ਅੰਮ੍ਰਿਤਸਰ : ਆਜ਼ਾਦ ਕੌਂਸਲਰ ਦੇ ਪਤੀ ਦਾ ਕਤਲ

ਅੰਮ੍ਰਿਤਸਰ : ਜੰਡਿਆਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਕਿੰਦਾ ‘ਤੇ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ, ਇਸ ਹਮਲੇ ਵਿਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਆਜ਼ਾਦ ਕੌਂਸਲਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਕੁਲਵਿੰਦਰ ਸਿੰਘ ਕਿੰਦਾ ਨੇ ਕਾਂਗਰਸ ਨਾਲ ਹੱਥ ਮਿਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ […]

ਮਾਈਨਿੰਗ ਰੋਕਣ ਗਏ ਪਿੰਡ ਵਾਸੀਆਂ ‘ਤੇ ਚਲਾਈਆਂ ਗੋਲੀਆਂ

ਜਲੰਧਰ -ਇਥੋਂ ਦੇ ਥਾਣਾ ਪਤਾੜਾ ਅਧੀਨ ਆਉਂਦੇ ਪਿੰਡ ਨੌਲੀ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਇਸ ਦੀ ਸੂਚਨਾ ਤੁਰੰਤ ਲੋਕਾਂ ਨੇ ਪੁਲਸ ਨੂੰ ਦਿੱਤੀ, ਜਿਸ ਦੇ ਬਾਅਦ ਤੁਰੰਤ ਥਾਣਾ ਪਤਾਰਾ ਦੀ ਪੁਲਸ ਅਤੇ ਆਦਮਪੁਰ ਦੇ ਡੀ. ਐੱਸ. ਪੀ. ਨਰਿੰਦਰ ਕੁਮਾਰ ਮੌਕੇ ‘ਤੇ ਪਹੁੰਚੇ ਅਤੇ […]

ਪੁਲਿਸ ਨੇ ਫੜਿਆ ਕਰੀਬ ਸਵਾ 2 ਕਰੋੜ ਦਾ ਸੋਨਾ

ਖੰਨਾ, 25 ਅਗਸਤ – ਖੰਨਾ ਪੁਲਿਸ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ 2 ਵਿਅਕਤੀਆਂ ਤੋਂ ਬਿਨਾਂ ਹਿਸਾਬ ਦੇ ਕਰੀਬ ਸਵਾ 2 ਕਰੋੜ ਦੇ ਸੋਨੇ ਦੀ ਬਰਾਮਦਗੀ ਕੀਤੀ ਹੈ। ਇਸ ਸੋਨੇ ਵਜ਼ਨ ਕਰੀਬ 7.5 ਕਿਲੋ ਦੱਸਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਧਰਮਪਾਲ ਅਤੇ ਅਨਿਲ ਕੁਮਾਰ ਵਾਸੀ ਹਿਮਾਚਲ […]

ਰੱਖੜ ਪੁੰਨਿਆ ਮੌਕੇ ਖਹਿਰਾ ਵਲੋਂ ਰੈਲੀ ਨਾ ਕਰਨ ਦਾ ਫੈਸਲਾ

ਬਾਬਾ ਬਕਾਲਾ ਸਾਹਿਬ : ਮੇਲਾ ਰੱਖੜ ਪੁੰਨਿਆ ਮੌਕੇ ਜਿਥੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ, ਉਥੇ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਵਲੋਂ ਇਸ ਵਾਰ ਇਥੇ ਰੈਲੀ ਨਾ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਜਦੋਂ ਦੂਰ-ਦੁਰੇਡਿਓਂ ਸੰਗਤਾਂ ਇਥੇ ਸ਼ਰਧਾਵਾਨ ਹੋ ਕੇ ਆਸ […]

ਕਰਤਾਰਪੁਰ ਦੇ ਲਾਂਘੇ ਨੂੰ ਖੁੱਲ੍ਹਵਾਉਣ ਲਈ ਕੈਪਟਨ ਵੱਲੋਂ ਸੁਸ਼ਮਾ ਤੋਂ ਨਿੱਜੀ ਦਖਲ ਦੀ ਮੰਗ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਸਮਰੱਥ ਬਣਾਉਣ ਵਾਸਤੇ ਪਾਕਿਸਤਾਨ ਸਰਕਾਰ ਕੋਲੋਂ ਲਾਂਘੇ ਦੀ ਮੰਗ ਕਰਨ ਵਾਸਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ । […]