ਪਟਿਆਲਾ, 9 ਜੁਲਾਈ (ਪੱਤਰ ਪ੍ਰੇਰਕ)- ਮਾਣਯੋਗ ਅਦਾਲਤ ਵਲੋਂ ਗੈਂਗ ਰੇਪ ਦੇ ਕੇਸ ਵਿਚ ਨਾਮਜ਼ਦ ਵਿਅਕਤੀ ਨੂੰ ਬਰੀ ਕਰ ਦਿੱਤਾ। ਰਵਨੀਤ ਦਾਸ ਉਰਫ ਰਵੀ ਦੇ ਕੇਸ ਵਿਚ ਮਾਣਯੋਗ ਐਡੀਸ਼ਨਲ ਡਿਸਟ੍ਰਿਕ ਅਤੇ ਸੈਸ਼ਨ ਜੱਜ ਦੀ ਅਦਾਲਤ ਵਲੋਂ ਐਡਵੋਕੇਟ ਪ੍ਰੀਤਇੰਦਰ ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅੰਡਰ ਸੈਕਸ਼ਨ ਆਈ. ਪੀ. ਸੀ. ਦੀ ਧਾਰਾ 376-ਡੀ, 506 ਵਿਚ ਨਾਮਜ਼ਦ ਦੋਸ਼ੀ ਨੂੰ ਬਰੀ ਕਰ ਦਿੱਤਾ। ਐਡਵੋਕੇਟ ਪ੍ਰੀਤਇੰਦਰ ਸ਼ਰਮਾ ਨੇ ਦੱਸਿਆ ਕਿ ਰਵਨੀਤ ਦਾਸ ਖਿਲਾਫ ਪੁਲਿਸ ਸਟੇਸ਼ਨ ਕੋਤਵਾਲੀ ਨਾਭਾ ਵਿਖੇ ਐਫ ਆਈ ਨੰਬਰ 50 ਮਿਤੀ 8.4.2024 ਨੂੰ ਕੇਸ ਦਰਜ ਹੋਇਆ ਸੀ। ਇਸ ਕੇਸ ਵਿਚ ਦੋ ਵਿਅਕਤੀ ਹੋਰ ਨਾਮਜ਼ਦ ਸਨ, ਪਰ ਉਹ ਰਵਨੀਤ ਦਾਸ ਤਰਫੋਂ ਅਦਾਲਤ ’ਚ ਪੇਸ਼ ਹੋਏ ਸਨ ਅਤੇ ਮਾਣਯੋਗ ਅਦਾਲਤ ਵਲੋਂ ਰਵਨੀਤ ਦਾਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਐਡਵੋਕੇਟ ਪ੍ਰੀਤਇੰਦਰ ਸ਼ਰਮਾ ਨੇ ਅਦਾਲਤ ਦੇ ਇਸ ਫੈਸਲੇ ਨੂੰ ਨਿਆਂਪੂਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪੱਖ ਨੂੰ ਪੂਰਾ ਇਨਸਾਫ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨੀ ਸਲਾਹ ਲਈ ਮਹਾਤਮਾ ਗਾਂਧੀ ਕੰਪਲੈਕਸ ਪਟਿਆਲਾ, ਚੈਂਬਰ ਨੰਬਰ 116 ਵਿਚ ਮਿਲ ਸਕਦਾ ਹੈ।


