ਪ੍ਰਗਟ ਭਏ ਗੁਰੂ ਤੇਗ ਬਹਾਦੁਰ, ਸਗਲ ਸ੍ਰਿਸਟਿ ਪਰ ਢਾਪੀ ਚਾਦਰ।
ਕਰਮ ਧਰਮ ਦੀ ਜਿਨ ਪਤ ਰਾਖੀ, ਅਟੱਲ ਕਰੀ ਕਲਿਯੁਗ ਮਹਿ ਸਾਖੀ।
ਅਸੀਂ ਸਾਰੇ ਨੌਵੇਂ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ। ਆਓ, ਇਸ ਮਹਾਨ ਇਤਿਹਾਸ ਨੂੰ ਸ਼ਰਧਾ ਨਾਲ ਯਾਦ ਕਰਦੇ ਹੋਏ ਨਤਮਸਤਕ ਹੋਈਏ। ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਦਾ ਇਕ ਹੀ ਕਾਰਨ ਸੀ ਅਤੇ ਉਹ ਸੀ ਔਰੰਗਜ਼ੇਬ ਦਾ ਹਿੰਦੂਆਂ ‘ਤੇ ਅੱਤ ਦਾ ਤਸ਼ੱਦਦ। ਇਹ ਉਹ ਇਨਸਾਨ ਜਿਸ ਨੂੰ ਇਨਸਾਨ ਨਹੀਂ ਹੈਵਾਨ ਕਹਿਣਾ ਠੀਕ ਹੋਵੇਗਾ, ਕਿਉਂਕਿ ਇਸ ਨੇ ਤਖ਼ਤ ‘ਤੇ ਕਬਜ਼ਾ ਆਪਣੇ ਬਾਪ ਦੀ ਛਾਤੀ ‘ਤੇ ਪੈਰ ਰੱਖ ਕੇ ਅਤੇ ਭਰਾਵਾਂ ਦੇ ਖ਼ੂਨ ਵਿੱਚ ਤਾਰੀ ਲਗਾ ਕੇ ਕੀਤਾ ਸੀ। ਉਹ ਇੰਨਾ ਪੱਥਰ-ਦਿਲ ਸੀ ਕਿ ਉਸ ਨੇ ਆਪਣੇ ਪਿਤਾ ਸ਼ਾਹ ਜਹਾਂ ਨੂੰ ਕੈਦ ਵਿੱਚ ਪਾਇਆ ਅਤੇ ਉਹ ਖਿੜਕੀ ਵੀ ਬੰਦ ਕਰਵਾ ਦਿੱਤੀ ਜਿਸ ਰਾਹੀਂ ਉਹ ਜਮਨਾ ਨੂੰ ਦੇਖਦਾ ਸੀ। ਉਸ ਨੇ ਹਕੀਮ ਮੁਰਕਮ ਖ਼ਾਨ ਨੂੰ ਆਪਣੇ ਪਿਤਾ ਨੂੰ ਜ਼ਹਰ ਦੇ ਕੇ ਮਾਰਨ ਲਈ ਕਿਹਾ, ਤਾਂ ਹਕੀਮ ਨਾ ਮੰਨਿਆ ਅਤੇ ਉਸ ਨੇ ਆਪ ਹੀ ਜ਼ਹਰ ਖਾ ਲਿਆ ਤਾਂ ਜੋ ਹਕੀਮੀ ਪੇਸ਼ੇ ਦੀ ਇੱਜ਼ਤ ਬਣੀ ਰਹਿ ਜਾਵੇ । ਆਪਣੇ ਭੈਣਾ-ਭਰਾਵਾਂ ਨੂੰ ਵੀ ਇਕ-ਇਕ ਕਰਕੇ ਮਰਵਾ ਦਿੱਤਾ, ਇੱਥੋਂ ਤੱਕ ਕਿ ਆਪਣੇ ਧੀਆਂ-ਪੁੱਤਰਾਂ ਨੂੰ ਵੀ ਨਾ ਬਖ਼ਸ਼ਿਆ।
ਜਦੋਂ ਉਸ ਨੂੰ ਪਤਾ ਲੱਗਿਆ ਕਿ ਬ੍ਰਾਹਮਣ ਪਾਠਸ਼ਾਲਾਵਾਂ ਬਣਾ ਕੇ ਵਿਦਿਆ ਦੇ ਰਹੇ ਹਨ ਅਤੇ ਉੱਥੇ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਪੜ੍ਹਨ ਆਉਂਦੇ ਹਨ, ਤਾਂ ਉਸ ਨੇ ਇਹ ਪੜ੍ਹਾਈ-ਲਿਖਾਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਮੰਦਰਾਂ ਨੂੰ ਢਾਹ ਕੇ ਉਨ੍ਹਾਂ ਦੀ ਥਾਂ ਮਸੀਤਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ | ਉਸ ਨੇ ਹਰ ਨੌਕਰੀ ਤੋਂ ਹਿੰਦੂਆਂ ਨੂੰ ਹਟਾ ਕੇ ਮੁਸਲਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਵਿੱਚ ਸਿਰਫ਼ ਇੱਕ ਹੀ ਧਰਮ ਰਹਿ ਜਾਵੇ—ਮੁਸਲਮਾਨ ਧਰਮ। ਨੌਕਰੀ ਤੋਂ ਕੱਢੇ ਜਾਣ ‘ਤੇ ਬਹੁਤ ਸਾਰੇ ਹਿੰਦੂਆਂ ਨੇ ਮੁਸਲਮਾਨੀ ਕਬੂਲ ਕਰ ਲਈ, ਜਿਸ ਕਰਕੇ ਉਹ ਬਹੁਤ ਖੁਸ਼ ਹੋਇਆ। ਫਿਰ ਉਸ ਨੇ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾਕੇ ਜੇਲਾਂ ਵਿੱਚ ਪਾ ਦਿੱਤਾ। ਉਸ ਨੇ ਸੋਚਿਆ ਕਿ ਕਸ਼ਮੀਰੀ ਪੰਡਿਤ ਵਿਦਵਾਨ ਹੋਣ ਕਰਕੇ ਪ੍ਰਸਿੱਧ ਹਨ ਜੇ ਇਹ ਮੁਸਲਮਾਨ ਬਣ ਗਏ ਤਾਂ ਅਨਪੜ੍ਹਾਂ ਨੂੰ ਮਨਾਉਣਾ ਆਸਾਨ ਹੋ ਜਾਵੇਗਾ। ਇਸ ਲਈ ਉਸ ਨੇ ਕਸ਼ਮੀਰੀ ਪੰਡਿਤਾਂ ਨੂੰ ਮਜ਼ਬੂਰ ਕਰਨਾ ਸ਼ੁਰੂ ਕੀਤਾ ਕਿ ਜਾਂ ਮੁਸਲਮਾਨ ਬਣੋ ਜਾਂ ਮੌਤ ਕਬੂਲ ਕਰੋ। ਇਸ ਸਭ ਤੋਂ ਦੁਖੀ ਹੋ ਕੇ ਕਸ਼ਮੀਰੀ ਪੰਡਿਤ ਅਮਰਨਾਥ ਮੰਦਰ ਗਏ ਅਤੇ ਸ਼ਿਵ ਜੀ ਨੂੰ ਪੁਕਾਰਿਆ। ਇਸ ਗੁਫ਼ਾ ਵਿੱਚ ਪੰਡਿਤ ਕਿਰਪਾ ਰਾਮ ਜੀ ਸਨ, ਜਿਨ੍ਹਾਂ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਆਦੇਸ਼ ਮਿਲਿਆ ਕਿ ਪੰਜਾਬ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦੁਰ ਸਾਹਿਬ ਜੀ ਕੋਲ ਜਾਓ ਅਤੇ ਉਨ੍ਹਾਂ ਨੂੰ ਹਿੰਦੂਆਂ ਦੀ ਬਾਂਹ ਫੜਨ ਦੀ ਬੇਨਤੀ ਕਰੋ, ਕਿ ਉਹ ਹਿੰਦੂਆਂ ਦੀ ਰੱਖਿਆ ਕਰਨ।
ਇਹ ਸਾਰੇ ਪੰਡਿਤ, ਕਿਰਪਾ ਰਾਮ ਜੀ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਪਹੁੰਚੇ। ਉਸ ਵੇਲੇ ਗੁਰੂ ਤੇਗ ਬਹਾਦੁਰ ਜੀ ਦੀਵਾਨ ਲਗਾ ਕੇ ਬੈਠੇ ਸਨ ਅਤੇ ਬਾਲ ਗੋਬਿੰਦ ਰਾਇ, ਜੋ ਉਸ ਵੇਲੇ ਨੌਂ ਸਾਲ ਦੇ ਸਨ, ਵੀ ਗੁਰੂ ਸਾਹਿਬ ਦੇ ਨਾਲ ਸਭਾ ਵਿੱਚ ਬੈਠੇ ਸਨ। ਪੰਡਿਤ ਜਾ ਕੇ ਰੋਂਦੇ ਹੋਏ ਆਪਣੀ ਬੇਨਤੀ ਬਿਆਨ ਕਰਨ ਲੱਗੇ “ਬਾਂਹਿ ਅਸਾਡੀ ਪਕੜੀਏ, ਗੁਰੂ ਹਰਿਗੋਬਿੰਦ ਕੇ ਚੰਦ।” ਉਹਨਾਂ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸਾਡੀ ਬਾਂਹ ਨਾ ਫੜੀ ਤਾਂ ਇਸ ਜਗਤ ਵਿੱਚ ਕੋਈ ਵੀ ਹਿੰਦੂ ਨਹੀਂ ਦਿਸੇਗਾ—
“ਰਾਖਹੁ ਅਬ ਹਿੰਦੁਨ ਕੀ ਟੇਕ। ਨਾਂਹਿਤ ਜਗ ਮਹਿ ਰਹੇ ਨ ਏਕ।” (ਸੂਰਜ ਪ੍ਰਕਾਸ਼)
ਪੰਡਿਤ ਕਿਰਪਾ ਰਾਮ ਉਹੀ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਿਆ ਵੀ ਦਿੱਤੀ ਜਦੋਂ ਮਾਤਾ ਗੁਜਰੀ ਜੀ ਕਸ਼ਮੀਰ ਵਿੱਚ ਰਹਿੰਦੇ ਸਨ। ਇਹ ਪੰਡਿਤ ਕਿਰਪਾ ਰਾਮ ਜੀ ਬਾਅਦ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ।
ਪੰਡਿਤਾਂ ਦੀ ਇਹ ਸਾਰੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਨਿਸਚਾ ਕਰ ਲਿਆ ਕਿ ਆਪਣਾ ਸੀਸ ਦੇ ਕੇ ਮੂਢਿਆਂ ਨੂੰ ਸਬਕ ਸਿਖਾਉਣਾ ਹੀ ਪਏਗਾ—
“ਤਬ ਸਤਿਗੁਰ ਇਵ ਮਨ ਠਹਿਰਾਈ। ਬਿਨ ਸਿਰ ਦੀਏ ਜਗਤ ਦੁਖ ਪਾਈ।”
ਭਾਵੇਂ ਕਿੰਨੇ ਵੀ ਦੁਖ ਤਕਲੀਫ਼ਾਂ ਮਿਲਣ, ਪਰ ਆਪਣਾ ਧਰਮ ਕਦੇ ਨਹੀਂ ਛੱਡਣਾ ਚਾਹੀਦਾ। ਗੁਰੂ ਸਾਹਿਬ ਨੇ ਪੰਡਿਤਾਂ ਨੂੰ ਆਖਿਆ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੇਕਰ ਗੁਰੂ ਤੇਗ ਬਹਾਦੁਰ ਜੀ ਨੂੰ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਅਸੀਂ ਸਾਰੇ ਵੀ ਇਸਲਾਮ ਕਬੂਲ ਕਰ ਲਵਾਂਗੇ।
ਇਹ ਸੁਣ ਕੇ ਔਰੰਗਜ਼ੇਬ ਨੂੰ ਲੱਗਾ ਕਿ ਇੱਕ ਨੂੰ ਮਨਾਉਣਾ ਤਾਂ ਬਹੁਤ ਆਸਾਨ ਹੈ। ਉਸ ਨੇ ਗੁਰੂ ਸਾਹਿਬ ਦੇ ਇਸ ਫੁਰਮਾਨ ਨੂੰ ਹੱਸਦੇ ਹੋਏ ਕਬੂਲ ਕਰ ਲਿਆ ਅਤੇ ਪੰਡਿਤਾਂ ਉੱਤੇ ਜ਼ੁਲਮ ਕਰਨਾ ਬੰਦ ਕਰ ਦਿੱਤਾ।
ਪ੍ਰਿੰਸਿਪਲ ਸਤਬੀਰ ਸਿੰਘ ਲਿਖਦੇ ਹਨ ਉਧਰ ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਇ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਅਤੇ ਆਪ ਕਮਰ ਕੱਸ ਕੇ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਪਹਿਨ ਕੇ ਗੁਰੂ ਤੇਗ ਬਹਾਦੁਰ ਜੀ ਨੇ ਬਾਲ ਗੋਬਿੰਦ ਰਾਇ ਜੀ ਨੂੰ ਘੁੱਟ ਕੇ ਜੱਫੀ ਪਾਈ। ਮਾਤਾ ਨਾਨਕੀ ਜੀ ਨੂੰ ਮਿਲੇ ਜੋ ਕੁਝ ਚਿੰਤਾ ਵਿੱਚ ਨਜ਼ਰ ਆਈ । ਤਾਂ ਗੁਰੂ ਸਾਹਿਬ ਨੇ ਸਾਰੇ ਪਰਿਵਾਰ ਨੂੰ ਨਿਰਮੋਹ ਕਰਨ ਲਈ ਉਪਦੇਸ਼ ਦਿੱਤਾ ਕਿ ਸੰਸਾਰ ਵਿੱਚ ਸਰੀਰਾਂ ਦੇ ਸੰਬੰਧ ਅਸਥਾਈ ਹਨ। ਜਿਵੇਂ ਨਦੀ ਦੇ ਪਰਵਾਹ ਨਾਲ ਤਿੰਕੇ ਮਿਲ ਕੇ ਵਿਛੁੜ ਜਾਂਦੇ ਹਨ ਜਾਂ ਰਾਤ ਨੂੰ ਰੁੱਖ ਹੇਠ ਪੰਛੀ ਇਕੱਠੇ ਹੋ ਕੇ ਸਵੇਰੇ ਵਿਛੁੜ ਜਾਂਦੇ ਹਨ, ਉਸੇ ਤਰ੍ਹਾਂ ਵਾਸਨਾ ਅਤੇ ਪ੍ਰਲਭਧ ਅਨੁਸਾਰ ਸੰਬੰਧਾਂ ਦਾ ਮਿਲਣਾ ਤੇ ਵਿਛੋੜਾ ਹੁੰਦਾ ਹੈ। “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥“ ਸ਼ਬਦ ਪੜ੍ਹਿਆ ਅਤੇ 5 ਸਿੰਘ ਭਾਈ ਊਦਾ ਸਿੰਘ, ਭਾਈ ਗੁਰਦਿੱਤਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ। ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚਲ ਕੇ ਕੀਰਤਪੁਰ ਸਾਹਿਬ ਆਏ, ਉਥੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਫਿਰ ਰਸਤੇ ਵਿੱਚ ਪਟਿਆਲਾ, ਸਿਰਹਿੰਦ, ਖਟਕੜ, ਜੀੰਦ, ਲਖਨ ਮਾਜਰਾ ਅਤੇ ਰੋਹਤਕ ਹੁੰਦੇ ਹੋਏ ਆਪਣੇ ਪਿਆਰਿਆਂ ਨੂੰ ਜੋ ਜੋ ਯਾਦ ਕਰਦੇ ਰਹੇ, ਸਭ ਨੂੰ ਦਰਸ਼ਨ ਦਿੰਦਿਆਂ ਗੁਰੂ ਸਾਹਿਬ ਆਗਰਾ ਪਹੁੰਚੇ ਅਤੇ ਉੱਥੇ ਗ੍ਰਿਫਤਾਰ ਕਰ ਲਏ ਗਏ। ਮਗਲਾਂ ਦੀ ਵੱਡੀ ਫੌਜ ਦੀ ਸਖ਼ਤ ਨਿਗਰਾਨੀ ਹੇਠ ਉਨ੍ਹਾਂ ਨੂੰ ਚਾਂਦਨੀ ਚੌਂਕ ਲਿਆਂਦਾ ਗਿਆ। ਉੱਥੇ ਗੁਰੂ ਸਾਹਿਬ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸਮੇਤ ਇਕ ਬਹੁਤ ਪੁਰਾਣੀ, ਡਰਾਉਣੀ ਅਤੇ ਢੱਠੀ ਹਵੇਲੀ ਵਿੱਚ ਰੱਖਿਆ ਗਿਆ। ਆਪ ਜੀ ਨੂੰ ਇਕ ਪਿੰਜਰੇ ਵਿੱਚ ਰੱਖਿਆ ਗਿਆ ਜਿਸ ਵਿੱਚ ਪੂਰੀ ਤਰ੍ਹਾਂ ਸਿੱਧੇ ਖੜ੍ਹੇ ਵੀ ਨਹੀਂ ਹੋ ਸਕਦੇ ਸਨ। ਫਿਰ ਵੀ ਨਾ ਚਿਹਰੇ ’ਤੇ ਸ਼ਿਕਨ, ਨਾ ਉਲਾਹਣਾ, ਨਾ ਕੋਈ ਸ਼ਿਕਾਇਤ ਸਿਰਫ਼ ਖਿੜਿਆ ਹੋਇਆ ਚਿਹਰਾ।
ਭਾਈ ਮਤੀ ਦਾਸ ਜੀ ਗੁਰੂ ਸਾਹਿਬ ਦੇ ਦੀਵਾਨ ਸਨ ਅਤੇ ਭਾਈ ਸਤੀ ਦਾਸ ਜੀ ਲਿਖਾਰੀ, ਦੋਵੇਂ ਭਰਾ ਸਨ। “ਗੈਲੋਂ ਮਤੀ ਦਾਸ, ਸਤੀ ਦਾਸ ਬੇਟੇ ਹੀਰਾ ਨੰਦ ਕੇ, ਪੋਤੇ ਲਖੀ ਦਾਸ ਕੇ, ਪੜਪੋਤੇ ਪਿਰਾਗਾ ਕੇ, ਬੰਸ ਗੌਤਮ ਕਾ, ਸਾਰਸੁਤੀ ਭਾਗਵਤ ਗੌਤਰੇ ਛਿਬਰ ਬਾ੍ਰਹਮਣ ਸ਼ਹੀਦ ਹੋ ਗਏ।“ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਸੁਣਾਇਆ ਗਿਆ। ਜੱਲਾਦਾਂ ਨੇ ਭਾਈ ਸਾਹਿਬ ਦੀ ਆਖ਼ਰੀ ਇੱਛਾ ਪੁੱਛੀ, ਤਾਂ ਉਨ੍ਹਾਂ ਨੇ ਕਿਹਾ: “ਜਦੋਂ ਮੈਨੂੰ ਚੀਰਿਆ ਜਾਵੇ, ਮੇਰਾ ਮੁਖ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲ ਹੋਵੇ।” ਜਦੋਂ ਸਰੀਰ ਦੇ ਦੋ ਟੁਕੜੇ ਹੋ ਕੇ ਜ਼ਮੀਨ ’ਤੇ ਡਿੱਗੇ, ਤਾਂ ਉਨ੍ਹਾਂ ਵਿਚੋਂ “ਜਪੁਜੀ ਸਾਹਿਬ” ਦੀ ਆਵਾਜ਼ ਆ ਰਹੀ ਸੀ।
ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਆਪ ਜੀ ਵੀ ਹੱਸ-ਹੱਸ ਸ਼ਹੀਦੀ ਪਾ ਕੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾ ਗਏ।
ਭਾਈ ਦਿਆਲਾ ਦਾਸ ਜੀ, ਭਾਈ ਮਣੀ ਸਿੰਘ ਜੀ (ਭਾਈ ਮਣੀ ਸਿੰਘ ਜੀ — ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਦਮਦਮਾ ਸਾਹਿਬ ਵਿਖੇ ਗੁਰਬਾਣੀ ਲਿਖਣ ਅਤੇ ਸੰਪਾਦਨ ਕਰਨ ਦੀ ਪਵਿੱਤਰ ਸੇਵਾ ਸੌਂਪੀ — ਸਿੱਖ ਧਰਮ ਦੇ ਗ੍ਰੰਥ ਨੂੰ ਸੰਭਾਲਣ ਵਿੱਚ ਕੇਂਦਰੀ ਭੂਮਿਕਾ ਨਿਭਾਈ।) ਦੇ ਸਕੇ ਭਰਾ ਸਨ। ਗੁਰੂ ਸਾਹਿਬ ਜੀ ਦੇ ਇਤਨੇ ਪਿਆਰੇ ਸਨ ਕਿ ਆਪ ਉਹਨਾਂ ਨੂੰ ‘ਭਾਈ ਜੀ’ ਹੀ ਕਹ ਕੇ ਬੁਲਾਂਦੇ ਸਨ। ਇੱਕ ਹੁਕਮਨਾਮੇ ਵਿੱਚ ਤਾਂ ਇਹ ਵੀ ਦਰਜ ਕੀਤਾ ਗਿਆ ਹੈ ਕਿ ਭਾਈ ਦਿਆਲਾ ਜੀ ਦਾ ਆਖਿਆ, ਉਹਨਾਂ ਦਾ ਆਖਿਆ ਹੀ ਹੈ।
ਭਾਈ ਦਿਆਲਾ







You must be logged in to post a comment Login