ਦਿੱਲੀ ਦੇ ਹੋਟਲ ਵਿੱਚ ਭਿਆਨਕ ਅੱਗ, ਵਿਦਿਆਰਥੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ

ਦਿੱਲੀ ਦੇ ਹੋਟਲ ਵਿੱਚ ਭਿਆਨਕ ਅੱਗ, ਵਿਦਿਆਰਥੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ

ਨਵੀਂ ਦਿੱਲੀ, 9 ਦਸੰਬਰ- ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਮਾਰਕੀਟ ਵਿੱਚ ਸੋਮਵਾਰ ਨੂੰ ਇੱਕ ਹੋਟਲ(ਰੈਸਟੋਰੈਂਟ) ਵਿੱਚ ਅੱਗ ਲੱਗ ਗਈ, ਜਿਸ ਕਾਰਨ ਇੱਕ ਨਜ਼ਦੀਕੀ ਸੰਸਥਾ ਦੇ ਕਈ ਵਿਦਿਆਰਥੀਆਂ ਨੂੰ ਬਚਾਉਣ ਲਈ ਇਮਾਰਤ ਤੋਂ ਨਾਲ ਲੱਗਦੀ ਛੱਤ ’ਤੇ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ। ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ […]

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਵੀਜ਼ਾ ਰੱਦ ਕਰਕੇ ਮੁਲਕ ’ਚੋਂ ਕੱਢਣ ਦਾ ਫੈਸਲਾ

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਵੀਜ਼ਾ ਰੱਦ ਕਰਕੇ ਮੁਲਕ ’ਚੋਂ ਕੱਢਣ ਦਾ ਫੈਸਲਾ

ਮੈਲਬਰਨ, 9 ਦਸੰਬਰ- ਆਸਟਰੇਲੀਆ ਨੇ ਗੁਰਬਾਣੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਅਗਸਤ ’ਚ ਪਰਥ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ […]

ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮੋਰਚਾ ਮੁਲਤਵੀ

ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮੋਰਚਾ ਮੁਲਤਵੀ

ਸ਼ੰਭੂ/ਪਟਿਆਲਾ, 8 ਦਸੰਬਰ- ਇੱਥੇ ਦੀ ਹਰਿਆਣਾ ਹੱਦ ’ਤੇ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਕੂਚ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ […]

ਦਿੱਲੀ ਚੱਲੋ ਮਾਰਚ: ਕਿਸਾਨਾਂ ਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਮੀਟਿੰਗ

ਦਿੱਲੀ ਚੱਲੋ ਮਾਰਚ: ਕਿਸਾਨਾਂ ਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਮੀਟਿੰਗ

ਪਟਿਆਲਾ, 8 ਦਸੰਬਰ- ਇੱਥੇ ਨੇੜਲੇ ਰਾਜਪੁਰਾ ਵਿੱਚ ਅੱਜ ਦੇਰ ਸ਼ਾਮੀਂ ਕਿਸਾਨ ਆਗੂਆਂ ਅਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਹੋਈ ਚਰਚਾ ਮਗਰੋਂ ਅਧਿਕਾਰੀਆਂ ਨੇ 9 ਦਸੰਬਰ ਦੀ ਪ੍ਰਧਾਨ ਮੰਤਰੀ ਦੀ ਹਰਿਆਣਾ ਫੇਰੀ ਦੇ ਚੱਲਦਿਆਂ ਕਿਸਾਨਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਮੁੜ ਵਿਸਥਾਰ […]

ਕੈਨੇਡਾ ਗਏ 2 ਭਰਾਵਾਂ ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ, ਇਕ ਦੀ ਮੌਤ

ਕੈਨੇਡਾ ਗਏ 2 ਭਰਾਵਾਂ ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ, ਇਕ ਦੀ ਮੌਤ

ਤਰਨ ਤਾਰਨ, 7 ਦਸੰਬਰ- ਨੰਦਪੁਰ ਨੇੜਲੇ ਨੌਸ਼ਹਿਰਾ ਪੰਨੂਆਂ ਦੇ ਕਿਸਾਨ ਸਰਬਜੀਤ ਸਿੰਘ ਦੇ ਕੈਨੇਡਾ ਰਹਿੰਦੇ ਦੋ ਪੁੱਤਰਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਅੱਜ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਵਿੱਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ| ਕਿਸਾਨ ਸਰਬਜੀਤ ਸਿੰਘ ਨੇ […]