ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਮੈਲਬੋਰਨ, 14 ਜਨਵਰੀ- ਆਸਟਰੇਲੀਆਈ ਸਰਕਾਰ ਵੱਲੋਂ ਦੂਜੀ ਵਾਰ ਵੀਜ਼ਾ ਰੱਦ ਕਰਨ ਤੋਂ ਬਾਅਦ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਮੁੜ ਦੇਸ਼ ’ਚੋਂ ਬਾਹਰ ਜਾਣਾ ਪੈ ਸਕਦਾ ਹੈ। ਇਸ ਕਾਰਨ ਉਸ ਦੇ ਆਸਟਰੇਲਿਆਈ ਓਪਨ ਖੇਡਣ ਦੀ ਸੰਭਾਵਨਾ ਨਹੀਂ ਹੈ ਪਰ ਜੋਕੋਵਿਚ ਦੇ ਵਕੀਲਾਂ ਨੂੰ ਆਸ ਹੈ ਕਿ ਅਦਾਲਤ ਸਰਕਾਰ ਦੇ ਫ਼ੈਸਲੇ ਨੂੰ ਉਲਟਾ ਦੇਵੇਗੀ। ਆਸਟ੍ਰੇਲੀਅਨ ਓਪਨ ਤਿੰਨ […]

ਮਾਘੀ ਮੌਕੇ ਮੁਕਤਸਰ ਦੇ ਗੁਰਦੁਆਰਿਆਂ ’ਚ ਵੱਡੀ ਗਿਣਤੀ ’ਚ ਜੁੜੀ ਸੰਗਤ

ਮਾਘੀ ਮੌਕੇ ਮੁਕਤਸਰ ਦੇ ਗੁਰਦੁਆਰਿਆਂ ’ਚ ਵੱਡੀ ਗਿਣਤੀ ’ਚ ਜੁੜੀ ਸੰਗਤ

ਮੁਕਤਸਰ, 14 ਜਨਵਰੀ-ਮਾਘੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ। ਸ਼ਰਧਾਲੂ ਵੀਰਵਾਰ ਨੂੰ ਆਉਣੇ ਸ਼ੁਰੂ ਹੋ ਗਏ ਸਨ। ਚੋਣ ਕਮਿਸ਼ਨ ਵੱਲੋਂ ਸਿਆਸੀ ਇਕੱਠਾਂ ’ਤੇ ਪਾਬੰਦੀ ਕਾਰਨ ਇਸ ਸਾਲ ਕੋਈ ਵੀ ਸਿਆਸੀ ਸਮਾਗਮ ਨਹੀਂ ਕਰਵਾਇਆ ਜਾ ਰਿਹਾ। ਦੂਜੇ ਪਾਸੇ ਧਾਰਮਿਕ ਸਮਾਗਮਾਂ ‘ਤੇ ਕੋਈ ਪਾਬੰਦੀ ਨਹੀਂ ਹੈ। ਮਾਘੀ […]

ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ

ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ

ਗੁਹਾਟੀ, 14 ਜਨਵਰੀ-ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਰੇਲਗੱਡੀ ਦੇ 12 ਡੱਬੇ ਪਟੜੀ ਤੋਂ ਲਹਿਣ ਕਾਰਨ ਹਾਦਸੇ ਵਿੱਚ ਮਰਨ ਵਾਲਿਆਂਦੀ ਗਿਣਤੀ 9 ਹੋ ਗਈ ਹੈ। ਉੱਤਰ ਪੂਰਬ ਫਰੰਟੀਅਰ ਰੇਲਵੇ (ਐੱਨਐੱਫਆਰ) ਦੇ ਬੁਲਾਰੇ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।

ਰਾਜੌਰੀ ’ਚ ਦੋ ਫ਼ੌਜੀਆਂ ਦੀ ਗੋਲੀਆਂ ਲੱਗਣ ਕਾਰਨ ਭੇਤਭਰੀ ਮੌਤ

ਰਾਜੌਰੀ ’ਚ ਦੋ ਫ਼ੌਜੀਆਂ ਦੀ ਗੋਲੀਆਂ ਲੱਗਣ ਕਾਰਨ ਭੇਤਭਰੀ ਮੌਤ

ਭਾਦਸੋਂ, 14 ਜਨਵਰੀ-ਜੰਮੂ ਕਸ਼ਮੀਰ ਦੇ ਰਾਜੌਰੀ ਦੇ ਸਰਹੱਦੀ ਖੇਤਰ ’ਚ ਚੱਲੀ ਗੋਲ਼ੀ ਨਾਲ ਫ਼ੌਜ ਦੀ 14ਵੀਂ ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਵੀਰਵਾਰ ਦੁਪਹਿਰ ਨੂੰ ਸਰਹੱਦ ’ਤੇ ਅਚਾਨਕ ਗੋਲ਼ੀਆਂ ਚੱਲਣ ਦੀ ਆਵਾਜ਼ ਆਈ। ਉਸੇ ਸਮੇਂ ਜਵਾਨ ਤੇ ਫ਼ੌਜੀ ਅਧਿਕਾਰੀ ਮੌਕੇ ’ਤੇ ਪੁੱਜੇ ’ਤੇ ਦੇਖਿਆ ਕਿ ਸਿਪਾਹੀ ਸਰਬਜੀਤ ਸਿੰਘ ਤੇ ਸਿਪਾਹੀ ਨਵਰਾਜ ਸਿੰਘ […]