ਬਾਠਲਾ ਦੇ ਸਤਿਕਾਰਯੋਗ ਪਿਤਾ ਜੀ ਸ. ਜਗਦੀਸ਼ ਲਾਲ ਬਾਠਲਾ (10 ਜਨਵਰੀ 1940 – 1 ਅਕਤੂਬਰ 2025) ਦਾ ਅੰਤਿਮ ਸੰਸਕਾਰ ਗੰਭੀਰ ਤੇ ਗੌਰਵਮਈ ਮਾਹੌਲ ਵਿੱਚ ਕੀਤਾ ਗਿਆ।

ਅੰਤਿਮ ਸੰਸਕਾਰ Pinegrove Memorial Park, Minchinbury ਵਿਖੇ ਕੀਤਾ ਗਿਆ, ਜਿਸ ਤੋਂ ਬਾਅਦ ਅਖੰਡ ਪਾਠ ਦਾ ਭੋਗ, ਕੀਰਤਨ ਤੇ ਅੰਤਿਮ ਅਰਦਾਸ Glenwood Gurdwara Sahib ਵਿਖੇ ਹੋਈ।

ਇਸ ਮੌਕੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਿਡਨੀ ਦੀ ਪੰਜਾਬੀ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਸ. ਜਗਦੀਸ਼ ਲਾਲ ਬਾਠਲਾ ਜੀ ਦੀ ਯਾਦ ਵਿੱਚ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।

ਰੱਬ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਥਾਂ ਦੇਣ ਅਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਬਖ਼ਸ਼ਣ।

You must be logged in to post a comment Login