ਵੀਰਵਾਰ, 15 ਮਈ 2025
NSW ਦੇ ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਐਂਡ ਫੈਮਿਲੀ ਸੇਫ਼ਟੀ (ਆਦਿਰਾ ਸੈਂਟਰ) ਨੇ ਸੱਭਿਆਚਾਰਕ ਅਤੇ ਭਾਸ਼ਾਈ ਰੂਪ ਵਿੱਚ ਵਿਭਿੰਨ ਭਾਈਚਾਰਿਆਂ ਦੀਆਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰਨ ਦੇ ਇੱਕ ਸਾਲ ਨੂੰ ਪੂਰਾ ਕੀਤਾ ਹੈ।
ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ, NSW ਸਰਕਾਰ ਨੇ ਵੱਖ-ਵੱਖ ਭਾਈਚਾਰਿਆਂ ਦੇ ਬਚਕੇ-ਨਿੱਕਲਣ ਵਾਲੇ ਪੀੜਤਾਂ ਲਈ ਸੱਭਿਆਚਾਰਕ ਤੌਰ ‘ਤੇ ਢੁੱਕਵੀਂ ਸਹਾਇਤਾ ਦੀ ਲੋੜ ਨੂੰ ਪਛਾਣਦੇ ਹੋਏ, ਆਦਿਰਾ ਸੈਂਟਰ ਦੀ ਸਥਾਪਨਾ ਲਈ $4.4 ਮਿਲੀਅਨ ਦੀ ਫੰਡਿੰਗ ਦਿੱਤੀ।
ਮਈ 2024 ਵਿੱਚ ਖੁੱਲ੍ਹਿਆ ਇਹ ਸੈਂਟਰ ਮੁੱਢਲੀ ਰੋਕਥਾਮ, ਸ਼ੁਰੂਆਤੀ ਦਖਲਅੰਦਾਜ਼ੀ, ਸੰਕਟ ਸਹਾਇਤਾ ਅਤੇ ਰਿਕਵਰੀ ਸੇਵਾਵਾਂ ਵਿੱਚ ਸੱਭਿਆਚਾਰਕ ਪੱਖੋਂ ਢੁੱਕਵੀਆਂ ਅਤੇ ਤੁਹਾਡੀ ਭਾਸ਼ਾ ਵਿੱਚ ਕਈ ਕਿਸਮ ਦੀਆਂ ਘਰੇਲੂ ਅਤੇ ਪਰਿਵਾਰਕ ਹਿੰਸਾ ਸੇਵਾਵਾਂ ਪ੍ਰਦਾਨ ਕਰਦਾ ਹੈ।
ਦੱਖਣ-ਪੱਛਮੀ ਸਿਡਨੀ ਵਿੱਚ ਸਥਿਤ ਹੋਣ ਦੇ ਬਾਵਜੂਦ, ਇਹ ਰਾਜ ਭਰ ਵਿੱਚ ਕੰਮ ਕਰਦਾ ਹੈ, ਜਿਸ ਵਿੱਚ ਆਊਟਰੀਚ ਸੇਵਾਵਾਂ, ਸੈਕਟਰ ਸਹਾਇਤਾ ਅਤੇ ਦਿਹਾਤੀ ਇਲਾਕਿਆਂ ਵਿੱਚ ਪ੍ਰੋਗਰਾਮ ਹੋਣੇ ਸ਼ਾਮਲ ਹਨ।
ਪਹਿਲੇ ਸਾਲ ਦੇ ਕਾਰਜਕਾਲ ਵਿੱਚ, ਆਦਿਰਾ ਸੈਂਟਰ ਨੇ ਇਹ ਕੀਤਾ ਹੈ:
- ਸਿਹਤਮੰਦਰਿਸ਼ਤਿਆਂ ਅਤੇ ਘਰੇਲੂ ਅਤੇ ਪਰਿਵਾਰਕ ਹਿੰਸਾ ਵਿਸ਼ਿਆਂ ਬਾਰੇ 50 ਤੋਂ ਵੱਧ ਭਾਈਚਾਰਕ ਜਾਣਕਾਰੀ ਸੈਸ਼ਨ ਪ੍ਰਦਾਨ ਕੀਤੇ ਹਨ ਜਿਨ੍ਹਾਂ ਵਿੱਚ 1,000 ਤੋਂ ਵੱਧ ਲੋਕ ਸ਼ਾਮਲ ਹੋਏ ਹਨ, ਜਿਸ ਵਿੱਚ 15 ਵੱਖ-ਵੱਖ ਭਾਸ਼ਾਵਾਂ ਵਿੱਚ ਦੁਭਾਸ਼ੀਆ ਸੇਵਾ ਪ੍ਰਦਾਨ ਕੀਤੀ ਗਈ ਹੈ।
- ਬਹੁ–ਸੱਭਿਆਚਾਰਕਪਿਛੋਕੜ ਵਾਲੀਆਂ ਸੈਂਕੜੇ ਔਰਤਾਂ ਅਤੇ ਬੱਚਿਆਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹਨ, ਜਾਂ ਅਨੁਭਵ ਕਰਨ ਦੇ ਜ਼ੋਖਮ ਵਿੱਚ ਹਨ, ਜਿਸ ਵਿੱਚ ਕੇਸਵਰਕ ਅਤੇ ਕਾਊਂਸਲਿੰਗ ਦੁਆਰਾ ਸਲਾਹ ਅਤੇ ਰੈਫ਼ਰਲ ਦੇਣਾ ਸ਼ਾਮਲ ਹਨ। 20 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
- ਘਰੇਲੂਅਤੇ ਪਰਿਵਾਰਕ ਹਿੰਸਾ ਅਤੇ ਪੁਨਰ-ਵਸੇਬਾ ਦੋਵੇਂ ਸੈਕਟਰਾਂ ਵਿੱਚ ਸੰਸਥਾਵਾਂ ਨੂੰ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਸਮਝਣ, ਪਛਾਣਨ ਅਤੇ ਜਵਾਬੀ ਕਾਰਵਾਈ ਕਰਨ ਲਈ 13 ਸਮਰੱਥਾ–ਨਿਰਮਾਣ ਵਰਕਸ਼ਾਪਾਂ ਪ੍ਰਦਾਨ ਕੀਤੀਆਂ ਗਈਆਂ ਹਨ।
- ਪ੍ਰਵਾਸੀਅਤੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਔਰਤਾਂ ਲਈ ਸਿਖਲਾਈ ਸਰਕਲ ਕੀਤੇ ਗਏ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਪ੍ਰਦਾਨ ਕੀਤੀਆਂ ਗਈਆਂ, ਜੋ ਅਕਸਰ ਆਪਣੇ ਭਾਈਚਾਰਿਆਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਲਈ “ਪਹਿਲੇ ਜਵਾਬ ਦੇਣ ਵਾਲੇ” ਵਿਅਕਤੀ ਹੁੰਦੇ ਹਨ।
NSW ਸਰਕਾਰ ਇਹ ਮੰਨਦੀ ਹੈ ਕਿ ਪ੍ਰਵਾਸੀ, ਸ਼ਰਨਾਰਥੀ ਅਤੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਲੋਕ ਅਕਸਰ ਅਜਿਹੀਆਂ ਕਈ ਪਰਤਾਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਜੋ ਹਿੰਸਾ ਦੀ ਸੰਭਾਵਨਾ, ਪ੍ਰਭਾਵ ਅਤੇ/ਜਾਂ ਗੰਭੀਰਤਾ ਨੂੰ ਵਧਾਉਂਦੀਆਂ ਹਨ, ਅਤੇ ਉਹ ਸਹਾਇਤਾ ਅਤੇ ਸੁਰੱਖਿਆ ਤੱਕ ਪਹੁੰਚ ਕਰਨ ਵਿੱਚ ਵਾਧੂ ਰੁਕਾਵਟਾਂ ਦਾ ਸਾਹਮਣਾ ਵੀ ਕਰ ਸਕਦੇ ਹਨ।
ਵਿਭਿੰਨ ਪਿਛੋਕੜ ਵਾਲੇ ਬਚਕੇ-ਨਿੱਕਲਣ ਵਾਲੇ ਪੀੜਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ, NSW ਦੀ ਘਰੇਲੂ ਅਤੇ ਪਰਿਵਾਰਕ ਹਿੰਸਾ ਯੋਜਨਾ 2022-27(NSW Domestic and Family Violence Plan 2022-27) ਦਾ ਇੱਕ ਮੁੱਖ ਹਿੱਸਾ ਹੈ।
NSW ਦੀ ਸਰਕਾਰ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਹੱਲ ਕਰਨ ਲਈ ਪੂਰੇ ਭਾਈਚਾਰੇ ਦੀ ਭਾਗੀਦਾਰੀ ਵਾਲੀ ਪਹੁੰਚ ਅਪਣਾ ਰਹੀ ਹੈ। ਇਸ ਵਿੱਚ ਹਿੱਤਧਾਰਕਾਂ ਨਾਲ ਕੰਮ ਕਰਨਾ ਅਤੇ ਸਾਡੇ ਜਵਾਬਾਂ ਨੂੰ ਵਿਕਸਤ ਕਰਨ ਅਤੇ ਲਾਗੂ ਕਰਦੇ ਸਮੇਂ ਬਚਕੇ-ਨਿੱਕਲੇ ਪੀੜਤਾਂ ਦੀ ਰਾਏ ਸੁਣਨਾ ਸ਼ਾਮਲ ਹੈ।
ਬਹੁ–ਸੱਭਿਆਚਾਰਵਾਦ ਮੰਤਰੀ ਸਟੀਵ ਕੈਂਪਰ ਨੇ ਕਿਹਾ:
“ਇੱਕ ਸਾਲ ਪਹਿਲਾਂ ਆਦਿਰਾ ਸੈਂਟਰ ਦੇ ਉਦਘਾਟਨ ਸਮੇਂ, ਮੈਂ ਕਿਹਾ ਸੀ ਕਿ ਇਹ ਸੈਂਟਰ ‘ਸਾਡੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਲਈ ਬਹੁਤ ਜ਼ਰੂਰੀ ਸੇਵਾਵਾਂ ਇਸ ਤਰੀਕੇ ਨਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ, ਜੋ ਉਨ੍ਹਾਂ ਦੇ ਸੱਭਿਆਚਾਰ ਦਾ ਸਤਿਕਾਰ ਦਾ ਕਰਦੀਆਂ ਹੋਣ ਅਤੇ ਉਨ੍ਹਾਂ ਲਈ ਪਹੁੰਚਯੋਗ ਹੋਣ।’
“ਆਦਿਰਾ ਸੈਂਟਰ ਨੇ ਬਿਲਕੁਲ ਇਹੀ ਕੀਤਾ ਹੈ – ਇਸਨੇ ਵਿਅਕਤੀਗਤ ਲੋੜਾਂ ਮੁਤਾਬਿਕ ਤਿਆਰ ਕੀਤੇ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਪ੍ਰਾਇਮਰੀ ਰੋਕਥਾਮ ਪ੍ਰੋਗਰਾਮਾਂ ਦੇ ਨਾਲ-ਨਾਲ ਸੰਕਟ ਸਹਾਇਤਾ ਅਤੇ ਰਿਕਵਰੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜੋ ਸੱਭਿਆਚਾਰਕ ਪੱਖੋਂ ਢੁੱਕਵੀਆਂ ਹਨ, ਤੁਹਾਡੀ ਭਾਸ਼ਾ ਵਿੱਚ ਹਨ, ਅਤੇ ਬਹੁ-ਸੱਭਿਆਚਾਰਕ ਪਿਛੋਕੜ ਵਾਲੀਆਂ ਔਰਤਾਂ ਅਤੇ ਬੱਚਿਆਂ ਦੀਆਂ ਖ਼ਾਸ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ।
“ਆਦਿਰਾ ਸੈਂਟਰ ਘਰੇਲੂ ਅਤੇ ਪਰਿਵਾਰਕ ਹਿੰਸਾ ਪ੍ਰਤੀ ਸਾਡੀ ਸਮੁੱਚੀ ਸਰਕਾਰੀ ਪ੍ਰਤੀਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਅਤੇ ਰਾਜ ਭਰ ਦੇ ਸਾਰੇ ਭਾਈਚਾਰਿਆਂ ਵਿੱਚ ਬਚਕੇ-ਨਿੱਕਲਣ ਵਾਲੇ ਪੀੜਤਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ NSW ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਘਰੇਲੂ ਹਿੰਸਾ ਅਤੇ ਜਿਨਸੀ ਹਮਲੇ ਦੀ ਰੋਕਥਾਮ ਲਈ ਮੰਤਰੀ ਜੋਡੀ ਹੈਰੀਸਨ ਨੇ ਕਿਹਾ:
“NSW ਦੀ ਸਰਕਾਰ ਬਹੁ-ਸੱਭਿਆਚਾਰਕ ਭਾਈਚਾਰਿਆਂ ਦੀ ਜਾਣਕਾਰੀ ਹੋਣ ਵਾਲੇ ਅਤੇ ਉਨ੍ਹਾਂ ਨਾਲ ਜੁੜੇ ਹੋਣ ਦੇ ਆਧਾਰ ‘ਤੇ ਤਿਆਰ ਕੀਤੇ ਗਏ ਅਤੇ ਸੱਭਿਆਚਾਰਕ ਪੱਖੋਂ ਢੁੱਕਵੇਂ ਜਵਾਬਾਂ ਦੀ ਜ਼ਰੂਰਤ ਨੂੰ ਪਛਾਣਦੀ ਹੈ।
“ਅਸੀਂ ਜਾਣਦੇ ਹਾਂ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜ ਵਾਲੀਆਂ ਔਰਤਾਂ ਭਾਸ਼ਾਈ ਰੁਕਾਵਟਾਂ, ਸੱਭਿਆਚਾਰਕ ਕਲੰਕ, ਵੀਜ਼ਾ ਅਤੇ ਰਿਹਾਇਸ਼ੀ ਸਥਿਤੀ ਬਾਰੇ ਚਿੰਤਾਵਾਂ, ਵਿੱਤੀ ਅਸੁਰੱਖਿਆ ਅਤੇ ਹੋਰ ਸੱਭਿਆਚਾਰਕ ਕਾਰਨਾਂ ਕਰਕੇ ਹਿੰਸਾ ਦੀ ਰਿਪੋਰਟ ਕਰਨ ਜਾਂ ਮੱਦਦ ਮੰਗਣ ਦੀ ਸੰਭਾਵਨਾ ਘੱਟ ਰੱਖਦੀਆਂ ਹਨ।
“ਪਿਛਲੇ ਸਾਲ ਦੌਰਾਨ, ਆਦਿਰਾ ਸੈਂਟਰ ਨੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜਾਂ ਦੇ ਘਰੇਲੂ ਅਤੇ ਪਰਿਵਾਰਕ ਹਿੰਸਾ ਪੀੜਤਾਂ ਲਈ ਜਾਣਕਾਰੀ ਅਤੇ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਸੁਧਾਰ ਅਤੇ ਵਾਧਾ ਕੀਤਾ ਹੈ।
“ਉਹ ਭਾਈਚਾਰਿਆਂ ਅਤੇ ਸੰਸਥਾਵਾਂ ਦੀ ਸਮਰੱਥਾ ਵੀ ਵਿਕਸਤ ਕਰ ਰਹੇ ਹਨ ਤਾਂ ਜੋ ਵਿਭਿੰਨ ਪਿਛੋਕੜਾਂ ਤੋਂ ਹੋਰ ਵੀ ਵਧੇਰੇ ਔਰਤਾਂ ਅਤੇ ਬੱਚੇ ਉਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਮਾਹਰ, ਭਾਸ਼ਾਈ ਅਤੇ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸੇਵਾਵਾਂ ਤੱਕ ਪਹੁੰਚ ਕਰ ਸਕਣ।”
ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਦੀ ਸੀਈਓ ਵਾਇਲਟ ਰੌਮੇਲੀਓਟਿਸ ਨੇ ਕਿਹਾ:
“ਸਿਰਫ਼ ਇੱਕ ਸਾਲ ਵਿੱਚ, ਆਦਿਰਾ ਸੈਂਟਰ ਨੇ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਅਤੇ ਬੱਚਿਆਂ ਲਈ ਸਹਾਇਤਾ ਵਿੱਚ ਮਹੱਤਵਪੂਰਨ ਪਾੜੇ ਦੀ ਪਛਾਣ ਕੀਤੀ ਹੈ – ਅਤੇ ਇਸਨੂੰ ਭਰਨ ਲਈ ਸੈਕਟਰ ਅਤੇ ਭਾਈਚਾਰੇ ਨਾਲ ਮਿਲਕੇ ਕੰਮ ਕੀਤਾ ਹੈ।
“ਸਭ ਔਰਤਾਂ ਅਤੇ ਬੱਚੇ – ਭਾਵੇਂ ਉਹਨਾਂ ਦੀ ਭਾਸ਼ਾ, ਸੰਸਕ੍ਰਿਤਕ ਪਿੱਠਭੂਮੀ ਜਾਂ ਵੀਜ਼ਾ ਸਥਿਤੀ ਜੋ ਮਰਜ਼ੀ ਹੋਵੇ – ਹਿੰਸਾ ਤੋਂ ਮੁਕਤ ਜੀਵਨ ਜੀਉਣ ਅਤੇ ਸਹਾਇਤਾ ਤੱਕ ਪਹੁੰਚ ਹੋਣ ਦਾ ਹੱਕ ਰੱਖਦੇ ਹਨ।”
“ਆਦਿਰਾ ਸੈਂਟਰ ਰਾਜ-ਭਰ ਵਿੱਚ ਭਾਈਚਾਰਿਆਂ ਅਤੇ ਸੇਵਾਵਾਂ ਨਾਲ ਸਹਿਯੋਗ ਕਰ ਰਿਹਾ ਹੈ, ਤਾਂ ਜੋ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਅਤੇ ਬੱਚਿਆਂ ਲਈ ਸੇਵਾ ਜਵਾਬ ਅਤੇ ਸੱਭਿਆਚਾਰਕ ਪੱਖੋਂ ਢੁੱਕਵੀਂ ਸਹਾਇਤਾ ਨੂੰ ਮਜ਼ਬੂਤ ਕੀਤਾ ਜਾ ਸਕੇ।”
“ਇਹ NSW ਵਿੱਚ ਇੱਕ ਹੁਨਰਮੰਦ, ਸੱਭਿਆਚਾਰਕ ਤੌਰ ‘ਤੇ ਜਵਾਬਦੇਹ ਮਾਹਰ ਘਰੇਲੂ ਅਤੇ ਪਰਿਵਾਰਕ ਹਿੰਸਾ ਕਾਰਜਬਲ ਨੂੰ ਵਿਕਸਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”
ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਐਂਡ ਫੈਮਿਲੀ ਸੇਫ਼ਟੀ ਦੀ ਡਾਇਰੈਕਟਰ ਗੁਲਨਾਰਾ ਅੱਬਾਸੋਵਾ ਨੇ ਕਿਹਾ:
“ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੇ ਹਿੰਸਾ ਦੇ ਅਨੁਭਵ, ਲਿੰਗ ਅਸਮਾਨਤਾ ਅਤੇ ਨਾ-ਬਰਾਬਰੀ ਅਤੇ ਵਿਤਕਰੇ ਦੇ ਹੋਰ ਆਪਸ ਵਿੱਚ ਜੁੜੇ ਰੂਪਾਂ ਦੇ ਪ੍ਰਗਟਾਵੇ ਦੁਆਰਾ ਪ੍ਰੇਰਿਤ ਹੁੰਦੇ ਹਨ, ਜਿਸ ਵਿੱਚ ਨਸਲਵਾਦ, ਲਿੰਗਵਾਦ, ਅਤੇ ਸੱਭਿਆਚਾਰਕ ਅਤੇ ਢਾਂਚਾਗਤ ਰੁਕਾਵਟਾਂ ਸ਼ਾਮਲ ਹਨ, ਜੋ ਇਨ੍ਹਾਂ ਅਨੁਭਵਾਂ ਨੂੰ ਪ੍ਰਭਾਵਿਤ ਕਰਦੇ ਹਨ – ਅਤੇ ਔਰਤਾਂ ਨੂੰ ਮੱਦਦ ਲੈਣ ਤੋਂ ਰੋਕਦੇ ਹਨ।
“ਆਦਿਰਾ ਸੈਂਟਰ, NSW ਦੇ ਘਰੇਲੂ ਅਤੇ ਪਰਿਵਾਰਕ ਹਿੰਸਾ ਸੈਕਟਰ, ਅਤੇ ਬਹੁ-ਸੱਭਿਆਚਾਰ ਅਤੇ ਪੁਨਰ-ਵਸੇਬਾ ਸੈਕਟਰ ਲਈ ਇੱਕ ਸਰੋਤ ਹੈ, ਜੋ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀ ਸੁਰੱਖਿਆ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਨ ਵਾਲੇ ਸੱਭਿਆਚਾਰਕ ਅਤੇ ਢਾਂਚਾਗਤ ਰੁਕਾਵਟਾਂ ਨੂੰ ਹੱਲ ਕਰਨ ਲਈ ਸੇਵਾਵਾਂ ਕੋਲ ਸਮਰੱਥਾ ਹੋਣ ਦਾ ਸਮਰਥਨ ਕਰਦਾ ਹੈ।
“ਸਾਡਾ ਕੰਮ ਕਰਨ ਦਾ ਸਹਿਯੋਗੀ ਤਰੀਕਾ ਅਤੇ ਸੈਕਟਰ ਦਾ ਸਮਰੱਥਾ ਨਿਰਮਾਣ ਰੋਕਥਾਮ ਅਤੇ ਭਾਈਚਾਰੇ ਦੀ ਸਿੱਖਿਆ ‘ਤੇ ਮਜ਼ਬੂਤ ਧਿਆਨ ਕੇਂਦਰਿਤ ਕਰਨ ਦੁਆਰਾ ਪੂਰਾ ਕੀਤਾ ਜਾਂਦਾ ਹੈ। ਪਿਛਲੇ ਸਾਲ ਵਿੱਚ, ਆਦਿਰਾ ਸੈਂਟਰ ਨੇ NSW ਭਰ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਨਾਲ ਮਿਲ ਕੇ ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ ਇਸ ਦੇ ਕਾਰਕਾਂ ਬਾਰੇ ਜਾਗਰੂਕਤਾ ਅਤੇ ਸਮਝ ਵਧਾਉਣ ਅਤੇ ਸਿਹਤਮੰਦ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।”
ਸਹਾਇਤਾ:
ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ [000] ‘ਤੇ ਫ਼ੋਨ ਕਰੋ ਅਤੇ ਪੁਲਿਸ ਦੀ ਸਹਾਇਤਾ ਲਵੋ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜ਼ਬਰਨ ਕੰਟਰੋਲ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਹਾਇਤਾ ਅਤੇ ਜਾਣਕਾਰੀ ਲਈ 1800RESPECT (1800 737 732) ‘ਤੇ ਫ਼ੋਨ ਕਰੋ ਜਾਂ 1800 RESPECT (ਭਾਸ਼ਾਵਾਂ) ‘ਤੇ ਜਾਓ। ਇਹ ਸੇਵਾ ਹਫ਼ਤੇ ਦੇ 7 ਦਿਨ 24 ਘੰਟੇ ਉਪਲਬਧ ਹੈ।
ਜੇਕਰ ਤੁਸੀਂ ਆਪਣੇ ਖੁਦ ਦੇ ਵਿਵਹਾਰ ਬਾਰੇ ਚਿੰਤਤ ਹੋ, ਤਾਂ ਪੁਰਸ਼ਾਂ ਦੀ ਰੈਫ਼ਰਲ ਸੇਵਾ ਨੂੰ 1300 766 491 ‘ਤੇ ਫ਼ੋਨ ਕਰੋ। ਇਹ ਸੇਵਾ ਹਫ਼ਤੇ ਦੇ 7 ਦਿਨ 24 ਘੰਟੇ ਉਪਲਬਧ ਹੈ। ਇਹ ਇੱਕ ਮੁਫ਼ਤ, ਗੁਪਤ ਅਤੇ ਅਗਿਆਤ ਸੇਵਾ ਹੈ।
ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਏ ਸੇਵਾ ਨੂੰ 131 450 ‘ਤੇ ਫ਼ੋਨ ਕਰੋ ਅਤੇ ਉਨ੍ਹਾਂ ਨੂੰ ਉਸ ਸੇਵਾ ਨਾਲ ਸੰਪਰਕ ਕਰਨ ਲਈ ਕਹੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ।
You must be logged in to post a comment Login