Home » Archives » News (Page 644)
By G-Kamboj on October 19, 2023
INDIAN NEWS , News
ਅੰਮ੍ਰਿਤਸਰ, 19 ਅਕਤੂਬਰ- ਕੇਂਦਰੀ ਸੜਕ ਆਵਾਜਾਈ ਬਾਰੇ ਮੰਤਰੀ ਨਿਤਨਿ ਗਡਕਰੀ ਨੇ ਅੱਜ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ। ਉਹ ਇਥੇ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ ਹਨ। ਸ਼ਾਮ ਨੂੰ ਉਹ ਅਟਾਰੀ ਸਰਹੱਦ ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਉਣਗੇ। ਇਹ ਝੰਡਾ ਇਥੇ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ ਦੇ […]
By G-Kamboj on October 19, 2023
INDIAN NEWS , News
ਚੰਡੀਗੜ੍ਹ, 19 ਅਕਤੂਬਰ- ਐੱਸਵਾਈਐੱਲ ਨਹਿਰ ਦੇ ਮਾਮਲੇ ’ਤੇ ਪੰਜਾਬ ਭਾਜਪਾ ਦੀ ਕੋਰ ਕਮੇਟੀ ਨੇ ਅੱਜ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਗੰਭੀਰ ਘਾਟ ਨਾਲ ਜੂਝ ਰਹੀ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ। ਮਤੇ ਰਾਹੀਂ ਪੰਜਾਬ ਦੇ ਪਾਣੀਆਂ […]
By akash upadhyay on October 19, 2023
News
In his statement, US President Joe Biden strongly warned any state or hostile actor against attacking Israel, emphasizing a clear “don’t, don’t, don’t” message, as reported by the media. He likened the recent attack on Israel to the significance of 9/11, noting that for a nation the size of Israel, it was a tragedy on […]
By akash upadhyay on October 19, 2023
News
Reports indicate that a hospital in Gaza was struck in an Israeli attack on Tuesday, resulting in the tragic loss of hundreds of lives. The Gaza Health Ministry spokesperson revealed that the death toll had reached 500 as a result of the alleged airstrike on the Al Ahli Arab hospital, as reported by the BBC. […]
By akash upadhyay on October 19, 2023
News
“ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ ਹੁੰਦੇ ਹਨ”ਇਹ ਕਹਾਵਤ ਸ਼ਾਇਦ ਜਪਤੇਜ ਸਿੰਘ ਲਈ ਹੀ ਬਣੀ ਹੈ। ਜਪਤੇਜ ਹੁਣ ਬਤੌਰ ਹੀਰੋ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ਜਾ ਰਿਹਾ ਹੈ ਪਰ ਉਸਨੇ ਕਾਬਲ ਤੇ ਹੋਣਹਾਰ ਅਦਾਕਾਰ ਹੋਣ ਦਾ ਅਹਿਸਾਸ ਬਚਪਨ ਵਿੱਚ ਹੀ ਕਰਵਾ ਦਿੱਤਾ ਸੀ। ਬਾਲ ਕਲਾਕਾਰ ਵਜੋਂ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਚੁੱਕਾ ਜਪਤੇਜ ਹੁਣ ਬਤੌਰ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਨਿਰਦੇਸ਼ਕ ਕਵੀ ਰਾਜ ਦੀ ਫਿਲਮ “ਸਰਾਭਾ” ਵਿੱਚ ਨਜ਼ਰ ਆਵੇਗਾ। ਕਈ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਜਪਤੇਜ ਦੀ ਅਦਾਕਾਰੀ ਦੇਖ ਚੁੱਕੇ ਦਰਸ਼ਕ ਹੁਣ ਇੱਕ ਦਮ ਜਪਤੇਜ ਨੂੰ ਜਵਾਨ ਗੱਭਰੂ ਦੇ ਕਿਰਦਾਰ ਵਿੱਚ ਦੇਖ ਖ਼ੁਸ਼ ਅਤੇ ਹੈਰਾਨ ਹਨ। ਤਿੰਨ ਨਵੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹੈ। ਫਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ਦੇ ਲਾਈਨ ਨਿਰਮਾਤਾ ਰਹਿ ਚੁੱਕੇ ਸਵਰਨ ਸਿੰਘ ਦਾ ਇਹ ਹੋਣਹਾਰ ਫਰਜੰਦ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜਿਸ ਕਾਰਨ ਉਹ ਫਿਲਮਾਂ ਤੋਂ ਦੂਰ ਹੋ ਗਿਆ ਸੀ ਪਰ ਹੁਣ ਉਹ ਇਸ ਫਿਲਮ ਜ਼ਰੀਏ ਆਪਣੀ ਜਬਰਦਸਤ ਵਾਪਸੀ ਕਰ ਰਿਹਾ ਹੈ। ਉੜਣੇ ਦੌਰਾਨ ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਬਣੀ ਬਾਲੀਵੱਡ ਫਿਲਮ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦਾ ਬਚਪਨ ਦਾ ਕਿਰਦਾਰ ਨਿਭਾਉਣ ਵਾਲਾ ਜਪਤੇਜ ਪੰਜਾਬੀ ਫ਼ਿਲਮ “ਸੰਨ ਆਫ਼ ਮਨਜੀਤ ਸਿੰਘ” ਅਤੇ “ਮਿੱਟੀ ਦਾ ਫਰੋਲ ਜੋਗੀਆ” ਸਮੇਤ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਆਪਣੀ ਅਮਿੱਟ ਛਾਪ ਛੱਡ ਚੁੱਕਾ ਹੈ। ਆਪਣੀ ਮੁੱਢਲੀ ਪੜਾਈ ਲਈ ਫਿਲਮਾਂ ਤੋਂ ਦੂਰ ਹੋਇਆ ਜਪਤੇਜ ਇਕ ਸਰਦਾਰ ਹੀਰੋ ਵਜੋਂ ਪੰਜਾਬੀ ਸਿਨਮਾ ਵਿੱਚ ਸਰਗਰਮ ਹੋਇਆ ਹੈ। ਜਪਤੇਜ ਦੱਸਦਾ ਹੈ ਕਿ ਪੰਜਾਬੀ ਸਿਨਮਾ ਵਿੱਚ ਵਾਪਸੀ ਅਤੇ ਸਥਾਪਤੀ ਦੀ ਸ਼ੁਰੂਆਤ ਲਈ ਉਹ ਇਕ ਵਧੀਆ ਫਿਲਮ ਦੀ ਭਾਲ ਵਿੱਚ ਸੀ, ਜੋ “ਸਰਾਭਾ” ਫਿਲਮ ਜ਼ਰੀਏ ਪੂਰੀ ਹੋਈ ਹੈ। ਉਹ ਦੱਸਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕਿਰਦਾਰ ਨਿਭਾਉਣਾ ਉਸ ਲਈ ਫਖਰ ਵਾਲੀ ਗੱਲ ਹੈ। ਸਭ ਤੋਂ ਛੋਟੀ ਉਮਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇਹ ਕਿਰਦਾਰ ਅਦਾ ਕਰਦਿਆਂ ਉਸਨੇ ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ। ਇਸ ਫਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ। ਕਰਤਾਰ ਸਿੰਘ ਸਰਾਭਾ ਇੱਕ ਬਹੁਮੁਖੀ ਸਖਸ਼ੀਅਤ ਸਨ ਜੋ ਮਹਿਜ 15 ਸਾਲ ਦੀ ਉਮਰ ਵਿੱਚ ਗਦਰ ਲਹਿਰ ਦਾ ਹਿੱਸਾ ਬਣ ਗਏ ਸਨ। ਇਹ ਕਿਰਦਾਰ ਨਿਭਾਉਣ ਲਈ ਉਹਨਾਂ ਕਰਤਾਰ ਸਿੰਘ ਸਰਾਭਾ ਨਾਲ ਸਬੰਧਿਤ ਕਈ ਕਿਤਾਬਾਂ ਵੀ ਪੜੀਆਂ। ਦਰਸ਼ਕ ਉਸਨੂੰ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਪਸੰਦ ਕਰਨਗੇ। ਜਪਤੇਜ ਮੁਤਾਬਕ ਨੌਜਵਾਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਇਹ ਫਿਲਮ ਹੀ ਨਹੀਂ ਬਲਕਿ ਇੱਕ ਦਸਤਾਵੇਜ਼ ਸਾਬਤ ਹੋਵੇਗੀ। ਉਹ ਇਸ ਵੇਲੇ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸਕ ਹੈ। ਇਸ ਫਿਲਮ ਤੋਂ ਬਾਅਦ ਹੀ ਉਹ ਆਪਣੇ ਫਿਲਮੀ ਕੈਰੀਅਰ ਨੂੰ ਕੋਈ ਰੂਪ-ਰੇਖਾ ਦੇਵੇਗਾ। ਜਿੰਦ ਜਵੰਦਾ 9779591482