ਪੰਜਾਬ ‘ਚ 10 ਸਤੰਬਰ ਨੂੰ ਛੁੱਟੀ ਦਾ ਐਲਾਨ

ਲੁਧਿਆਣਾ, 8 ਸਤੰਬਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਪੰਜਾਬ ਸਰਕਾਰ ਨੇ 10 ਸਤੰਬਰ ਦਿਨ ਸੋਮਵਾਰ ਨੂੰ ਸੂਬੇ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ/ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ 10 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ […]

ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ

ਜਲੰਧਰ — ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਟੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ […]

‘ਸਰਕਾਰ, ਕਮਿਸ਼ਨ ਤੇ ਰਿਪੋਰਟ ਸਭ ਤੁਹਾਡਾ, ਕਰੋ ਕਾਰਵਾਈ’

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਤੇ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਦਾ ਨਾ ਫੜਿਆ ਜਾਣਾ ਮੰਦਭਾਗਾ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਬਹਿਬਲਾ ਕਲਾਂ ਗੋਲੀ ਕਾਂਡ ਦੀ ਵੀਡੀਓ ‘ਤੇ ਚੰਦੂਮਾਜਰਾ ਨੇ ਕਿਹਾ ਕਿ ਅਜਿਹੀ ਵੀਡੀਓ ਦਿਖਾਏ ਜਾਣ ਦਾ ਕੀ ਫਾਇਦਾ […]

ਵਿਜੀਲੈਂਸ ਦੀ ਚਾਰ ਜ਼ਿਲਿਆਂ ਦੇ ਸਿਵਲ ਹਸਪਤਾਲਾਂ ‘ਚ ਦਬਿਸ਼

ਜਲੰਧਰ : ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਬੇਸਿਕ ਲਾਈਫ ਸਪੋਰਟ ਵ੍ਹੀਕਲ ਦੇ ਤੌਰ ‘ਤੇ ਤਾਇਨਾਤ ਕੀਤੀ ਗਈ 108 ਐਂਬੂਲੈਂਸ ਬਾਰੇ ਚੀਫ ਵਿਜੀਲੈਂਸ ਦਫਤਰ ਚੰਡੀਗੜ੍ਹ ਵਲੋਂ ਲਗਾਈ ਗਈ ਇਨਕੁਆਰੀ ਤੋਂ ਬਾਅਦ ਵੀਰਵਾਰ ਜਲੰਧਰ ਰੇਂਜ ਵਿਜੀਲੈਂਸ ਦਫਤਰ ਦੇ ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੁਆਰਾ ਚਾਰ ਜ਼ਿਲਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ […]

ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਬਾਦਲ ਤੇ ਸੁਖਬੀਰ ਦੋਹਾਂ ਨੂੰ ਦੇਣਾ ਹੀ ਪਵੇਗਾ : ਜਾਖੜ

ਜਲੰਧਰ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਹਿਬਲਕਲਾਂ ਵਿਖੇ ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੋਹਾਂ ਨੂੰ ਹੀ ਦੇਣਾ ਪਵੇਗਾ। ਜਾਖੜ 2002 ਤੋਂ 2017 ਤਕ ਤਿੰਨ ਵਾਰ ਅਬੋਹਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਰਹੇ। 2012 ‘ਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ […]