ਐਡਮਿੰਟਨ ਵਿੱਚ ਸਵ. ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਕਵੀ ਦਰਬਾਰ

ਐਡਮਿੰਟਨ ਵਿੱਚ ਸਵ. ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਕਵੀ ਦਰਬਾਰ

ਐਡਮਿੰਟਨ (ਕਨੇਡਾ) ਦੇ ਮਿੱਲਵੱਡ ਕਲਚਰਲ ਸੁਸਾਇਟੀ ਹਾਲ ਵਿੱਚ ਓਵਰਸੀਜ ਟੀਚਰਸ ਸੁਸਾਇਟੀ ਵੱਲੋਂ ਸਵ. ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇਕ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਡਾ. ਪਾਤਰ ਦੇ ਕ੍ਰਿਤੀਤਵ ਅਤੇ ਵਿਅਕਤੀਤਵ ਉੱਤੇ ਚਾਨਣਾ ਪਾਇਆ ਤੇ ਉਨ੍ਹਾਂ ਦੀ ਸਾਹਿਤਕ ਯਾਤਰਾ ਨੂੰ ਯਾਦ ਕੀਤਾ।

ਕਵੀ ਦਰਬਾਰ ਵਿੱਚ ਦਲਬੀਰ ਸਿੰਘ ਰਿਆੜ, ਅਮ੍ਰਿਤਪਾਲ ਸਿੰਘ ਅਮ੍ਰਿਤ, ਸਤਨਾਮ ਗਾਹਲੇ, ਨਿਰਮਲ ਕੌਰ, ਬਖ਼ਸ਼ ਸੰਘਾ, ਸੁਖਜੀਤ ਕੌਰ, ਪਵਿੱਤਰ ਸਿੰਘ ਧਾਲੀਵਾਲ, ਡਾ. ਗੁਰਦਿਆਲ ਸਿੰਘ, ਸੁਖਰਾਜ ਸਿੰਘ ਸਰਕਾਰੀਆ, ਹਰਬੰਸ ਸਿੰਘ ਬਰਾੜ, ਸੁਖਵਿੰਦਰ ਕੌਰ ਮੱਲ੍ਹੀ, ਜਰਨੈਲ ਕੌਰ, ਬਲਵਿੰਦਰ ਬਾਲਮ ਤੇ ਹਰਬੰਸ ਸਿੰਘ ਬਰਾੜ ਸਮੇਤ ਕਈ ਕਵੀਆਂ ਨੇ ਭਾਗ ਲਿਆ।

ਸੁਸਾਇਟੀ ਦੇ ਮੈਂਬਰਾਂ ਰਸਾਲ ਸਿੰਘ ਮੱਲੀ, ਸੁਖਦੇਵ ਸਿੰਘ ਬੈਨੀਪਾਲ, ਸੁਖਦੇਵ ਸਿੰਘ, ਰਣਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਪ੍ਰਧਾਨ ਜਸਬੀਰ ਸਿੰਘ ਗਿੱਲ, ਗੁਰਮੇਲ ਸਿੰਘ ਧਾਲੀਵਾਲ, ਸਵਰਨ ਸਿੰਘ ਸੇਖੋਂ, ਸੁਖਵਿੰਦਰ ਕੌਰ ਅਤੇ ਸੌਦਾਗਰ ਸਿੰਘ ਪ੍ਰਧਾਨ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਰਣਜੀਤ ਸਿੰਘ ਸੰਧੂ ਨੇ ਬਖ਼ੂਬੀ ਨਿਭਾਇਆ।

✍️ ਰਿਪੋਰਟ: ਬਲਵਿੰਦਰ ਬਾਲਮ, ਗੁਰਦਾਸਪੁਰ (ਐਡਮਿੰਟਨ, ਕਨੇਡਾ)

You must be logged in to post a comment Login