ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਪੰਜਾਬ ਚੈਪਟਰ ਕਾਨਫਰੰਸ ਦਾ ਆਯੋਜਨ ਭਲਕੇ

ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਪੰਜਾਬ ਚੈਪਟਰ ਕਾਨਫਰੰਸ ਦਾ ਆਯੋਜਨ ਭਲਕੇ
  • ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਰਨਗੇ ਉਦਘਾਟਨ

ਪਟਿਆਲਾ, 6 ਅਕਤੂਬਰ (ਸਟਾਫ ਰਿਪੋਰਟਰ) : ਕਮਿਊਨਿਟੀ ਮੈਡੀਸਨ ਵਿਭਾਗ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਲੋਂ ਪ੍ਰੋਫੈਸਰ ਤੇ ਮੁਖੀ ਡਾ. ਸਿੰਮੀ ਉਬਰਾਏ ਦੀ ਪ੍ਰਧਾਨਗੀ ਹੇਠ ਇਸ ਵਾਰ ਦੀ ਆਈ. ਏ. ਪੀ. ਐਸ. ਐਮ. 16ਵੀਂ ਪੰਜਾਬ ਚੈਪਟਰ ਕਾਨਫਰੰਸ ਦਾ ਆਯੋਜਨ ਇੰਸਟੀਚਿਊਟ ਬਿਲਡਿੰਗ ਵਿਚ 7 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਰਨਗੇ। ਇਸ ਦਾ ਵਿਸ਼ਾ ਜੀਰੀਐਟ੍ਰਿਕ ਹੈਲਥ (ਬਜ਼ੁਰਗਾਂ ਦੀ ਸਿਹਤ) ਹੈ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੋਂ ਇਲਾਵਾ ਵਾਇਸ ਪ੍ਰਿੰਸੀਪਲ ਡਾ. ਆਰ. ਬੀ. ਸਿਬੀਆ, ਮੈਡੀਕਲ ਸੁਪਰਡੰਟ ਡਾ. ਐਚ ਐਸ ਰੇਖੀ ਤੇ ਡੀ ਐਮ ਐਸ ਡਾ. ਵਿਨੋਦ ਡਾਂਗਵਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਤੋਂ ਬਿਨ੍ਹਾਂ ਆਈ. ਏ. ਪੀ. ਐਸ. ਐਮ. ਪ੍ਰਧਾਨ ਪੰਜਾਬ ਚੈਪਟਰ ਡਾ. ਜ਼ਸਲੀਨ ਕੌਰ, ਜਨਰਲ ਸੈਕਟਰੀ ਡਾ. ਪ੍ਰਨੀਤੀ ਪੱਡਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਕਮਿਊਨਿਟੀ ਮੈਡੀਕਲ ਵਿਭਾਗ ਦੇ ਮੁਖੀ ਡਾ. ਸਿੰਮੀ ਉਬਰਾਏ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਤੋਂ ਨਾਮਵਰ ਤੇ ਮਾਹਿਰ ਡਾਕਟਰ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਨਰੋਈ ਸਿਹਤ ਮਨੁੱਖੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਤੇ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਸਰਮਾਇਆ ਹਨ, ਸਾਨੂੰ ਬਜ਼ੁਰਗਾਂ ਦੇ ਸਿਹਤਮੰਦ ਜੀਵਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਰਾਜਿੰਦਰ ਸਿੰਘ ਬਲਗੀਰ, ਡਾ. ਪੁਨੀਤ ਗੰਭੀਰ, ਡਾ. ਰਵਿੰਦਰ ਖਹਿਰਾ, ਡਾ. ਵਿਸ਼ਾਲ ਮਲਹੋਤਰਾ, ਡਾ. ਬਲਪ੍ਰੀਤ ਕੌਰ, ਡਾ. ਅਮਨਦੇਵ ਸਿੰਘ, ਡਾ. ਸ਼ਲੰਦਰ ਕੌਰ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

You must be logged in to post a comment Login