ਪਟਿਆਲਾ, 19 ਜੁਲਾਈ (ਪ੍ਰਤਿਨਿਧੀ)- ਇਥੋਂ ਲਾਗਲੇ ਪਿੰਡ ਰਾਮਗੜ੍ਹ ਵਿਖੇ ਇਕ ਅਪਾਹਜ ਵਿਅਕਤੀ ਜਿਸਦੀ ਕਿ ਇਕ ਲੱਤ ਨਹੀਂ ’ਤੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਸਗੋਂ ਆਪਣੀ ਰਿਵਾਲਵਰ ਨਾਲ ਉਸ ’ਤੇ ਫਾਇਰ ਵੀ ਕੀਤੇ ਤੇ ਅਪਾਹਜ ਵਿਅਕਤੀ ਨੂੰ ਬੂਰੀ ਤਰ੍ਹਾਂ ਕੁੱਟਿਆ, ਜੋ ਕਿ ਰਜਿੰਦਰ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜ੍ਹਤ ਅਪਾਹਜ ਵਿਅਕਤੀ ਗੁਰਦੀਪ ਸਿੰਘ ਬੌਬੀ ਵਲੋਂ ਦੋਸ਼ ਲਗਾਉਂਦਿਆਂ ਦੱਸਿਆ ਗਿਆ ਕਿ ਮੈਂ ਅਪਾਹਜ ਵਿਅਕਤੀ ਹਾਂ ਅਤੇ ਮੇਰੀ ਇਕ ਲੱਤ ਨਹੀਂ ਹੈ ਤੇ ਮੈਂ ਨਕਲੀ ਲੱਤ ਸਹਾਰੇ ਚਲਦਾ ਹਾਂ ਅਤੇ ਮੇਰੇ ’ਤੇ ਪਿੰਡ ਦੇ ਇਕ ‘ਆਪ’ ਆਗੂ ਵਲੋਂ ਜਾਨਲੇਵ ਹਮਲਾ ਕਰ ਦਿੱਤਾ ਗਿਆ। ਗੁਰਦੀਪ ਸਿੰਘ ਵਲੋਂ ਪਿੰਡ ਦੇ ਹੀ ਅੰਗਰੇਜ਼ ਸਿੰਘ ਨਾਂਅ ਦੇ ਵਿਅਕਤੀ ’ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਆਪਣੇ ਖੇਤ ਵਿਚੋਂ ਸਕੂਟੀ ’ਤੇ ਘਰੇ ਆ ਰਿਹਾ ਸੀ। ਰਸਤੇ ਵਿਚ ਅੰਗਰੇਜ਼ ਸਿੰਘ ਵਲੋਂ ਉਸ ਨੂੰ ਆ ਕੇ ਸਾਈਡ ਮਾਰੀ ਜਿਸ ਨਾਲ ਮੈਂ ਡਿੱਗ ਗਿਆ ਤੇ ਉਤੋਂ ਮੈਨੂੰ ਮਾੜਾ-ਚੰਗਾ ਬੋਲਣ ਲੱਗਾ ਤੇ ਇਸ ਨੇ ਆਪਣੀ ਰਿਵਾਲਰ ਕੱਢ ਕੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ’ਤੇ ਫਾਇਰ ਕਰ ਦਿੱਤੇ। ਮੈਂ ਇਧਰ-ਉਧਰ ਜਾਂ ਗੱਡੀ ਦੇ ਪਿੱਛੇ ਹੋ ਕੇ ਆਪਣਾ ਬਚਾ ਕੀਤਾ। ਇਸ ਵਲੋਂ ਮੇਰੇ ’ਤੇ ਪੰਜ ਫਾਇਰ ਕੀਤੇ, ਪਰ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਬਚ ਗਿਆ। ਇਸ ਮਗਰੋਂ ਇਸ ਵਲੋਂ ਮੇਰੇ ’ਤੇ ਰਿਵਾਲਵਰ ਦਾ ਪੁੱਟਾ ਪਾਸਾ ਮੇਰੇ ਮੱਥੇ ’ਤੇ ਮਾਰਿਆ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਮਗਰੋਂ ਇਹ ਉਥੋਂ ਫਰਾਰ ਹੋ ਗਿਆ ਤੇ ਮੇਰੇ ਸਗੇ-ਸਬੰਧੀਆਂ ਵਲੋਂ ਮੈਨੂੰ ਰਜਿੰਦਰਾ ਹਸਪਤਾਲ ਦੇ ਐਮਰਜੰਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਬੌਬੀ ਨੇ ਕਿਹਾ ਕਿ ਅੰਗਰੇਜ਼ ਸਿੰਘ ਉਲਟਾ ਮੇਰੇ ’ਤੇ ਇਲਾਜ਼ਮ ਲਗਾ ਰਿਹਾ ਹੈ। ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੈਂ ਇਕ ਅਪਾਹਜ ਵਿਅਕਤੀ ਹਾਂ ਅਤੇ ਤੁਸੀਂ ਆਪੇ ਦੇਖ ਲਓ ਕਿ ਮੈਂ ਕਿਸੇ ’ਤੇ ਹਮਲਾ ਕਰਨ ਦੇ ਸਮਰੱਥ ਹਾਂ। ਉਸ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਮੇਰੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿਚ ਜਦੋਂ ਸਬੰਧਤ ਡਕਾਲਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਪੜਤਾਲ ਕੀਤੀ ਜਾ ਰਹੀ ਹੈ।