ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 5 ਅਪਰੈਲ- ਪੰਜਾਬ ਕਿੰਗਜ਼ ਨੇ ਅੱਜ ਇੱਥੇ ਰੋਮਾਂਚਕ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਟਾਈਟਨਜ਼ ਦੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਟੀਮ ਨੂਰ ਅਹਿਮਦ (32 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 13ਵੇਂ ਓਵਰ ’ਚ 111 ਦੌੜਾਂ ’ਤੇ ਪੰਜ ਵਿਕਟਾਂ ਗੁਆ […]

ਸੁਪਰੀਮ ਕੋਰਟ ਨੇ ਯੂਪੀ ਮਦਰਸਾ ਸਿੱਖਿਆ ਬੋਰਡ ਐਕਟ ਨੂੰ ਗ਼ੈਰਸੰਵਿਧਾਨਕ ਕਰਾਰ ਦੇਣ ਦੇ ਹੁਕਮ ’ਤੇ ਰੋਕ ਲਗਾਈ

ਸੁਪਰੀਮ ਕੋਰਟ ਨੇ ਯੂਪੀ ਮਦਰਸਾ ਸਿੱਖਿਆ ਬੋਰਡ ਐਕਟ ਨੂੰ ਗ਼ੈਰਸੰਵਿਧਾਨਕ ਕਰਾਰ ਦੇਣ ਦੇ ਹੁਕਮ ’ਤੇ ਰੋਕ ਲਗਾਈ

ਨਵੀਂ ਦਿੱਲੀ, 5 ਅਪਰੈਲ- ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਉੱਤਰ ਪ੍ਰਦੇਸ਼ ਮਦਰਸਾ ਸਿੱਖਿਆ ਬੋਰਡ ਐਕਟ ਨੂੰ ‘ਅਸੰਵਿਧਾਨਕ’ ਕਰਾਰ ਦੇਣ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।  

ਦੂਰਦਰਸ਼ਨ ’ਤੇ ਦਿ ਕੇਰਲ ਸਟੋਰੀ ਪ੍ਰਸਾਰਤ ਕਰਨ ਖ਼ਿਲਾਫ਼ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ

ਦੂਰਦਰਸ਼ਨ ’ਤੇ ਦਿ ਕੇਰਲ ਸਟੋਰੀ ਪ੍ਰਸਾਰਤ ਕਰਨ ਖ਼ਿਲਾਫ਼ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ

ਤਿਰੂਵਨੰਤਪੁਰਮ, 5 ਅਪਰੈਲ- ਕੇਰਲ ਕਾਂਗਰਸ ਇਕਾਈ ਨੇ ਵਿਵਾਦਤ ਫਿਲਮ ਦਿ ਕੇਰਲਾ ਸਟੋਰੀ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਵਿਰੁੱਧ ਅੱਜ ਭਾਰਤੀ ਚੋਣ ਕਮਿਸ਼ਨ ਕੋਲ ਜਾ ਕੇ ਕਿਹਾ ਕਿ ਇਸ ਦਾ ਮਕਸਦ ਸੱਤਾਧਾਰੀ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨਾ ਹੈ। ਨਾਲ ਹੀ ਸਮਾਜ ਨੂੰ ਧਾਰਮਿਕ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਰਹੀ ਹੈ। ਦੂਰਦਰਸ਼ਨ ਦੇ […]

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਮੈਨੀਫੈਸਟੋ ‘ਨਿਆਏ ਪੱਤਰ’ ਜਾਰੀ ਕੀਤਾ

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਮੈਨੀਫੈਸਟੋ ‘ਨਿਆਏ ਪੱਤਰ’ ਜਾਰੀ ਕੀਤਾ

ਨਵੀਂ ਦਿੱਲੀ, 5 ਅਪਰੈਲ- ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਜੋ ਪੰਜ ‘ਨਿਆਂ’ ​​ਅਤੇ 25 ‘ਗਾਰੰਟੀਆਂ’ ‘ਤੇ ਆਧਾਰਿਤ ਹੈ। ਪਾਰਟੀ ਨੇ ਇਸ ਦਾ ਨਾਂ ‘ਨਿਆਏ ਪੱਤਰ’ ਰੱਖਿਆ ਹੈ। ਇਹ ਚੋਣ ਮਨੋਰਥ ਪੱਤਰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ […]

ਫ਼ਰੀਦਕੋਟ: ਸੜਕ ਹਾਦਸੇ ’ਚ 5 ਵਿਅਕਤੀਆਂ ਦੀ ਮੌਤ ਤੇ 8 ਜ਼ਖ਼ਮੀ

ਫ਼ਰੀਦਕੋਟ, 5 ਅਪਰੈਲ- ਕੋਟਕਪੂਰਾ–ਮੋਗਾ ਰੋਡ ’ਤੇ ਪੰਜਗਰਾਈਂ ਖੁਰਦ ਨਜ਼ਦੀਕ ਅੱਜ ਤੜਕੇ ਟਰੱਕ ਅਤੇ ਛੋਟਾ ਹਾਥੀ ਦਰਮਿਆਨ ਟੱਕਰ ਵਿੱਚ ਮੌਕੇ ’ਤੇ 2 ਔਰਤਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਜ਼ਖਮੀ ਹਨ। ਜ਼ਖ਼ਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਅਨੁਸਾਰ ਛੋਟੇ ਹੱਥੀ ਵਿੱਚ ਸਵਾਰ […]