ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਮੁਖੀ ਦੇ ਚੀਨ ਵਿਚ ਦਾਖਲੇ ‘ਤੇ ਲੱਗੀ ਰੋਕ

ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਮੁਖੀ ਦੇ ਚੀਨ ਵਿਚ ਦਾਖਲੇ ‘ਤੇ ਲੱਗੀ ਰੋਕ

ਸਿਡਨੀ – ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਦੇ ਮੁਖੀ ਦੇ ਪ੍ਰਸਤਾਵਿਤ ਬੀਜਿੰਗ ਦੌਰੇ ਨੂੰ ਚੀਨ ਦੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਮਨਾਂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਬਾਰੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਤੋਂ ਨਾਰਾਜ਼ ਹੋ ਕੇ ਚੀਨ ਨੇ ਇਹ ਕਦਮ ਚੁੱਕਿਆ ਹੈ। ਇਹ ਜਾਣਕਾਰੀ ਖੁਦ ਖੁਫੀਆ ਕਮੇਟੀ ਦੇ […]

ਆਸਟ੍ਰੇਲੀਆ ‘ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ

ਆਸਟ੍ਰੇਲੀਆ ‘ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਅੱਗ ਹੁਣ ਭਿਆਨਕ ਰੂਪ ਧਾਰ ਚੁੱਕੀ ਹੈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਾਂ ਦੀ ਟੀਮ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਪਰ ਹਾਲੇ ਤੱਕ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਚਿਤਾਵਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। […]

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਿਡਨੀ/ਅੰਮ੍ਰਿਤਸਰ – ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟੋਨੀ ਐਬਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੁੰਦਰ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਦਰਸ਼ਨ ਕਰਨ ਉਪਰੰਤ ਮਿਸਟਰ ਟੋਨੀ ਐਬਟ ਦਾ ਸੂਚਨਾ ਕੇਂਦਰ ਵਿਖੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਸਨਮਾਨ ਕੀਤਾ ਗਿਆ।

ਆਸਟ੍ਰੇਲੀਆ ‘ਚ ਫਿਰ ਰਚਿਆ ਗਿਆ ਇਤਿਹਾਸ

ਆਸਟ੍ਰੇਲੀਆ ‘ਚ ਫਿਰ ਰਚਿਆ ਗਿਆ ਇਤਿਹਾਸ

ਮੈਲਬੌਰਨ : ਜਗਤ ਗੁਰੂ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਆਸਟ੍ਰੇਲੀਆ ਵਿਚ ਇਕ ਤੋਂ ਬਾਅਦ ਇਕ ਇਤਿਹਾਸ ਸਿਰਜਿਆ ਜਾ ਰਿਹਾ ਹੈ, ਜਿੱਥੇ ਪਹਿਲਾਂ ਕੈਨਬਰਾ ਦੀ ਸੰਘੀ ਪਾਰਲੀਮੈਂਟ ਅਤੇ ਵਿਕਟੋਰੀਆ ਦੀ ਪਾਰਲੀਮੈਂਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਇਤਿਹਾਸ ਸਿਰਜਿਆ ਗਿਆ ਸੀ, ਉਥੇ ਹੀ ਹੁਣ ਵਿਕਟੋਰੀਆ ਸੂਬੇ ਦੇ […]

ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਮੈਲਬਰਨ : ਆਸਟਰੇਲੀਅਨ ਸੰਸਦ ਵਿਚ ਕੌਮੀ ਸੰਸਥਾ ‘ਆਸਟਰੇਲੀਅਨ ਸਿੱਖ ਕੌਂਸਲ’ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਅੱਜ ਪਹਿਲੀ ਵਾਰ ਆਸਟਰੇਲੀਅਨ ਸੰਸਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਰਵਾਇਤੀ ਸਾਜ਼ਾਂ ਨਾਲ ਕੀਰਤਨ ਹੋਇਆ। ਪਹਿਲੀ ਵਾਰ ਸਿੱਖਾਂ ਨੂੰ ਕਿਰਪਾਨ ਸਮੇਤ ਸੰਸਦ ਵਿਚ ਜਾਣ ਦੀ ਪ੍ਰਵਾਨਗੀ ਮਿਲੀ। ਇਸ ਮੌਕੇ […]