Author: G-Kamboj

ਵਾਸ਼ਿੰਗਟਨ, 6 ਦਸੰਬਰ- ਅਮਰੀਕਾ ਨੇ ਕਿਹਾ ਹੈ ਕਿ ਉਹ ਵੱਖਵਾਦੀ ਸਿੱਖ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਭਾਰਤ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਵਿਦੇਸ਼ ਮੰਤਰੀ ਨੇ ਆਪਣੇ ਵਿਦੇਸ਼ੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ ਅਤੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਭਾਰਤ ਨੇ ਕਿਹਾ ਹੈ ਕਿ ਉਹ ਜਾਂਚ ਕਰੇਗਾ। ਉਨ੍ਹਾਂ ਨੇ ਜਾਂਚ ਕਰਾਉਣ ਦਾ ਜਨਤਕ ਤੌਰ ’ਤੇ ਐਲਾਨ ਕੀਤਾ ਹੈ। ਹੁਣ ਅਸੀਂ ਜਾਂਚ ਦੇ ਨਤੀਜਿਆਂ ਦੀ…

Read More

ਨਵੀਂ ਦਿੱਲੀ, 6 ਦਸੰਬਰ- ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ ਤੋਂ ਬਾਅਦ ਸੰਗਠਤ ਗੈਰ-ਕਾਨੂੰਨੀ ਨਿਵੇਸ਼ ਅਤੇ ਪਾਰਟ-ਟਾਈਮ ਨੌਕਰੀਆਂ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਿਆਨ ਮੁਤਾਬਕ ਇਨ੍ਹਾਂ ਵੈੱਬਸਾਈਟਾਂ ਨੂੰ ਵਿਦੇਸ਼ਾਂ ‘ਚ ਬੈਠੇ ਲੋਕ ਚਲਾ ਰਹੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕਾਈ ‘ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ’ (14ਸੀ) ਨੇ ਪਿਛਲੇ ਸਾਲ ਆਪਣੀ ‘ਨੈਸ਼ਨਲ ਸਾਈਬਰ ਕ੍ਰਾਈਮ ਰਿਸਕ ਐਨਾਲਿਸਿਸ ਯੂਨਿਟ’ (ਐੱਨਸੀਟੀਏਯੂ) ਰਾਹੀਂ ਸੰਗਠਤ ਨਿਵੇਸ਼ ਅਤੇ ਪਾਰਟ ਟਾਈਮ ਨੌਕਰੀਆਂ ਦੇਣ ਦਾ ਝਾਂਸਾ ਦੇਣ ਵਾਲੀਆਂ 100 ਤੋਂ ਵੱਧ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ।

Read More

ਮੈਲਬਰਨ, 6 ਦਸੰਬਰ- ਆਸਟਰੇਲੀਆ ਦੇ ਦੱਖਣ-ਪੱਛਮੀ ਮੈਲਬਰਨ ਵਿੱਚ 26 ਸਾਲਾ ਭਾਰਤੀ ਨੌਜਵਾਨ ਦੀ ਕਾਰ ਹਾਦਸੇ ’ਚ ਮੌਤ ਹੋ ਗਈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11.15 ਵਜੇ ਪਾਮਰਸ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ ਉਸ ਦੀ ਗੱਡੀ ਕਈ ਉਲਟ ਬਾਜ਼ੀਆਂ ਖਾ ਗਈ। ਐਮਰਜੰਸੀ ਸੇਵਾਵਾਂ ਦੇ ਤੁਰੰਤ ਪਹੁੰਚਣ ਦੇ ਬਾਵਜੂਦ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਹਾਦਸੇ ਦਾ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਾਤਕ ਹਾਦਸੇ ਨੇ ਮਰਹੂਮ ਦੀ ਪਤਨੀ ਜਪਨੀਤ ਕੌਰ, ਜੋ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟਰੇਲੀਆ ਆਈ ਸੀ, ਨੂੰ ਵੱਡਾ ਝਟਕਾ ਲੱਗਿਆ ਹੈ।ਉਹ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ…

Read More

ਵਿਨੀਪੈੱਗ, 5 ਦਸੰਬਰ- ਕੈਨੇਡਾ ਸਰਕਾਰ ਨੇ ਖੁਦਕੁਸ਼ੀਆਂ ਰੋਕਣ ਲਈ ਉਪਰਾਲੇ ਵਜੋਂ ‘ਖ਼ੁਦਕੁਸ਼ੀ ਰੋਕੂ ਸਹਾਇਤਾ ਹੈਲਪਲਾਈਨ 988’ ਸ਼ੁਰੂ ਕੀਤੀ ਹੈ। ਕੈਨੇਡਾ ’ਚ ਹਰ ਸਾਲ ਔਸਤਨ 4,500 ਵਿਅਕਤੀ ਖ਼ੁਦਕੁਸ਼ੀ ਕਰਦੇ ਹਨ ਅਤੇ ਵਰਤਾਰੇ ਨੂੰ ਰੋਕਣ ਲਈ ਸਰਕਾਰ ਨੇ ਹੈਲਪਲਾਈਨ ਜਾਰੀ ਕਰਨ ਦਾ ਇਹ ਕਦਮ ਚੁੱਕਿਆ ਹੈ।ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਇਹ ਹੈਲਪਲਾਈਨ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿੱਚ ਹੋਵੇਗੀ, ਜਿਹੜੀ ਦੇਸ਼ ਭਰ ’ਚ ਹਰ ਸਮੇਂ ਕਾਲ ਕਰਨ ਜਾਂ ਟੈਕਸਟ ਮੈਸੇਜ ਕਰਨ ਲਈ ਉਪਲੱਬਧ ਹੈ। ਇਕ ਰਿਪੋਰਟ ਅਨੁਸਾਰ ਇਹ ਕੇਂਦਰ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਲਈ ‘988 ਸੇਵਾ’ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ। ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਸੰਕਟ ਹੈਲਪਲਾਈਨ ਕੈਨੇਡਾ ਵਿੱਚ ਰਹਿਣ…

Read More

ਪਟਿਆਲਾ, 5 ਦਸੰਬਰ- 27 ਸਾਲਾਂ ਤੋਂ ਇਥੋਂ ਦੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਸਵੇਰ ਦੀ ਰੋਟੀ ਨਹੀਂ ਫੜੀ। ਉਹ ਮੰਗ ਕਰ ਰਿਹਾ ਹੈ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਈ ਜਾਵੇ। ਇਹ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰਦੀਆਂ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਵਿੱਚ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ।…

Read More