Services Australia’s Customer Service Officers (ਸਰਵਿਸਜ਼ ਆਸਟ੍ਰੇਲੀਆ ਦੇ ਗਾਹਕ ਸੇਵਾ ਅਧਿਕਾਰੀ) ਅਤੇ Aged Care Specialist Officers (ਏਜ਼ਡ ਕੇਅਰ ਸਪੈਸ਼ਲਿਸਟ ਅਫ਼ਸਰ) My Aged Care ਸੇਵਾਵਾਂ ਬਾਰੇ ਪਤਾ ਲਗਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਇਹ ਵਿਅਕਤੀਗਤ ਰੂਪ ਵਿੱਚ ਉਪਲੱਬਧ ਸੇਵਾਵਾਂ ਦੀ ਵਰਤੋਂ ਕਰਨਾ ਮੁਫ਼ਤ ਹੈ। ਇਹ ਵਿਅਕਤੀਗਤ ਰੂਪ ਵਿੱਚ ਉਪਲੱਬਧ ਸੇਵਾਵਾਂ ਦੀ ਵਰਤੋਂ ਕਰਨਾ ਮੁਫ਼ਤ ਹੈ।
Services Australia ਦੇ ਸਾਰੇ ਸੇਵਾ ਕੇਂਦਰਾਂ ਦਾ ਸਟਾਫ਼ My Aged Care ਸੇਵਾਵਾਂ ਬਾਰੇ ਆਮ ਜਾਣਕਾਰੀ ਨਾਲ ਤੁਹਾਡੀ ਮੱਦਦ ਕਰ ਸਕਦਾ ਹੈ।
ਉਹ My Aged Care ਵੈੱਬਸਾਈਟ ਦੀ ਵਰਤੋਂ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ ਜਾਂ ਵਾਧੂ ਸਹਾਇਤਾ ਲਈ ਤੁਹਾਨੂੰ My Aged Care ਸੰਪਰਕ ਕੇਂਦਰ ਵਿੱਚ ਭੇਜ ਸਕਦੇ ਹਨ। ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਉਪਲੱਬਧ ਹੈ ਤਾਂ ਉਹ ਤੁਹਾਡਾ ਰਾਬਤਾ ਕਿਸੇ Aged Care Specialist Officer ਨਾਲ ਵੀ ਕਰਵਾ ਸਕਦੇ ਹਨ।
Aged Care Specialist Officers
ਕੁੱਝ ਸੇਵਾ ਕੇਂਦਰਾਂ ਵਿੱਚ ਤੁਸੀਂ ਆਪਣੇ ਬਜ਼ੁਰਗ ਦੇਖਭਾਲ ਸੰਬੰਧੀ ਸਵਾਲਾਂ ਲਈ ਵਾਧੂ ਮੱਦਦ ਪ੍ਰਾਪਤ ਕਰ ਸਕਦੇ ਹੋ। Aged Care Specialist Officers ਇਸ ਤਰ੍ਹਾਂ ਤੁਹਾਡੀ ਮੱਦਦ ਕਰ ਸਕਦੇ ਹਨ:
- ਵੱਖ-ਵੱਖ ਕਿਸਮਾਂ ਦੀਆਂ ਬਜ਼ੁਰਗ ਦੇਖਭਾਲ ਸੇਵਾਵਾਂ ਬਾਰੇ ਜਾਣਕਾਰੀ ਦੇ ਕੇ
- ਇਹ ਜਾਂਚ ਕਰਕੇ ਕਿ ਕੀ ਤੁਸੀਂ ਸਰਕਾਰੀ ਫ਼ੰਡ ਵਾਲੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਡਾ ਮੁਲਾਂਕਣ ਕਰਵਾ ਸਕਦੇ ਹਨ।
- ਬਜ਼ੁਰਗ ਦੇਖਭਾਲ ਸੇਵਾਵਾਂ ਬਾਰੇ ਵਿੱਤੀ ਜਾਣਕਾਰੀ ਪ੍ਰਦਾਨ ਕਰਕੇ
- My Aged Care ਲਈ ਨੁਮਾਇੰਦਾ ਚੁਣਨ ਵਿੱਚ ਤੁਹਾਡੀ ਮੱਦਦ ਕਰਕੇ
- ਤੁਹਾਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜਕੇ।
ਇਹ ਪਤਾ ਲਗਾਉਣ ਲਈ ਕਿ ਕੀ ਤੁਹਾਡੇ ਨੇੜੇ ਕੋਈ Aged Care Specialist Officer ਹੈ:
- ਆਪਣੇ ਸਥਾਨਕ Services Australia ਸਰਵਿਸ ਸੈਂਟਰ ਤੋਂ ਪੁੱਛੋ, ਜਾਂ
- 131 202‘ਤੇ ਫ਼ੋਨ ਕਰੋ।
ਜੇਕਰ ਤੁਹਾਨੂੰ ਸਰਕਾਰ ਦੁਆਰਾ ਫ਼ੰਡ ਪ੍ਰਾਪਤ ਬਜ਼ੁਰਗ ਦੇਖਭਾਲ ਸੇਵਾਵਾਂ ਬਾਰੇ ਜਾਣਕਾਰੀ ਲੱਭਣ ਦੀ ਲੋੜ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ:
- gov.au ‘ਤੇ ਜਾਓ
- My Aged Care ਨੂੰ 1800 200 422* ‘ਤੇ ਫ਼ੋਨ ਕਰੋ, ਜਾਂ
- ਕਿਸੇ ਵੀ Services Australia ਸਰਵਿਸ ਸੈਂਟਰ ‘ਤੇ ਜਾਓ।
ਤੁਸੀਂ ਦੁਭਾਸ਼ੀਏ ਦੀ ਮੰਗ ਵੀ ਕਰ ਸਕਦੇ ਹੋ ਅਤੇ ਜਦੋਂ ਤੁਸੀਂ Services Australia ਨੂੰ ਫ਼ੋਨ ਕਰਦੇ ਹੋ ਜਾਂ ਉੱਥੇ ਜਾਂਦੇ ਹੋ ਤਾਂ ਅਸੀਂ ਮੁਫ਼ਤ ਵਿੱਚ ਇਸ ਦਾ ਪ੍ਰਬੰਧ ਕਰਾਂਗੇ।
You must be logged in to post a comment Login