ਅਤਿਵਾਦੀ ਅਰਸ਼ ਡੱਲਾ ਦਾ ਕਰੀਬੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ

ਅਤਿਵਾਦੀ ਅਰਸ਼ ਡੱਲਾ ਦਾ ਕਰੀਬੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਮਈ: ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ ਡੱਲਾ ਦੇ ਇੱਕ ਕਰੀਬੀ ਸਾਥੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਵੀਸ਼ ਕੁਮਾਰ ਨੂੰ ਗੁਜਰਾਤ ਪੁਲੀਸ ਦੇ ਸਹਿਯੋਗ ਨਾਲ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਐਕਸ ਪੋਸਟ ਵਿਚ ਕਿਹਾ, ‘‘ਉਹ ਵਿਦੇਸ਼ੀ ਅਧਾਰਤ ਅਰਸ਼ ਡੱਲਾ ਅਤੇ ਜਿੰਦੀ […]

ਕੌਲਿਜੀਅਮ ਵੱਲੋਂ ਤਿੰਨ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਲਈ ਸਿਫਾਰਸ਼

ਕੌਲਿਜੀਅਮ ਵੱਲੋਂ ਤਿੰਨ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਲਈ ਸਿਫਾਰਸ਼

ਨਵੀਂ ਦਿੱਲੀ, 26 ਮਈ : ਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਐੱਨਵੀ ਅੰਜਾਰੀਆ, ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਵਿਜੈ ਬਿਸ਼ਨੋਈ ਤੇ ਬੰਬੇ ਹਾਈ ਕੋਰਟ ਦੇ ਜਸਟਿਸ ਅਤੁਲ ਐੱਸ.ਚੰਦੂਰਕਰ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ।ਚੀਫ਼ ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੁਪਰੀਮ […]

ਸਾਈਬਰ ਠੱਗੀ: ਡਿਜੀਟਲ ਅਰੈਸਟ ਕਰਕੇ ਲੁੱਟੇ 25 ਲੱਖ, 3 ਗ੍ਰਿਫ਼ਤਾਰ

ਸਾਈਬਰ ਠੱਗੀ: ਡਿਜੀਟਲ ਅਰੈਸਟ ਕਰਕੇ ਲੁੱਟੇ 25 ਲੱਖ, 3 ਗ੍ਰਿਫ਼ਤਾਰ

ਨਵੀਂ ਦਿੱਲੀ, 26 ਮਈ : ਦਿੱਲੀ ਦੇ ਇੱਕ ਵਿਅਕਤੀ ਨੂੰ ‘ਡਿਜੀਟਲ ਗ੍ਰਿਫ਼ਤਾਰ’ ਕਰਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਰਾਹੁਲ ਵਰਮਾ, ਸ਼ਾਂਤਨੂ ਰਿਚੋਰੀਆ (26) ਅਤੇ ਅਰਜੁਨ ਸਿੰਘ (25) ਨੂੰ ਕੌਮੀ ਰਾਜਧਾਨੀ ਦੇ ਪਹਾੜਗੰਜ ਖੇਤਰ ਦੇ ਇੱਕ […]

ਭਾਰਤ-ਕੈਨੇਡਾ ਦੇ ਰਿਸ਼ਤੇ ਸੁਧਰਨ ਦੀ ਆਸ ਬੱਝੀ

ਭਾਰਤ-ਕੈਨੇਡਾ ਦੇ ਰਿਸ਼ਤੇ ਸੁਧਰਨ ਦੀ ਆਸ ਬੱਝੀ

ਵਿਨੀਪੈੱਗ, 26 ਮਈ : ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦੇ ਹੀ ਭਾਰਤ ਅਤੇ ਕੈਨੇਡਾ ਵਿਚ ਰਿਸ਼ਤੇ ਸੁਧਰਨ ਦੀ ਆਸ ਬੱਝੀ ਹੈ। ਹਾਲ ਹੀ ਵਿਚ ਅਨੀਤਾ ਅਨੰਦ, ਜੋ ਕਾਰਨੀ ਪ੍ਰਸ਼ਾਸਨ ਵਿੱਚ ਕੈਨੇਡਾ ਦਾ ਵਿਦੇਸ਼ ਮੰਤਰੀ ਹਨ, ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰੇ ਲਈ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਧੰਨਵਾਦ ਕੀਤਾ […]

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ; 50 ਹਜ਼ਾਰ ਤੋਂ ਵੱਧ ਲੋਕ ਬੇਘਰ

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ; 50 ਹਜ਼ਾਰ ਤੋਂ ਵੱਧ ਲੋਕ ਬੇਘਰ

ਮੈਲਬੌਰਨ  – ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਇਸ ਹੜ੍ਹ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੈ। ਖੁਸ਼ਕਿਸਮਤੀ ਨਾਲ ਹੁਣ ਮੌਸਮ ਸਾਫ਼ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਕਈ ਦਿਨਾਂ […]