Home » Entries posted by akash upadhyay (Page 63)
By akash upadhyay on October 19, 2023
News
Reports indicate that a hospital in Gaza was struck in an Israeli attack on Tuesday, resulting in the tragic loss of hundreds of lives. The Gaza Health Ministry spokesperson revealed that the death toll had reached 500 as a result of the alleged airstrike on the Al Ahli Arab hospital, as reported by the BBC. […]
By akash upadhyay on October 19, 2023
News
“ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ ਹੁੰਦੇ ਹਨ”ਇਹ ਕਹਾਵਤ ਸ਼ਾਇਦ ਜਪਤੇਜ ਸਿੰਘ ਲਈ ਹੀ ਬਣੀ ਹੈ। ਜਪਤੇਜ ਹੁਣ ਬਤੌਰ ਹੀਰੋ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ਜਾ ਰਿਹਾ ਹੈ ਪਰ ਉਸਨੇ ਕਾਬਲ ਤੇ ਹੋਣਹਾਰ ਅਦਾਕਾਰ ਹੋਣ ਦਾ ਅਹਿਸਾਸ ਬਚਪਨ ਵਿੱਚ ਹੀ ਕਰਵਾ ਦਿੱਤਾ ਸੀ। ਬਾਲ ਕਲਾਕਾਰ ਵਜੋਂ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਚੁੱਕਾ ਜਪਤੇਜ ਹੁਣ ਬਤੌਰ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਨਿਰਦੇਸ਼ਕ ਕਵੀ ਰਾਜ ਦੀ ਫਿਲਮ “ਸਰਾਭਾ” ਵਿੱਚ ਨਜ਼ਰ ਆਵੇਗਾ। ਕਈ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਜਪਤੇਜ ਦੀ ਅਦਾਕਾਰੀ ਦੇਖ ਚੁੱਕੇ ਦਰਸ਼ਕ ਹੁਣ ਇੱਕ ਦਮ ਜਪਤੇਜ ਨੂੰ ਜਵਾਨ ਗੱਭਰੂ ਦੇ ਕਿਰਦਾਰ ਵਿੱਚ ਦੇਖ ਖ਼ੁਸ਼ ਅਤੇ ਹੈਰਾਨ ਹਨ। ਤਿੰਨ ਨਵੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹੈ। ਫਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ਦੇ ਲਾਈਨ ਨਿਰਮਾਤਾ ਰਹਿ ਚੁੱਕੇ ਸਵਰਨ ਸਿੰਘ ਦਾ ਇਹ ਹੋਣਹਾਰ ਫਰਜੰਦ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜਿਸ ਕਾਰਨ ਉਹ ਫਿਲਮਾਂ ਤੋਂ ਦੂਰ ਹੋ ਗਿਆ ਸੀ ਪਰ ਹੁਣ ਉਹ ਇਸ ਫਿਲਮ ਜ਼ਰੀਏ ਆਪਣੀ ਜਬਰਦਸਤ ਵਾਪਸੀ ਕਰ ਰਿਹਾ ਹੈ। ਉੜਣੇ ਦੌਰਾਨ ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਬਣੀ ਬਾਲੀਵੱਡ ਫਿਲਮ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦਾ ਬਚਪਨ ਦਾ ਕਿਰਦਾਰ ਨਿਭਾਉਣ ਵਾਲਾ ਜਪਤੇਜ ਪੰਜਾਬੀ ਫ਼ਿਲਮ “ਸੰਨ ਆਫ਼ ਮਨਜੀਤ ਸਿੰਘ” ਅਤੇ “ਮਿੱਟੀ ਦਾ ਫਰੋਲ ਜੋਗੀਆ” ਸਮੇਤ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਆਪਣੀ ਅਮਿੱਟ ਛਾਪ ਛੱਡ ਚੁੱਕਾ ਹੈ। ਆਪਣੀ ਮੁੱਢਲੀ ਪੜਾਈ ਲਈ ਫਿਲਮਾਂ ਤੋਂ ਦੂਰ ਹੋਇਆ ਜਪਤੇਜ ਇਕ ਸਰਦਾਰ ਹੀਰੋ ਵਜੋਂ ਪੰਜਾਬੀ ਸਿਨਮਾ ਵਿੱਚ ਸਰਗਰਮ ਹੋਇਆ ਹੈ। ਜਪਤੇਜ ਦੱਸਦਾ ਹੈ ਕਿ ਪੰਜਾਬੀ ਸਿਨਮਾ ਵਿੱਚ ਵਾਪਸੀ ਅਤੇ ਸਥਾਪਤੀ ਦੀ ਸ਼ੁਰੂਆਤ ਲਈ ਉਹ ਇਕ ਵਧੀਆ ਫਿਲਮ ਦੀ ਭਾਲ ਵਿੱਚ ਸੀ, ਜੋ “ਸਰਾਭਾ” ਫਿਲਮ ਜ਼ਰੀਏ ਪੂਰੀ ਹੋਈ ਹੈ। ਉਹ ਦੱਸਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕਿਰਦਾਰ ਨਿਭਾਉਣਾ ਉਸ ਲਈ ਫਖਰ ਵਾਲੀ ਗੱਲ ਹੈ। ਸਭ ਤੋਂ ਛੋਟੀ ਉਮਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇਹ ਕਿਰਦਾਰ ਅਦਾ ਕਰਦਿਆਂ ਉਸਨੇ ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ। ਇਸ ਫਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ। ਕਰਤਾਰ ਸਿੰਘ ਸਰਾਭਾ ਇੱਕ ਬਹੁਮੁਖੀ ਸਖਸ਼ੀਅਤ ਸਨ ਜੋ ਮਹਿਜ 15 ਸਾਲ ਦੀ ਉਮਰ ਵਿੱਚ ਗਦਰ ਲਹਿਰ ਦਾ ਹਿੱਸਾ ਬਣ ਗਏ ਸਨ। ਇਹ ਕਿਰਦਾਰ ਨਿਭਾਉਣ ਲਈ ਉਹਨਾਂ ਕਰਤਾਰ ਸਿੰਘ ਸਰਾਭਾ ਨਾਲ ਸਬੰਧਿਤ ਕਈ ਕਿਤਾਬਾਂ ਵੀ ਪੜੀਆਂ। ਦਰਸ਼ਕ ਉਸਨੂੰ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਪਸੰਦ ਕਰਨਗੇ। ਜਪਤੇਜ ਮੁਤਾਬਕ ਨੌਜਵਾਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਇਹ ਫਿਲਮ ਹੀ ਨਹੀਂ ਬਲਕਿ ਇੱਕ ਦਸਤਾਵੇਜ਼ ਸਾਬਤ ਹੋਵੇਗੀ। ਉਹ ਇਸ ਵੇਲੇ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸਕ ਹੈ। ਇਸ ਫਿਲਮ ਤੋਂ ਬਾਅਦ ਹੀ ਉਹ ਆਪਣੇ ਫਿਲਮੀ ਕੈਰੀਅਰ ਨੂੰ ਕੋਈ ਰੂਪ-ਰੇਖਾ ਦੇਵੇਗਾ। ਜਿੰਦ ਜਵੰਦਾ 9779591482
By akash upadhyay on October 18, 2023
AUSTRALIAN NEWS
Researchers from Monash University are looking at the link between insecure work and how young Australians are navigating post-school pathways such as employment, income and housing. The COVID-19 pandemic amplified conditions of uncertainty and disruption in young people’s lives, particularly in relation to insecure work. Drawing on a new analysis of published and unpublished data […]
By akash upadhyay on October 18, 2023
ENTERTAINMENT , News
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ ‘ਮੌਜਾਂ ਹੀ ਮੌਜਾਂ’ ਆਉਣ ਵਾਲੀ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ, ਇੱਕ ਮਜ਼ੇਦਾਰ ਅਤੇ ਪੂਰੀ ਕਾਮੇਡੀ ਨਾਲ ਭਰੀ ਨਾਨ-ਸਟਾਪ ਮਨੋਰੰਜਨ ਡਰਾਮਾ ਹੋਵੇਗੀ।ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ। ਫ਼ਿਲਮ ਨਿਰਮਾਤਾ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਦੇਸੀਰੌਕਸਟਾਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ, ਹਸ਼ਨੀਨ ਚੌਹਾਨ, ਯੋਗਰਾਜ ਸਿੰਘ, ਬੀ.ਐਨ. ਸ਼ਰਮਾ ਅਤੇ ਨਾਸਿਰ ਚਿਨਯੋਤੀ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ। ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਵਲੋਂ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਕਾਮੇਡੀ, ਹਾਸੇ-ਮਜ਼ਾਕ ਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ ਤੇ ਇਸੇ ਕਰਕੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਆਪਣਾ ਇਕ ਵਿਲੱਖਣ ਸਥਾਨ ਬਣਾਇਆ ਹੈ।ਫਿਲਮ ਦੀ ਸਟੋਰੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਦੀ ਲਿਖੀ ਹੈ ਜੋ ਕਿ ਅਪਾਹਜਾਂ ਦੀ ਤਿਕੜੀ ਦੇ ਜੀਵਨ ’ਤੇ ਕੇਂਦਰਿਤ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜਿਸ ਨੂੰ ਗਿੱਪੀ ਗਰੇਵਾਲ (ਬੋਲੇ), ਬੀਨੂੰ ਢਿੱਲੋਂ (ਅੰਨ੍ਹਾ) ਤੇ ਕਰਮਜੀਤ ਅਨਮੋਲ (ਗੂੰਗੇ) ਵਲੋਂ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਬਿਰਤਾਂਤ ਉਨ੍ਹਾਂ ਦੀਆਂ ਚੁਣੌਤੀਆਂ ਤੇ ਜਿੱਤਾਂ ਨੂੰ ਗੁੰਝਲਦਾਰ ਢੰਗ ਨਾਲ ਬੁਣਦਾ ਹੈ, ਉਨ੍ਹਾਂ ਦੇ ਸੰਸਾਰ ’ਚ ਇਕ ਪ੍ਰਭਾਵਸ਼ਾਲੀ ਝਲਕ ਪੇਸ਼ ਕਰਦਾ ਹੈ।ਫ਼ਿਲਮ ਦੇ ਡਾਇਲੌਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ। ਫਿਲਮ ਨੂੰ ‘ਈਸਟ ਸਨਸ਼ਾਈਨ ਪ੍ਰੋਡਕਸ਼ਨ’ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤਾ ਜਾਵੇਗਾ। ਜਿੰਦ ਜਵੰਦਾ 9779591482
By akash upadhyay on October 17, 2023
SPORTS NEWS
On October 16th in Mumbai, Nita M. Ambani, a member of the International Olympic Committee (IOC) and the founder chairperson of the Reliance Foundation, expressed her enthusiasm for the inclusion of cricket in the sports program for the 2028 Los Angeles Olympics. She deemed this addition as a positive development that could generate fresh interest […]