ਫਾਜ਼ਿਲਕਾ ਖੇਤਰ ‘ਚ 8,00,00,000 ਰੁਪਏ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ : ਨਸ਼ਾ ਵਿਰੋਧੀ ਚੱਲ ਰਹੀ ਮੁਹਿੰਮ ਤਹਿਤ ਐਨਸੀਬੀ ਦੀ ਟੀਮ ਨੇ ਫਾਜ਼ਿਲਕਾ ਖੇਤਰ ‘ਚ ਇੱਕ ਕਾਰਵਾਈ ਦੌਰਾਨ 8 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਗਲੌਕ ਪਿਸਤੌਲ ਅਤੇ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਤਸਕਰਾਂ ‘ਚ ਫਿਰੋਜ਼ਪੁਰ ਛਾਉਣੀ ਦਾ ਰਹਿਣ ਵਾਲਾ ਜਸਵਿੰਦਰ ਸਿੰਘ, ਨੌਸ਼ਹਿਰਾ ਪਨੂੰ, ਤਰਨਤਾਰਨ ਦਾ ਰਹਿਣ ਵਾਲਾ ਪਵਨਦੀਪ ਸਿੰਘ ਅਤੇ ਇਕ ਨਾਬਾਲਗ ਸ਼ਾਮਲ ਹਨ। ਤਿੰਨਾਂ ਤਸਕਰਾਂ ਨੂੰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਇੱਕ ਰਿਜ਼ੋਰਟ ਨੇੜੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਹੈਰੋਇਨ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਇਕ ਜੇਲ੍ਹ ‘ਚ ਬੰਦ ਤਸਕਰ ਇਸ ਨੈੱਟਵਰਕ ਨੂੰ ਚਲਾ ਰਹੇ ਸੀ। ਉਸਦੀ ਪਛਾਣ ਕਰ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles