ਦੁਬਈ, 7 ਦਸੰਬਰ- ਭਾਰਤ ਦਾ ਨੌਜਵਾਨ ਲੈੱਗ ਸਪਿੰਨਰ ਰਵੀ ਬਿਸ਼ਨੋਈ (23) ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜ ਸਥਾਨ ਅੱਗੇ ਆਉਂਦਿਆਂ ਅੱਜ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਟੀ 20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਸਥਾਨ ’ਤੇ ਕਾਬਜ਼ ਹੋ ਗਿਆ। ਬਿਸ਼ਨੋਈ ਨੇ ਪਿਛਲੇ ਦਿਨੀਂ ਆਸਟਰੇਲੀਆ ਖ਼ਿਲਾਫ਼ ਸਮਾਪਤ ਹੋਈ ਲੜੀ ਵਿੱਚ ਪੰਜ ਮੈਚਾਂ ਦੌਰਾਨ ਨੌਂ ਵਿਕਟਾਂ ਲਈਆਂ ਸਨ। ਰਵੀ ਦੇ ਰੇਟਿੰਗ ਅੰਕ 699 ਹਨ। ਉਸ ਨੇ ਇਸ ਤਰ੍ਹਾਂ ਪੰਜ ਸਥਾਨ ਅੱਗੇ ਆਉਂਦਿਆਂ ਅਫ਼ਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖ਼ਾਨ ਨੂੰ ਸਿਖਰ ਤੋਂ ਥੱਲੇ ਖਿਸਕਾ ਦਿੱਤਾ ਹੈ, ਜਿਸ ਦੇ ਰੇਟਿੰਗ ਅੰਕ 692 ਹਨ। ਸ੍ਰੀਲੰਕਾ ਦੇ ਸਪਿੰਨਰ ਵਾਨਿੰਦੂ ਹਸਾਰੰਗਾ ਅਤੇ ਇੰਗਲੈਂਡ ਦੇ ਆਦਿਲ…
Author: G-Kamboj
ਚੰਡੀਗੜ੍ਹ, 7 ਦਸੰਬਰ- ਮੁਹਾਲੀ ਵਿੱਚ 25 ਸਾਲਾ ਵਿਅਕਤੀ ਨੂੰ ਆਪਣੀ ਚੱਲਦੀ ਫੋਰਡ ਮਸਟੈਂਗ ਜੀਟੀ ਤੋਂ ਪਟਾਕੇ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਵਿਤ ਕਪੂਰ ਵਜੋਂ ਹੋਈ ਹੈ ਅਤੇ ਉਹ ਮੁਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਹਾਈਟਸ ਅਪਾਰਟਮੈਂਟ ਦਾ ਰਹਿਣ ਵਾਲਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਵਿਤ ਕਪੂਰ ਖਾਲੀ ਸੜਕ ‘ਤੇ ਕਾਰ ਨੂੰ ਹੌਲੀ-ਹੌਲੀ ਚਲਾ ਰਿਹਾ ਹੈ, ਜਦੋਂ ਕਿ ਰੰਗੀਨ ਸ਼ਾਟ ਅਸਮਾਨ ਨੂੰ ਰੌਸ਼ਨ ਬਿਖੇਰ ਰਹੇ ਹਨ। ਸ਼ਾਟ ਵਾਹਨ ਦੇ ਪਿੱਛੇ ਰੱਖੇ ਹੋਏ ਬਕਸੇ ’ਚੋਂ ਨਿਕਲਦੇ ਰਹੇ। ਕਾਰ ਰਵਿਤ ਦੀ ਪਤਨੀ ਹਰਿੰਦਰ ਕੌਰ ਮਾਨ ਦੇ ਨਾਂ ‘ਤੇ ਹੈ। ਕਪੂਰ ਨੇ ਪੁਲੀਸ ਨੂੰ ਦੱਸਿਆ ਕਿ…
ਨਵੀਂ ਦਿੱਲੀ, 7 ਦਸੰਬਰ- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੌਮੀ ਜਾਂਚ ਏਜੰਸੀ (ਐੱਨਆਈਏ) ਉਨ੍ਹਾਂ ਅੱਗੇ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਪਣੀ ਯਾਤਰਾ ਦੌਰਾਨ ਰੇਅ ਆਪਣੀ ਭਾਰਤ ਫੇਰੀ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐੱਨਆਈਏ ਦੋਵਾਂ ਦੇ ਅਧਿਕਾਰੀਆਂ ਨੂੰ ਮਿਲਣਗੇ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਲੀ ਵਿੱਚ ਸਮਾਗਮ ਵਿੱਚ ਅਗਲੇ ਹਫ਼ਤੇ ਐੱਫਬੀਆਈ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਦੌਰੇ ਦੀ ਪੁਸ਼ਟੀ ਕੀਤੀ।
ਲੰਡਨ, 7 ਦਸੰਬਰ- ਭਾਰਤੀ ਮੂਲ ਦੇ ਡਾਕਟਰ ਸਮੀਰ ਸ਼ਾਹ, ਜਿਨ੍ਹਾਂ ਦਾ ਪੱਤਰਕਾਰੀ ਵਿਚ 40 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਬ੍ਰਿਟਿਸ਼ ਬ੍ਰੌਡਕਾਸਟ ਕਾਰਪੋਰੇਸ਼ਨ (ਬੀਬੀਸੀ) ਦੇ ਨਵੇਂ ਚੇਅਰਮੈਨ ਹੋਣਗੇ। 71 ਸਾਲਾ ਸ਼ਾਹ ਰਿਚਰਡ ਸ਼ਾਰਪ ਦੀ ਥਾਂ ਲੈਣਗੇ। ਰਿਚਰਡ ਨੂੰ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨਾਲ ਗੱਲਬਾਤ ਲੀਕ ਹੋਣ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਕਰਾਚੀ, 6 ਦਸੰਬਰ- ਅਹਿਮਦਾਬਾਦ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਮੈਡੀਕਲ ਐਮਰਜੰਸੀ ਕਾਰਨ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰ ਗਈ। ਸਪਾਈਸਜੈੱਟ ਦੀ ਉਡਾਣ ਐੱਸਜੀ-15 ਨੇ ਮੰਗਲਵਾਰ ਰਾਤ ਕਰੀਬ 9.30 ਵਜੇ ਇੱਥੇ ਐਮਰਜੰਸੀ ਲੈਂਡਿੰਗ ਕੀਤੀ ਅਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਬੋਇੰਗ 737 ਜਹਾਜ਼ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸੀ, ਜਦੋਂ 27 ਸਾਲਾ ਯਾਤਰੀ ਧਾਰਵਾਲ ਧਰਮੇਸ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ। ਯਾਤਰੀ ਦੀ ਸ਼ੂਗਰ ਦਾ ਪੱਧਰ ਡਿੱਗ ਗਿਆ ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।