ਪੰਚਾਇਤ ਚੋਣਾਂ: ਰੱਦ ਕਾਗਜ਼ਾਂ `ਤੇ ਮੁੜ ਸੁਣਵਾਈ ਨਹੀਂ ਚਾਹੁੰਦੀ ਪੰਜਾਬ ਸਰਕਾਰ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਉਂਦੀ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਦੇ ਉਨ੍ਹਾਂ ਸੰਭਾਵੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ, ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਸਨ। ਪਰ ਪੰਜਾਬ ਸਰਕਾਰ ਨੇ ਹੁਣ ਇਸ ਫ਼ੈਸਲੇ `ਤੇ ਨਜ਼ਰਸਾਨੀ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ। ਇਸ `ਤੇ ਸੁਣਵਾਈ ਭਲਕੇ ਕੀਤੀ ਜਾਵੇਗੀ। ਇੰਝ ਹਾਲੇ […]

‘ਕਾਲਖ ਮਲਣ ਵਾਲੇ ਅਕਾਲੀ ਆਗੂ ਦੀ ਇਮਾਰਤ` ਢਾਹੀ

ਲੁਧਿਆਣਾ : ਬੀਤੇ ਦਿਨ ਲੁਧਿਆਣਾ `ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਖ ਮਾਲਣ ਵਾਲੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਕੀਤੀ ਗਈ ਕਥਿਤ ਉਸਾਰੀ ਇਮਾਰਤ ਅੱਜ ਨਗਰ ਨਿਗਮ ਲੁਧਿਆਣਾ ਵੱਲੋਂ ਤੋੜ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ […]

ਆਪਸੀ ਤਕਰਾਰ ਵਿਚ ਹੀ ਉਲਝੀ ਰਹੀ ਆਮ ਆਦਮੀ ਪਾਰਟੀ

ਚੰਡੀਗੜ : ਆਮ ਆਦਮੀ ਪਾਰਟੀ (ਆਪ) ਲਈ ਸੰਨ 2018 ਵੀ ਪਿਛਲੇ ਵਰ੍ਹੇ 2017 ਵਾਂਗ ਹੀ ਆਪਸੀ ਟਕਰਾਅ, ਖਿੱਚ-ਧੂਹ ਤੇ ਟੁੱਟ-ਭੱਜ ਵਾਲਾ ਹੀ ਰਿਹਾ ਹੈ। ਇਸ ਵਰ੍ਹੇ ਪਾਰਟੀ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਤੇ ਨਗਰ ਨਿਗਮ ਚੋਣਾਂ ਵਿਚ ਤਾਂ ਹਾਰ ਮਿਲੀ ਹੀ, ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ […]

ਟਕਸਾਲੀ ਆਗੂਆਂ ਨਾਲ ਵਿਚਾਰਧਾਰਕ ਮਤਭੇਦ, ਉਨ੍ਹਾਂ ਨੂੰ ਕਦੇ ਨਹੀਂ ਮਿਲਿਆ: ਢੀਂਡਸਾ

ਸੰਗਰੂਰ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇਨਕਾਰ ਕੀਤਾ ਹੈ ਕਿ ਉਨ੍ਹਾਂ ਕਦੇ ਟਕਸਾਲੀ ਅਕਾਲੀ ਆਗੂਆਂ ਨਾਲ ਕੋਈ ਮੀਟਿੰਗ ਕੀਤੀ ਹੈ। ਚੇਤੇ ਰਹੇ ਕਿ ਕੱਲ੍ਹ ਨਵਗਠਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ […]

ਸੁਖਪਾਲ ਖਹਿਰਾ ਨੂੰ ਝਟਕਾ, ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਛੱਡਿਆ ਸਾਥ

ਨਵੀਂ ਦਿੱਲੀ : ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਹਿਕ ਜੈਕਿਸ਼ਨ ਸਿੰਘ ਰੋੜੀ ਨੇ ਅੱਜ ਪਾਰਟੀ ਦੇ ਬਾਗ਼ੀ ਆਗੂ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਦਿੱਤਾ ਹੈ। ਸ੍ਰੀ ਖਹਿਰਾ ਲਈ ਇਹ ਵੱਡਾ ਝਟਕਾ ਹੈ ਤੇ ਅਗਲੇ ਕੁਝ ਦਿਨਾਂ `ਚ ਹੋਰ ਵਿਧਾਇਕ ਵੀ ਅਜਿਹਾ ਕੋਈ ਫ਼ੈਸਲਾ ਲੈ ਸਕਦੇ ਹਨ। ਸ੍ਰੀ […]