ਨਹਿਰੂ ਯੁਵਾ ਕੇਂਦਰ ਵਲੋਂ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮਾਂ ਦਾ ਆਯੋਜਨ ਇਕ ਅਪ੍ਰੈਲ ਤੋਂ

ਨਹਿਰੂ ਯੁਵਾ ਕੇਂਦਰ ਵਲੋਂ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮਾਂ ਦਾ ਆਯੋਜਨ ਇਕ ਅਪ੍ਰੈਲ ਤੋਂ

ਪਟਿਆਲਾ,  16 ਮਾਰਚ (ਪ. ਪ.)- ਦੇਸ਼ ਆਜ਼ਾ ਹੋਇਆਂ 75 ਸਾਲ ਹੋ ਗਏ ਹਨ। ਭਾਰਤ ਸਰਕਾਰ ਆਜ਼ਾਦੀ ਦਾ 75ਵਾਂ ਸਾਲ ਅਤੇ ਇਸ ਦੀਆਂ ਪ੍ਰਾਪਤੀਆਂ ਦਾ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਨਾ ਰਿਹਾ ਹੈ ਅਤੇ ਯਾਦ ਕਰ ਰਿਹਾ ਹੈ। ਇਸੇ ਤਹਿਤ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਇਸ ਦੀ ਖੁਦ ਮੁਖਿਤਆਰ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ ਇਕ ਅਪ੍ਰੈਲ ਤੋਂ 31 ਮਈ ਤੱਕ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ’ਚ ਕਮਿਊਨਿਟੀ ਬੇਸਡ ਆਰਗੇਨਾਈਜ਼ੇਸ਼ਨਾਂ ਰਾਹੀਂ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ।

ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਜ਼ਿਲ੍ਹਾ ਯੂਥ ਅਫਸਰ ਨੇਹਾ ਸ਼ਰਮਾ।

ਨਹਿਰੂ ਯੁਵਾ ਕੇਂਦਰ ਵਲੋਂ ਇਹ ਪ੍ਰੋਗਰਾਮ ਵੱਖ-ਵੱਖ ਕਮਿਊਨਿਟੀ ਅਧਾਰਤ ਸੰਸਥਾਵਾਂ (ਸੀ. ਬੀ. ਓਜ਼.) ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ’ਤੇ ਆਯੋਜਿਤ ਕੀਤੇ ਜਾਣਗੇ, ਜੋਕਿ ਦੇਸ਼ ਦੇ ਭਵਿੱਖ ਬਾਰੇ ਸਕਾਰਾਤਮਕ ਭਾਸ਼ਣ ਦੇਣ ਬਾਰੇ ਹੋਵੇਗਾ। ਨਹਿਰੂ ਯੁਵਾ ਕੇਂਦਰ ਪਟਿਆਲਾ ਦੀ ਜ਼ਿਲ੍ਹਾ ਯੂਥ ਅਫਸਰ ਨੇਹਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮ ਇੱਕ ਟਾਊਨ ਹਾਲ ਫਾਰਮੈਟ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਮਾਹਿਰ ਵਿਅਕਤੀ ਪੰਚ ਪ੍ਰਾਣ ’ਤੇ ਹੋਣ ਵਾਲੀ ਚਰਚਾ ਦੀ ਅਗਵਾਈ ਕਰਨਗੇ ਅਤੇ ਘੱਟੋ-ਘੱਟ 500 ਨੌਜਵਾਨਾਂ ਦੀ ਭਾਗੀਦਾਰਾਂ ਦੇ ਨਾਲ ਪ੍ਰਸ਼ਨ ਸੈਸ਼ਨ ਹੋਵੇਗਾ।
ਸ੍ਰੀਮਤੀ ਨੇਹਾ ਸ਼ਰਮਾ ਨੇ ਕਿਹਾ ਕਿ ਇਸ ਲਈ ਜਿਹੜੇ ਸੀ. ਬੀ. ਓਜ਼. ਅਪਲਾਈ ਕਰਨਾ ਚਾਹੁੰਦੇ ਹਨ, ਉਹ ਗੈਰ-ਸਿਆਸੀ, ਗੈਰ-ਪੱਖਪਾਤੀ ਹੋਣੇ ਚਾਹੀਦੇ ਹਨ, ਜਿਨ੍ਹਾਂ ਦਾ ਬੇਦਾਗ ਇਤਿਹਾਸ ਹੈ ਅਤੇ ਯੁਵਾ ਸੰਵਾਦ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਲੋੜੀਂਦੀ ਸੰਗਠਨਾਤਮਕ ਤੌਰ ’ਤੇ ਸਮਰੱਥ ਹੋਣੇ ਚਾਹੀਦੇ ਹਨ। ਸੰਸਥਾਵਾਂ ਦੇ ਖਿਲਾਫ ਕੋਈ ਵੀ ਅਪਰਾਧਿਕ ਕੇਸ ਲੰਬਿਤ ਨਾ ਹੋਵੇ। ਪ੍ਰੋਗਰਾਮ ਦੇ ਆਯੋਜਨ ਲਈ ਕਮਿਊਨਿਟੀ ਅਧਾਰਤ ਸੰਸਥਾਵਾਂ ਨੂੰ 20,000 ਤੱਕ ਦੀ ਅਦਾਇਗੀ ਕੀਤੀ ਜਾਵੇਗੀ। ਪ੍ਰੋਗਰਾਮਾਂ ਦੇ ਸੰਗਠਨ ਲਈ ਪ੍ਰਤੀ ਜ਼ਿਲ੍ਹੇ ਤੱਕ ਤਿੰਨ ਸੀ. ਬੀ. ਓਜ਼.ਦੀ ਚੋਣ ਕੀਤੀ ਜਾਵੇਗੀ। ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਤੇ ਦਿਲਚਸਪੀ ਰੱਖਣ ਵਾਲੇ ਸੀ. ਬੀ. ਓਜ਼. ਆਪਣੀਆਂ ਅਰਜ਼ੀਆਂ ਨਿਰਧਾਰਤ ਅਰਜ਼ੀ ਪ੍ਰੋਫਾਰਮੇ ਵਿੱਚ ਜਮ੍ਹਾਂ ਕਰ ਸਕਦੇ ਹਨ, ਜੋ ਜ਼ਿਲ੍ਹਾ ਨਹਿਰੂ ਯੁਵਾ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜ਼ਿਆਦਾ ਵੇਰਵਿਆਂ ਲਈ ਨਹਿਰੂ ਯੁਵਾ ਕੇਂਦਰ ਪਟਿਆਲਾ ਨਲਾ ਤਾਲਮੇਲ ਕਰ ਸਕਦੇ ਹਨ।

 

You must be logged in to post a comment Login