Home»Homepage Blog (Page 1252)

ਅਮਰੀਕਾ ’ਚ ਹਵਾਈ ਸਟੰਟ ਦੌਰਾਨ ਦੋ ਜਹਾਜ਼ ਟਕਰਾਏ

ਅਮਰੀਕਾ ’ਚ ਹਵਾਈ ਸਟੰਟ ਦੌਰਾਨ ਦੋ ਜਹਾਜ਼ ਟਕਰਾਏ

ਡਲਾਸ (ਅਮਰੀਕਾ), 13 ਨਵੰਬਰ- ਅਮਰੀਕਾ ਦੇ ਡਲਾਸ ਵਿਚ ਹਵਾਈ ਸਟੰਟ ਦੌਰਾਨ ਦੋ ਫੌਜੀ ਜਹਾਜ਼ ਇਕ-ਦੂਜੇ ਨਾਲ ਟਕਰਾ ਕੇ ਜ਼ਮੀਨ ‘ਤੇ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਵਿਚ ਅੱਗ ਲੱਗ ਗਈ। ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਨਾ ਹੀ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਹੈ।

ਟੀ-20 ਵਿਸ਼ਵ ਕੱਪ ਫਾਈਨਲ: ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ 8 ਵਿਕਟਾਂ ’ਤੇ 137 ਦੌੜਾਂ ਬਣਾਈਆਂ

ਟੀ-20 ਵਿਸ਼ਵ ਕੱਪ ਫਾਈਨਲ: ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ 8 ਵਿਕਟਾਂ ’ਤੇ 137 ਦੌੜਾਂ ਬਣਾਈਆਂ

ਮੈਲਬਰਨ (ਆਸਟਰੇਲੀਆ), 13 ਨਵੰਬਰ- ਅੱਜ ਇਥੇ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ  8 ਵਿਕਟਾਂ ’ਤੇ 137  ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪੰਜਾਬ ’ਚ ਹਥਿਆਰਾਂ ਦੇ ਦਿਖਾਵੇ ਤੇ ਭੜਕਾਊ ਗਾਣਿਆਂ ’ਤੇ ਪਾੰਬਦੀ

ਪੰਜਾਬ ’ਚ ਹਥਿਆਰਾਂ ਦੇ ਦਿਖਾਵੇ ਤੇ ਭੜਕਾਊ ਗਾਣਿਆਂ ’ਤੇ ਪਾੰਬਦੀ

ਚੰਡੀਗੜ੍ਹ, 13 ਨਵੰਬਰ- ਸੂਬੇ ਵਿੱਚ ਕਾਨੂੰਨ ਵਿਵਸਥਾ ਮਾਮਲੇ ’ਤੇ ਘਿਰੀ ਪੰਜਾਬ ਸਰਕਾਰ ਨੇ ਰਾਜ ਵਿੱਚ ਬੰਦੂਕ ਸੱਭਿਆਚਾਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਹਥਿਆਰਾਂ ਦਾ ਦਿਖਾਵਾ ਕਰਨ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਨੇ ਇਸ ਦੇ ਨਾਲ ਅਗਲੇ ਤਿੰਨ ਮਹੀਨਿਆਂ ਵਿੱਚ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਦੇ ਵੀ ਆਦੇਸ਼ […]