ਆਸਟਰੇਲੀਆ ਸਾਲ ਦੇ ਅਖ਼ੀਰ ਤੱਕ ਭਾਰਤੀ ਵਿਦਿਆਰਥੀਆਂ ਦਾ ਵੀਜ਼ਾ ਬੈਕਲਾਗ ਖ਼ਤਮ ਕਰੇਗਾ: ਜੈਸ਼ੰਕਰ

ਆਸਟਰੇਲੀਆ ਸਾਲ ਦੇ ਅਖ਼ੀਰ ਤੱਕ ਭਾਰਤੀ ਵਿਦਿਆਰਥੀਆਂ ਦਾ ਵੀਜ਼ਾ ਬੈਕਲਾਗ ਖ਼ਤਮ ਕਰੇਗਾ: ਜੈਸ਼ੰਕਰ

ਸਿਡਨੀ, 12 ਅਕਤੂਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਵੀਜ਼ਾ ‘ਬੈਕਲਾਗ’ ਦਾ ਮੁੱਦਾ ਆਸਟਰੇਲੀਆਈ ਅਧਿਕਾਰੀਆਂ ਕੋਲ ਉਠਾਇਆ ਹੈ, ਖਾਸ ਤੌਰ ‘ਤੇ ਉਨ੍ਹਾਂ ਵਿਦਿਆਰਥੀਆਂ ਬਾਰੇ, ਜੋ ਕੋਵਿਡ ਮਹਾਮਾਰੀ ਤੋਂ ਬਾਅਦ ਦੇਸ਼ ਦੇ ਵਿਦਿਅਕ ਅਦਾਰਿਆਂ ‘ਚ ਪਰਤਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਾਲ ਦੇ […]

ਅਮਰੀਕਾ: ਸਿੱਖ ਪਰਿਵਾਰ ਨੂੰ ਕਤਲ ਕਰਨ ਵਾਲੇ ’ਤੇ ਲੱਗੇ 4 ਦੋਸ਼

ਅਮਰੀਕਾ: ਸਿੱਖ ਪਰਿਵਾਰ ਨੂੰ ਕਤਲ ਕਰਨ ਵਾਲੇ ’ਤੇ ਲੱਗੇ 4 ਦੋਸ਼

ਸਾਂ ਫਰਾਂਸਿਸਕੋ (ਅਮਰੀਕਾ), 11 ਅਕਤੂਬਰ- ਅਮਰੀਕਾ ਵਿੱਚ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਸ਼ਾਮਲ ਮੁਲਜ਼ਮ ’ਤੇ ਕਤਲ ਦੇ ਚਾਰ ਦੋਸ਼ ਲਾਏ ਗਏ ਹਨ। ਮੁਲਜ਼ਮ ਜੀਸਸ ਸਲਗਾਡੋ ਕਈ ਸਾਲ ਪਹਿਲਾਂ ਪਰਿਵਾਰ ਦੀ ਮਾਲਕੀ ਵਾਲੀ ਟਰੱਕ ਕੰਪਨੀ ਵਿੱਚ ਕਰਦਾ ਸੀ। ਮੁਲਜ਼ਮ ਨੇ ਅੱਠ ਮਹੀਨਿਆਂ ਦੀ […]

ਭਾਰਤ ਨੇ ਯੂਕਰੇਨ ਸਬੰਧੀ ਮਤੇ ’ਤੇ ਗੁਪਤ ਵੋਟਿੰਗ ਦੀ ਰੂਸ ਦੀ ਮੰਗ ਖ਼ਿਲਾਫ਼ ਵੋਟ ਦਿੱਤੀ

ਭਾਰਤ ਨੇ ਯੂਕਰੇਨ ਸਬੰਧੀ ਮਤੇ ’ਤੇ ਗੁਪਤ ਵੋਟਿੰਗ ਦੀ ਰੂਸ ਦੀ ਮੰਗ ਖ਼ਿਲਾਫ਼ ਵੋਟ ਦਿੱਤੀ

ਸੰਯੁਕਤ ਰਾਸ਼ਟਰ, 11 ਅਕਤੂਬਰ- ਭਾਰਤ ਨੇ ਯੂਕਰੇਨ ਦੇ ਚਾਰ ਖੇਤਰਾਂ ’ਤੇ ਰੂਸ ਦੇ ‘ਗੈ਼ਰ-ਕਾਨੂੰਨੀ’ ਕਬਜ਼ੇ ਦੀ ਨਿੰਦਾ ਕਰਨ ਵਾਲੇ ਮਤੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਗੁਪਤ ਵੋਟਿੰਗ ਕਰਵਾਉਣ ਦੀ ਰੂਸ ਦੀ ਮੰਗ ਖ਼ਿਲਾਫ਼ ਵੋਟ ਕੀਤਾ। ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਨੇ ਖੁੱਲ੍ਹੇ ਤੌਰ ’ਤੇ ਵੋਟਿੰਗ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸੋਮਵਾਰ ਨੂੰ […]

ਕੈਨੇਡਾ: ਵਿਦਿਆਰਥੀਆਂ ਤੋਂ ਹਫ਼ਤਾਵਾਰੀ 20 ਘੰਟੇ ਕੰਮ ਕਰਨ ਦੀ ਪਾਬੰਦੀ ਹਟਾਈ

ਕੈਨੇਡਾ: ਵਿਦਿਆਰਥੀਆਂ ਤੋਂ ਹਫ਼ਤਾਵਾਰੀ 20 ਘੰਟੇ ਕੰਮ ਕਰਨ ਦੀ ਪਾਬੰਦੀ ਹਟਾਈ

ਵੈਨਕੂਵਰ, 8 ਅਕਤੂਬਰ- ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਉਨ੍ਹਾਂ ’ਤੇ ਲੱਗੀ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਪਾਬੰਦੀ ਇੱਕ ਸਾਲ ਲਈ ਹਟਾ ਦਿੱਤੀ ਹੈ। ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਦੱਸਿਆ ਕਿ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੌਮਾਂਤਰੀ ਵਿਦਿਆਰਥੀਆਂ ’ਤੇ ਲੱਗੀ 20 ਘੰਟੇ ਕੰਮ ਕਰਨ ਦੀ ਪਾਬੰਦੀ ਆਉਂਦੀ […]

ਗਾਂਬੀਆ ’ਚ 66 ਬੱਚਿਆਂ ਦੀ ਮੌਤ: ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਕੰਪਨੀ ਦੀਆਂ ਦਵਾਈਆਂ ਖ਼ਿਲਾਫ਼ ਅਲਰਟ ਜਾਰੀ, ਜਾਂਚ ਸ਼ੁਰੂ

ਗਾਂਬੀਆ ’ਚ 66 ਬੱਚਿਆਂ ਦੀ ਮੌਤ: ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਕੰਪਨੀ ਦੀਆਂ ਦਵਾਈਆਂ ਖ਼ਿਲਾਫ਼ ਅਲਰਟ ਜਾਰੀ, ਜਾਂਚ ਸ਼ੁਰੂ

ਸੰਯੁਕਤ ਰਾਸ਼ਟਰ/ਜੇਨੇਵਾ, 6 ਅਕਤੂਬਰ- ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੀਆਂ ਚਾਰ ਦਵਾਈਆਂ ਖ਼ਿਲਾਫ਼ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਹੋਣ ਦਾ ਮੰਨਿਆ ਜਾਂਦਾ ਹੈ। ਡਬਲਿਊਐੱਚਓ ਦੇ ਡਾਇਰੈਕਟਰ-ਜਨਰਲ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਹ ਚਾਰ ਦਵਾਈਆਂ ਭਾਰਤੀ ਕੰਪਨੀ ਮੇਡੇਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਬਣਾਈਆਂ […]