ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ

ਪਾਤੜਾਂ 13 ਜਨਵਰੀ- ਸੰਯੁਕਤ ਕਿਸਾਨ ਮੋਰਚਾ (ਐੈੱਸਕੇਐੱਮ) ਅਤੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਡਟੀਆਂ ਦੋ ਫੋਰਮਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ(ਕੇਐੱਮਐੱਮ) ਵਿਚਾਲੇ ਏਕਤਾ ਨੂੰ ਲੈ ਕੇ ਪਾਤੜਾਂ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਚ ਅੱਜ ਹੋਈ ਬੈਠਕ ਬੇਨਤੀਜਾ ਰਹੀ। ਬੈਠਕ ਕਿਸੇ ਤਣ ਪੱਤਣ ਨਾ ਲੱਗਣ ਕਰਕੇ ਅਗਲੇ ਗੇੜ ਦੀ ਬੈਠਕ ਹੁਣ 18 […]

ਕੋਵਿਡ ਵੈਕਸੀਨ ਵਿਰੋਧੀ ਪੋਸਟਾਂ ਰੋਕਣ ਲਈ ਬਾਇਡਨ ਪ੍ਰਸ਼ਾਸਨ ਨੇ ਪਾਇਆ ਸੀ ਦਬਾਅ: ਜ਼ਕਰਬਰਗ

ਕੋਵਿਡ ਵੈਕਸੀਨ ਵਿਰੋਧੀ ਪੋਸਟਾਂ ਰੋਕਣ ਲਈ ਬਾਇਡਨ ਪ੍ਰਸ਼ਾਸਨ ਨੇ ਪਾਇਆ ਸੀ ਦਬਾਅ: ਜ਼ਕਰਬਰਗ

ਵਾਸ਼ਿੰਗਟਨ, 12 ਜਨਵਰੀ- ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਖ਼ੁਲਾਸਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਕੋਵਿਡ-19 ਵੈਕਸੀਨ ਖ਼ਿਲਾਫ਼ ਸਮੱਗਰੀ ਨੂੰ ਫੇਸਬੁੱਕ ’ਤੇ ਰੋਕਣ ਲਈ ਉਨ੍ਹਾਂ ਉਪਰ ਦਬਾਅ ਪਾਇਆ ਸੀ। ਜ਼ਕਰਬਰਗ ਨੇ ਜੋਅ ਰੋਗਨ ਪੌਡਕਾਸਟ ਦੌਰਾਨ ਇਹ ਬਿਆਨ ਦਿੱਤਾ। ਇੰਟਰਵਿਊ ਦੌਰਾਨ ਜ਼ਕਰਬਰਗ ਨੇ ਸਰਕਾਰੀ ਸੈਂਸਰਸ਼ਿਪ ਦੇ ਮੁੱਦੇ ’ਤੇ ਕਿਹਾ, ‘‘ਬਾਇਡਨ ਪ੍ਰਸ਼ਾਸਨ ਜਦੋਂ ਵੈਕਸੀਨ ਲਾਂਚ ਕਰਨ […]

ਸਰਹੱਦੀ ਤਣਾਅ: ਬੰਗਲਾਦੇਸ਼ ਵੱਲੋਂ ਭਾਰਤੀ ਸਫ਼ੀਰ ਤਲਬ

ਢਾਕਾ, 12 ਜਨਵਰੀ- ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਸਰਹੱਦੀ ਤਣਾਅ ਨੂੰ ਲੈ ਕੇ ਅੱਜ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਏ ਵਰਮਾ ਨੂੰ ਤਲਬ ਕੀਤਾ ਹੈ। ਵਰਮਾ ਨੂੰ ਅਜਿਹੇ ਮੌਕੇ ਸੱਦਿਆ ਗਿਆ ਹੈ ਜਦੋਂਂ ਢਾਕਾ ਨੇ ਦਾਅਵਾ ਕੀਤਾ ਸੀ ਕਿ ਭਾਰਤ ਵੱਲੋਂ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਦੇ ਨਾਲ ਪੰਜ ਟਿਕਾਣਿਆਂ ’ਤੇ ਚਾਰਦੀਵਾਰੀ ਕੀਤੀ ਜਾ ਰਹੀ ਹੈ, ਜੋ […]

ਦਿਲਜੀਤ ਦੋਸਾਂਝ ਨੇ ਫ਼ਿਲਮ ‘ਪੰਜਾਬ 95’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

ਦਿਲਜੀਤ ਦੋਸਾਂਝ ਨੇ ਫ਼ਿਲਮ ‘ਪੰਜਾਬ 95’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

ਨਵੀਂ ਦਿੱਲੀ, 12 ਜਨਵਰੀ- ਪੰਜਾਬੀ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪੰਜਾਬ 95’ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇੇ ਸਾਂਝੀਆਂ ਕੀਤੀਆਂ ਹਨ। ਇਹ ਫ਼ਿਲਮ ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ। ਦਿਲਜੀਤ ਵੱਲੋਂ ਫ਼ਿਲਮ ਦੀਆਂ ਤਸਵੀਰਾਂ ਜਨਤਕ ਕੀਤੇ ਜਾਣ ਮਗਰੋਂ ਕਿਆਸ […]

ਮੁਕਤਸਰ: ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਕਾਬੂ

ਮੁਕਤਸਰ: ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਕਾਬੂ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ- ਇਥੇ ਮੁਕਤਸਰ-ਫਿਰੋਜ਼ਪੁਰ ਰੋਡ ’ਤੇ ਮੁਕਤਸਰ ਤੋਂ ਕਰੀਬ 8 ਕਿਲੋਮੀਟਰ ਦੂਰ ਪਿੰਡ ਲੁਬਾਣਿਆਂ ਵਾਲੀ ਵਿਖੇ ਬੀਤੀ ਰਾਤ ਕਰੀਬ 8 ਵਜੇ ਹੋਏ ਮੁਕਾਬਲੇ ਦੌਰਾਨ ਪੁਲੀਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਕ ਬਦਮਾਸ਼ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ […]