-
ਗਾਇਕ ਪੰਜਾਬ ਚੀਮਾ, ਗੀਤਕਾਰ ਮੱਟ ਸ਼ੇਰੋਂਵਾਲਾ ਤੇ ਜੱਗੀ ਵੀ ਪਹੁੰਚ ਰਹੇ ਨੇ
ਪਟਿਆਲਾ, 28 ਅਕਤੂਬਰ (ਗੁਰਪ੍ਰੀਤ ਕੰਬੋਜ) : ਪਿੰਡ ਸੂਲਰ ਵਿਖੇ ਅਕਾਲੀ ਦਲ ਦੇ ਨੌਜਵਾਨ ਆਗੂ ਸ਼ੈਪੀ ਖੋਖਰ ਵਲੋਂ 31 ਅਕਤੂਬਰ ਦਿਨ ਸ਼ਨੀਵਾਰ ਨੂੰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਾਣਾ ਹਲਕੇ ਦੇ ਆਗੂ ਜਗਮੀਤ ਸਿੰਘ ਹਰਿਆਊ ਸਿ਼ਰਕਤ ਕਰਨਗੇ।ਸ਼ੈਪੀ ਖੋਖਰ ਨੇ ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਪੰਜਾਬ ਚੀਮਾ, ਗੀਤਕਾਰ ਮੱਟ ਸ਼ੇਰੋਂਵਾਲਾ, ਜੱਗੀ ਟੀਵ ਤੋਂ ਜੱਗੀ ਸਮੇਤ ਹੋਰ ਨਾਮਵਰ ਹਸਤੀਆਂ ਹਾਜ਼ਰੀ ਲਗਾਉਣਗੀਆਂ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ, ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 11 ਹਜ਼ਾਰ ਤੇ ਤੀਜਸ ਸਥਾਨ ’ਤੇ ਆਉਣ ਵਾਲੀ ਟੀਮ ਨੂੰ 7100 ਰੁਪਏ ਇਨਾਮ ਦਿੱਤਾ ਜਾਵੇਗਾ।ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਵੀਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ 30 ਅਕਤੂਬਰ ਰਾਤ 8 ਵਜੇ ਤੱਕ ਹੀ ਐਂਟਰੀ ਹੋਵੇਗੀ, ਉਸ ਤੋਂ ਬਾਅਦ ਟੀਮ ਦੀ ਐਂਟਰੀ ਨਹੀਂ ਹੋਵੇਗੀ।ਇਸ ਮੌਕੇ ਹਰਜੀਤ ਕੰਬੋਜ, ਨਿਸ਼ਾਨ ਬੈਦਵਾਨ, ਮਨਮੋਹਨ ਸਿੰਘ, ਵਰਿੰਦਰ ਨਿਊਜ਼ੀਲੈਂਡ, ਜਸ਼ਨਪ੍ਰੀਤ ਸਿੰਘ, ਗੁਰਦੀਪ ਸਿੰਘ ਗੋਲੂ, ਬਿੱਲਾ ਆਦਿ ਹਾਜ਼ਰ ਸਨ।


