ਕਾਲੀ ਆਗੂ ਬਿਕਰਮ ਸਿੰਘ ਮਜੀਠੀਆ 22 ਤੱਕ ਨਿਆਂਇਕ ਹਿਰਾਸਤ ’ਚ

ਕਾਲੀ ਆਗੂ ਬਿਕਰਮ ਸਿੰਘ ਮਜੀਠੀਆ 22 ਤੱਕ ਨਿਆਂਇਕ ਹਿਰਾਸਤ ’ਚ

ਮੁਹਾਲੀ, 8 ਮਾਰਚ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਫਿਰ ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਜੀਠੀਆ ਨੂੰ 22 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਸਰਕਾਰ […]

ਅਮਰੀਕਾ ਅੰਦਰ ਸਿੱਖਾਂ ਖ਼ਿਲਾਫ਼ ਧਾਰਮਿਕ ਤੇ ਨਫ਼ਰਤੀ ਅਪਰਾਧ ਵਧੇ

ਅਮਰੀਕਾ ਅੰਦਰ ਸਿੱਖਾਂ ਖ਼ਿਲਾਫ਼ ਧਾਰਮਿਕ ਤੇ ਨਫ਼ਰਤੀ ਅਪਰਾਧ ਵਧੇ

ਵਾਸ਼ਿੰਗਟਨ, 8 ਮਾਰਚ- ਅਮਰੀਕਾ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਧਾਰਮਿਕ ਭੇਦਭਾਵ ਅਤੇ ਨਫ਼ਰਤੀ ਅਪਰਾਧ ਵਿੱਚ ਵਾਧਾ ਹੋਇਆ ਹੈ। ਉੱਘੇ ਮਨੁੱਖੀ ਅਧਿਕਾਰ ਮਾਹਿਰ ਨੇ ਕਾਨੂੰਨਸਾਜ਼ਾਂ ਨੂੰ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖਤਮ ਕਰਨ ਲਈ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਕਾਂਗਰਸ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਹੈ।

ਸਾਡੀ ਅਪੀਲ ਨੂੰ ਯੂਕਰੇਨ ਤੇ ਰੂਸ ਦੋਵੇਂ ਅਣਸੁਣਿਆ ਕਰ ਰਹੇ ਨੇ: ਭਾਰਤ

ਸਾਡੀ ਅਪੀਲ ਨੂੰ ਯੂਕਰੇਨ ਤੇ ਰੂਸ ਦੋਵੇਂ ਅਣਸੁਣਿਆ ਕਰ ਰਹੇ ਨੇ: ਭਾਰਤ

ਸੰਯੁਕਤ ਰਾਸ਼ਟਰ, 8 ਮਾਰਚ- ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ ਰੂਸ ਅਤੇ ਯੂਕਰੇਨ ਦੋਵਾਂ ਨੂੰ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਪੂਰਬੀ ਯੂਕਰੇਨ ਦੇ ਸ਼ਹਿਰ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਸੁਰੱਖਿਅਤ ਗਲਿਆਰਾ ਨਹੀਂ ਬਣਾਇਆ ਗਿਆ ਅਤੇ ਉਹ ਇਸ ਮਾਮਲੇ ’ਤੇ ਬਹੁਤ ਚਿੰਤਤ ਹੈ। ਭਾਰਤ ਦੇ  ਪ੍ਰਤੀਨਿਧੀ ਅਤੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਟੀਐੱਸ […]

ਭਾਰਤ ਨੇ ਯੂਕਰੇਨ ਦੇ ਸੂਮੀ ’ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ

ਭਾਰਤ ਨੇ ਯੂਕਰੇਨ ਦੇ ਸੂਮੀ ’ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ

ਨਵੀਂ ਦਿੱਲੀ, 8 ਮਾਰਚ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਬੀਤੀ ਰਾਤ ਤੱਕ ਯੂਰਕੇਨ ਦੇ ਸੂਮੀ ਵਿੱਚ 694 ਭਾਰਤੀ ਵਿਦਿਆਰਥੀ ਸਨ, ਉਹ ਸਾਰੇ ਬੱਸਾਂ ਰਾਹੀਂ ਯੂਕਰੇਨ ਦੇ ਸ਼ਹਿਰ ਪੋਲਤਾਵਾ ਲਈ ਰਵਾਨਾ ਹੋ ਗਏ।

ਕਯਾ ਗੱਲ ਕਰਦੈਂ: ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਧਾਰ ਕੱਢੀ

ਕਯਾ ਗੱਲ ਕਰਦੈਂ: ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਧਾਰ ਕੱਢੀ

ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਦੌਰੇ ਮੌਕੇ ਪਿੰਡ ਬੱਲ੍ਹੋਂ ਵਿੱਚ ਆਜੜੀ ਨੂੰ ਮਿਲੇ। ਉਹ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਮੁੱਖ ਮੰਤਰੀ ਨੇ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢੀ। ਉਨ੍ਹਾਂ ਫਿਰ ਆਪਣੇ ਅੰਦਾਜ਼ ਵਿੱਚ ਕਿਹਾ,‘ […]