ਜਲੰਧਰ: ਪੁਲੀਸ ਮੁਕਾਬਲੇ ਦੌਰਾਨ 5 ਗੈਂਗਸਟਰ ਕਾਬੂ, ਇਕ ਫ਼ਰਾਰ

ਜਲੰਧਰ: ਪੁਲੀਸ ਮੁਕਾਬਲੇ ਦੌਰਾਨ 5 ਗੈਂਗਸਟਰ ਕਾਬੂ, ਇਕ ਫ਼ਰਾਰ

ਜਲੰਧਰ, 1 ਨਵੰਬਰ- ਆਦਮਪੁਰ-ਭੋਗਪੁਰ ਰੋਡ ‘ਤੇ ਪਿੰਡ ਮਾਣਿਕ ​​ਰਾਏ ‘ਚ ਅੱਜ ਸਵੇਰੇ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਪੁਲੀਸ ਨੇ 5 ਗੈਂਗਸਟਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਕ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੂੰ ਗੰਨੇ ਦੇ ਖੇਤਾਂ ਵਿਚ ਗੈਂਗਸਟਰਾਂ ਦੇ ਲੁਕੇ ਹੋਣ ਦਾ ਸ਼ੱਕ ਹੋਣ ਕਾਰਨ ਸਵੇਰੇ 6 ਵਜੇ ਤੋਂ ਹੀ ਭਾਰੀ […]

ਸੁਪਰੀਮ ਕੋਰਟ ਨੇ ਜਾਅਲਸਾਜ਼ੀ ਮਾਮਲੇ ’ਚ ਸੁਖਬੀਰ ਬਾਦਲ ਤੇ ਹੋਰਾਂ ਖ਼ਿਲਾਫ਼ ਕਰਵਾਈ ’ਤੇ ਰੋਕ ਲਗਾਈ

ਸੁਪਰੀਮ ਕੋਰਟ ਨੇ ਜਾਅਲਸਾਜ਼ੀ ਮਾਮਲੇ ’ਚ ਸੁਖਬੀਰ ਬਾਦਲ ਤੇ ਹੋਰਾਂ ਖ਼ਿਲਾਫ਼ ਕਰਵਾਈ ’ਤੇ ਰੋਕ ਲਗਾਈ

ਨਵੀਂ ਦਿੱਲੀ, 1 ਨਵੰਬਰ- ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਸੁਣਵਾਈ ’ਤੇ ਰੋਕ ਲਾ ਦਿੱਤੀ ਹੈ। ਦੋਸ਼ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਤੋਂ ਮਾਨਤਾ ਲੈਣ ਲਈ ਝੂਠਾ ਹਲਫ਼ਨਾਮਾ ਪੇਸ਼ ਕੀਤਾ ਸੀ।

ਸਲਮਾਨ ਖ਼ਾਨ ਨੂੰ ਮਿਲੀ ਵਾਈ ਪਲੱਸ ਸ਼੍ਰੇਣੀ ਸੁਰੱਖਿਆ

ਸਲਮਾਨ ਖ਼ਾਨ ਨੂੰ ਮਿਲੀ ਵਾਈ ਪਲੱਸ ਸ਼੍ਰੇਣੀ ਸੁਰੱਖਿਆ

ਮੁੰਬਈ, 1 ਨਵੰਬਰ- ਬਾਲੀਵੁੱਡ ਸਟਾਰ ਸਲਮਾਨ ਖਾਨ, ਜਿਸ ਨੇ ਪਹਿਲਾਂ ਸਵੈ-ਸੁਰੱਖਿਆ ਲਈ ਹਥਿਆਰ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ, ਨੂੰ ਹੁਣ ਮੁੰਬਈ ਪੁਲੀਸ ਵੱਲੋਂ ਵਾਈ ਪਲੱਸ ਸ਼੍ਰੇਣੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਮਹਾਰਾਸ਼ਟਰ ਰਾਜ ਸਰਕਾਰ ਨੇ ਇਹ ਕਦਮ ਅਦਾਕਾਰ ਨੂੰ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਪੱਤਰ ਮਿਲਣ ਤੋਂ ਬਾਅਦ ਚੁੱਕਿਆ ਹੈ।

ਪੰਜਾਬੀ ਗਾਇਕ ਏਪੀ ਢਿੱਲੋਂ ਪੰਫੱਟੜ, ਅਮਰੀਕਾ ਵਿਚਲੇ ਸ਼ੋਅ ਮੁਲਤਵੀ

ਪੰਜਾਬੀ ਗਾਇਕ ਏਪੀ ਢਿੱਲੋਂ ਪੰਫੱਟੜ, ਅਮਰੀਕਾ ਵਿਚਲੇ ਸ਼ੋਅ ਮੁਲਤਵੀ

ਨਵੀਂ ਦਿੱਲੀ, 1 ਨਵੰਬਰ- ਇੰਡੋ-ਕੈਨੇਡੀਅਨ ਪੰਜਾਬੀ ਗਾਇਕ ਏਪੀ ਢਿੱਲੋਂ ਨੂੰ ਹਾਲ ਹੀ ਵਿੱਚ ਅਮਰੀਕਾ ਦੌਰੇ ਦੌਰਾਨ ਸੱਟ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਕਾਰਨ ਉਸ ਦੇ ਅਮਰੀਕਾ ਦੇ ਸਾਂ ਫਰਾਂਸਿਸਕੋ ਤੇ ਲਾਸ ਏਂਜਲਸ ਵਿੱਚ ਹੋਣ ਵਾਲੇ ਸ਼ੋਅ ਮੁਲਤਵੀ ਹੋ ਗਏ ਹਨ।