ਮੀਂਹ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਰੱਦ

ਮੀਂਹ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਰੱਦ

ਵੈਲਿੰਗਟਨ, 18 ਨਵੰਬਰ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਅੱਜ ਇੱਥੇ ਮੀਂਹ ਕਾਰਨ ਇਕ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਇੱਥੋਂ ਦੇ ਸਕਾਈ ਸਟੇਡੀਅਮ ਵਿੱਚ ਮੀਂਹ ਕੁਝ ਦੇਰ ਰੁਕ ਗਿਆ ਪਰ ਮੁੜ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਮੈਚ ਸਥਾਨਕ ਸਮੇਂ ਅਨੁਸਾਰ ਰਾਤ 8.52 ਵਜੇ ਰੱਦ ਕਰ ਦਿੱਤਾ […]

ਪੰਜਾਬ ਕੈਬਨਿਟ ਨੇ 645 ਲੈਕਚਰਾਰ ਭਰਤੀ ਕਰਨ ਦਾ ਫ਼ੈਸਲਾ ਕੀਤਾ

ਪੰਜਾਬ ਕੈਬਨਿਟ ਨੇ 645 ਲੈਕਚਰਾਰ ਭਰਤੀ ਕਰਨ ਦਾ ਫ਼ੈਸਲਾ ਕੀਤਾ

ਚੰਡੀਗੜ੍ਹ, 18 ਨਵੰਬਰ-  ਇਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੈਬਨਿਟ ਵੱਲੋਂ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ  ਰਾਜ ਵਿੱਚ 645 ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇਗੀ ਤੇ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ […]

CELTIC FC TOUCHDOWN FOR INAUGURAL SYDNEY SUPER CUP

CELTIC FC TOUCHDOWN FOR INAUGURAL  SYDNEY SUPER CUP

Sydney will write another chapter in its proud football history with Scottish Premiership champions Celtic FC arriving in town to take on local A-League heavyweights in the first ever Sydney Super Cup match at Allianz Stadium tonight. The NSW Government secured the biennial four-team tournament which will bring the world’s best football clubs to Sydney to […]

ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ ਦੀ ਨੂੰਹ ਡਾ. ਕਿ੍ਰਤਿਕਾ ਖੁੰਗਰ ਨੇ ਜਿੱਤਿਆ ਮਿਸਿਜ਼ ਇੰਡੀਆ ਦਾ ਖ਼ਿਤਾਬ ਐਨਸੀਆਰ ਚ ਹੋਇਆ ਵਿਸ਼ਾਲ ਮਿਸ -ਮਿਸਿਜ ਫੈਸ਼ਨਿਸਟਾ 2022 ਦਾ ਆਯੋਜਨ

ਸਿਰਸਾ (ਸਤੀਸ਼ ਬਾਂਸਲ) ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ  ਦੀ ਨੂੰਹ  ਮਲੋਟ ਵਾਸੀ  ਡਾ. ਕਿ੍ਰਤਿਕਾ ਖੁੰਗਰ ਨੇ ਐਨ.ਸੀ.ਆਰ. ’ਚ ਕਰਵਾਏ ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਵਿੱਚ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤ ਕੇ ਮਾਪਿਆਂ ਅਤੇ ਇਲਾਕੇ ਅਤੇ ਜਿਲੇ ਤੋਂ ਇਲਾਵਾ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।  ਡਾ. ਕਿ੍ਰਤਿਕਾ ਖੁੰਗਰ ਦੀ ਇਸ ਸਫ਼ਲਤਾ ’ਤੇ ਪਤੀ ਇੰਜੀਨੀਅਰ ਰੁਪਿੰਦਰ ਸੱਚਦੇਵਾ ਅਤੇ ਸੱਸ ਨਰਿੰਦਰ ਕੌਰ ਨੇ ਵੀ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਨੂੰਹ ਦੀ ਇਸ ਕਾਮਯਾਬੀ ’ਤੇ ਮਾਣ ਮਹਿਸੂਸ ਕਰ ਰਹੇ ਹਨ। ਮਿਸਿਜ਼ ਇੰਡੀਆ ਦਾ ਖ਼ਿਤਾਬ ਜਿੱਤਣ ‘ਤੇ ਖੁਸ਼ੀ ਚ ਖੀਵਾ ਹੋਈ ਡਾ. ਕਿ੍ਰਤਿਕਾ ਖੁੰਗਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਮੇਰੇ ਸਹੁਰਾ ਸਵ. ਸ੍ਰੀ ਇੰਦਰਮੋਹਨ ਸੱਚਦੇਵਾ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਸੁਫਨਾ ਸੀ। ਡਾ. ਖੁੰਗਰ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਸਨ ਕਿ ਇੱਕ ਆਮ ਸ਼ਖ਼ਸੀਅਤ ਦੀ ਔਰਤ ਵੀ ਇੰਨਾ ਵੱਡਾ ਖਿਤਾਬ ਜਿੱਤ ਸਕਦੀ ਹੈ। ਉਸ ਨੇ ਆਪਣੀ ਇਸ  ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਹੁਰੇ ਪਰਿਵਾਰ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਏਜੀਐਸ ਦੇ ਨਿਰਦੇਸ਼ਕ ਅਮਿਤ ਗਰਗ ਅਤੇ ਗੰਦਰਭ ਸੰਗੀਤ ਕਾਲਜ ਦੇ ਸੈਕਟਰੀ ਕਰੁਣ ਗੋਇਲ ਨੇ ਦੱਸਿਆ ਕਿ ਮਿਸਿਜ਼ ਇੰਡੀਆ ਪ੍ਰੋਗਰਾਮ ਭਾਗੀਦਾਰਾਂ ’ਚ ਨਵੇਂ ਹੁਨਰ ਦਾ ਵਿਕਾਸ ਕਰਦਾ ਹੈ। ਇਸ ਤਰ੍ਹਾਂ ਦੇ ਮੁਕਾਬਲੇ ਔਰਤਾਂ ਦੀ ਛੁਪੀ ਪ੍ਰਤਿਭਾ ਨੂੰ ਨਵਾਂ ਮੰਚ ਪ੍ਰਦਾਨ ਕਰਦੇ ਹਨ। ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਜਿਊਰੀ ਪੈਨਲ ਵਿੱਚ ਸ਼ਾਮਿਲ  ਸੁਬਰਤੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੇ ਡੀਨ ਡਾ. ਪਿੰਟੂ ਮਿਸ਼ਰਾ, ਪ੍ਰਸਿੱਧ ਫੈਸ਼ਨ ਡਿਜ਼ਾਈਨਰ ਭਾਰਤੀ ਮਲਹੋਤਰਾ ਅਤੇ ਏਜੀਐਸ ਗਰੁੱਪ ਦੀ ਬ੍ਰਾਂਡ ਅੰਬੈਸਡਰ ਨਿਸ਼ਾ ਮੌਰਿਆ ਜੋ ਕਿ ਖੁਦ ਮਿਸ ਯੂਨੀਵਰਸ ਡਿਵਾਈਨ ਰਹਿ ਚੁੱਕੀ ਹੈ, ਨੇ ਸ਼ਿਰਕਤ ਕੀਤੀ। ਸੈਲੀਬਿ੍ਰਟੀ ਦੇ ਰੂਪ ਵਿੱਚ ਟੀਵੀ ਕਲਾਕਾਰ ਜੁਨੈਦ ਖਾਨ, ਨਿਧੀ ਬਖ਼ਸ਼ੀ ਅਤੇ ਸੁਪਰ ਮਾਡਲ ਰਿਸ਼ਾ  ਹਾਈਸਨ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਹੌਂਸਲਾ ਵਧਾਇਆ। ਮਿਸ ਇੰਡੀਆ  ਐਨਸੀਆਰ ਦੀ ਤੂਬਾ ਸੈਫ ਬਣੀ ਅਤੇ ਮਿਸਿਜ਼ ਇੰਡੀਆ ਦਾ ਖ਼ਿਤਾਬ ਡਾ. ਕਿ੍ਰਤਿਕਾ ਖੁੰਗਰ ਦੇ ਸਿਰ ਸੱਜਿਆ। ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਆਯੋਜਕ ਤ੍ਰਿਪਤੀ ਚੰਦਰਾ ਅਤੇ ਅਮਿਤ ਕੁਮਾਰ ਨੇ ਵੱਖ ਵੱਖ ਸੂਬਿਆਂ ਤੋਂ ਆਈਆਂ ਮਹਿਲਾਵਾਂ ਦਾ ਹੌਸਲਾਂ ਵਧਾਇਆ ਅਤੇ ਜਿੱਤ ਲਈ ਉਤਸ਼ਾਹਿਤ ਕੀਤਾ | ਸੈਲੀਬਿ੍ਰਟੀ ਮੇਕਅਪ ਆਰਟਿਸਟ ਸ਼ਾਲਿਨੀ ਬਿਊਟੀ ਹਾਊਸ ਦੀ ਪੂਰੀ ਟੀਮ ਨੇ ਸਾਰੇ ਮੁਕਾਬਲੇਬਾਜਾਂ ਦਾ ਮੇਕਅਪ ਕੀਤਾ , ਨਾਲ ਹੀ ਪ੍ਰਸਿੱਧ ਡਿਜਾਇਨਰ ਅਜਰਾ ਅੰਸਾਰੀ ਦੀਆਂ ਡਿਜ਼ਾਈਨ ਕੀਤੀਆਂ ਡਰੈੱਸਾਂ ਮੁਕਾਬਲੇਬਾਜਾਂ ਨੇ ਪਹਿਨੀਆਂ |