ਹਾਦਸੇ ਦੌਰਾਨ ਬਜ਼ੁਰਗ ਔਰਤ ਦੀ ਰੀੜ ਦੀ ਹੱਡੀ ਟੁੱਟੀ

ਹਾਦਸੇ ਦੌਰਾਨ ਬਜ਼ੁਰਗ ਔਰਤ ਦੀ ਰੀੜ ਦੀ ਹੱਡੀ ਟੁੱਟੀ

ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ : ਸੰਦੀਪ ਆਸੇਮਾਜਰਾ ਪਟਿਆਲਾ, 16 ਫਰਵਰੀ (ਕੰਬੋਜ)- ਬੀਤੇ ਦਿਨੀਂ ਨੂਰਖੇੜੀਆਂ ਕੋਲ ਇਕ ਬੇਕਾਬੂ ਤੇਜ਼ ਰਫਤਾਰ ਬਲੈਰੋ ਪਿੱਕ ਗੱਡੀ (ਪੀ ਬੀ 11 ਡੀ ਡੀ 5597), ਸੜਕ ਕਿਨਾਰੇ ਜਾ ਰਹੀ ਰੇਹੜੀ ਵਿਚ ਵੱਜੀ। ਰੇਹੜੀ ਵਿਚ ਇਕ ਬਜ਼ੁਰਗ ਔਰਤ ਅਤੇ ਬੱਚੀ ਸਨ, ਜੋ ਕਿ ਇਸ ਹਾਦਸੇ ਵਿਚ ਬੂਰੀ ਤਰ੍ਹਾਂ ਜ਼ਖਮੀ ਹੋ ਗਏ। […]

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ, 18 ਲੋਕਾਂ ਦੀ ਮੌਤ

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ, 18 ਲੋਕਾਂ ਦੀ ਮੌਤ

ਨਵੀਂ ਦਿੱਲੀ, 16 ਫਰਵਰੀ- ਇਥੋਂ ਦੇ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਭਗਦੜ ਮਚਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਕ ਦਿਨ ਬਾਅਦ ਅੱਜ ਵੀ ਇਸ ਸਟੇਸ਼ਨ ’ਤੇ ਵੱਡੀ ਗਿਣਤੀ ਭੀੜ ਜੁੜੀ। ਇੱਥੇ ਲਗਪਗ ਸਾਰੇ ਹੀ ਪਲੇਟਫਾਰਮਾਂ ’ਤੇ ਦੁਪਹਿਰ ਵੇਲੇ ਆਮ ਨਾਲੋਂ ਜ਼ਿਆਦਾ ਲੋਕ ਦੇਖਣ ਨੂੰ ਮਿਲੇ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ […]

ਅਮਰੀਕਾ ਨੇ ਭਾਰਤੀ ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ

ਅਮਰੀਕਾ ਨੇ ਭਾਰਤੀ ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ

ਅੰਮ੍ਰਿਤਸਰ, 16 ਫਰਵਰੀ- ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿੰਦੇ ਪਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੀ ਮੁਹਿੰਮ ਤਹਿਤ ਬੀਤੀ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇ ਲਗਪਗ 116 ਪਰਵਾਸੀ ਭਾਰਤੀਆਂ ਨੂੰ ਮੁੜ ਹੱਥਕੜੀਆਂ ਲਾ ਕੇ ਅਤੇ ਸਿੱਖ ਵਿਅਕਤੀਆਂ ਨੂੰ ਦਸਤਾਰਾਂ ਉਤਰਵਾ ਕੇ ਅਮਰੀਕੀ ਜਹਾਜ਼ ਵਿੱਚ ਲਿਆਂਦਾ ਗਿਆ। ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਣ ਉਪਰੰਤ ਜਦੋਂ […]

ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਗਿਆ ਸੀ ਜਸਵਿੰਦਰ, ਡੇਢ ਮਹੀਨੇ ਮਗਰੋਂ ਪਰਤਿਆ

ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਗਿਆ ਸੀ ਜਸਵਿੰਦਰ, ਡੇਢ ਮਹੀਨੇ ਮਗਰੋਂ ਪਰਤਿਆ

ਧਰਮਕੋਟ 16 ਫ਼ਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਆਏ ਇੱਥੋਂ ਨਜ਼ਦੀਕੀ ਪਿੰਡ ਪੰਡੋਰੀ ਅਰਾਈਆਂ ਦੇ 22 ਸਾਲਾ ਨੌਜਵਾਨ ਜਸਵਿੰਦਰ ਸਿੰਘ ਨੂੰ ਆਪਣਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ। ਡੇਢ ਮਹੀਨਾ ਪਹਿਲਾਂ ਇਹ ਨੌਜਵਾਨ 45 ਲੱਖ ਰੁਪਏ ਦੀ ਵੱਡੀ ਰਾਸ਼ੀ ਖਰਚ ਕਰਕੇ ਡੰਕੀ ਰੂਟ ਜ਼ਰੀਏ ਅਮਰੀਕਾ ਪੁੱਜਾ ਸੀ। ਆਪਣੀ ਸਾਰੀ ਡੇਢ ਏਕੜ ਜ਼ਮੀਨ […]

ਅਮਰੀਕਾ ਤੋਂ ਡਿਪੋਰਟ ਕੀਤਾ ਪਾਰਸ ਆਪਣੇ ਪਰਿਵਾਰ ਸਣੇ ਘਰੋਂ ਗਾਇਬ

ਅਮਰੀਕਾ ਤੋਂ ਡਿਪੋਰਟ ਕੀਤਾ ਪਾਰਸ ਆਪਣੇ ਪਰਿਵਾਰ ਸਣੇ ਘਰੋਂ ਗਾਇਬ

ਭੋਗਪੁਰ, 16 ਫਰਵਰੀ- ਅਮਰੀਕਾ ਤੋਂ ਵਾਪਸ ਭੇਜੇ ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਵਾਲਿਆਂ ਵਿੱਚ ਭੋਗਪੁਰ ਦੇ ਮੁਹੱਲਾ ਰੂਪ ਨਗਰ (ਵਾਰਡ ਨੰਬਰ 4) ਦਾ ਨੌਜਵਾਨ ਪਾਰਸ ਪੁੱਤਰ ਜਗਤਾਰ ਸਿੰਘ ਵੀ ਸ਼ਾਮਲ ਹੈ, ਜਿਹੜਾ ਆਪਣਾ ਚੰਗਾ ਭਵਿੱਖ ਬਣਾਉਣ ਲਈ 40 ਦਿਨ ਪਹਿਲਾਂ ਲੱਖਾਂ ਰੁਪਏ ਖਰਚ ਕੇ ਇੱਕ ਟਰੈਵਲ ਏਜੰਟ ਰਾਹੀਂ ਅਮਰੀਕਾ ਪੁੱਜਿਆ ਪਰ ਉਸ ਨੂੰ ਪਹਿਲਾਂ […]