ਦਲੇਰ ਮਹਿੰਦੀ ਦੇ ਹੱਕ ‘ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

ਮੁੰਬਈ  – ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਗਾਇਕ ਦਲੇਰ ਮਹਿੰਦੀ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਹਾਲ ਹੀ ਵਿੱਚ ਦਲੇਰ ਮਹਿੰਦੀ ਦੀ ਇਸ ਗੱਲੋਂ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਪਰਫਾਰਮ ਕੀਤਾ। ਕਪਿਲ ਨੇ ਦੱਸਿਆ ਕਿ ਦਲੇਰ ਮਹਿੰਦੀ ਦੀ ਇੱਕ ਗੰਭੀਰ ਸਰਜਰੀ ਹੋਈ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ। ‘ਦਿ ਗ੍ਰੇਟ ਕਪਿਲ ਸ਼ਰਮਾ ਸ਼ੋਅ’ ਦੇ ਮੇਜ਼ਬਾਨ ਨੇ ਕਿਹਾ ਕਿ ਕਿਉਂਕਿ ਅਕਸਰ ਸਾਨੂੰ ਪਤਾ ਨਹੀਂ ਹੁੰਦਾ ਕਿ ਕੋਈ ਵਿਅਕਤੀ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ, ਇਸ ਲਈ ਸਾਨੂੰ ਇੱਕ-ਦੂਜੇ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ‘ਸਟੋਰੀ’ ਵਿੱਚ ਲਿਖਿਆ, ‘ਦਲੇਰ ਮਹਿੰਦੀ ਪਾਜੀ ਦੀ ਇੱਕ ਗੰਭੀਰ ਸਰਜਰੀ ਹੋਈ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ। ਸਾਨੂੰ ਬਸ ਇੱਕ-ਦੂਜੇ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਲੋੜ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਕੋਈ ਵਿਅਕਤੀ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ।”  ਕਪਿਲ ਨੇ ਦਲੇਰ ਮਹਿੰਦੀ ਦੇ ਛੋਟੇ ਭਰਾ, ਮੀਕਾ ਸਿੰਘ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਭਰਾ ਦਾ ਸਾਥ ਦਿੱਤਾ ਅਤੇ ਗਲਤਫਹਿਮੀਆਂ ਨੂੰ ਦੂਰ ਕੀਤਾ। ਕਪਿਲ ਨੇ ਅੱਗੇ ਲਿਖਿਆ, “ਸਪੱਸ਼ਟੀਕਰਨ ਦੇਣ ਲਈ ਮੀਕਾ ਪਾਜੀ ਤੁਹਾਡਾ ਧੰਨਵਾਦ। ਪ੍ਰਮਾਤਮਾ ਦਲੇਰ ਪਾਜੀ ਨੂੰ ਤੰਦਰੁਸਤੀ ਬਖਸ਼ੇ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਦਲੇਰ ਪਾਜੀ।”

ਦੱਸ ਦੇਈਏ ਕਿ ਇਸ ਤੋਂ ਪਹਿਲਾ ਮੀਕਾ ਸਿੰਘ ਨੇ ਖੁੱਲ੍ਹਾ ਚੈਲੰਜ ਦਿੰਦਿਆ ਕਿਹਾ ਸੀ ਕਿ ਜੇਕਰ ਕੋਈ ਇਹ ਸਾਬਿਤ ਕਰ ਦੇਵੇ ਕਿ ਉਨ੍ਹਾਂ ਦੇ ਵੱਡੇ ਭਰਾ ਅਤੇ ਸਾਥੀ ਗਾਇਕ ਦਲੇਰ ਮਹਿੰਦੀ ਸ਼ਰਾਬ ਪੀਂਦੇ ਹਨ, ਤਾਂ ਉਹ ਗਾਉਣਾ ਛੱਡ ਦੇਣਗੇ। ਆਪਣੇ ਭਰਾ ਦੇ ਬਚਾਅ ਵਿੱਚ ਆਉਂਦੇ ਹੋਏ, ਮੀਕਾ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਕਲਿੱਪ ਪੋਸਟ ਕੀਤੀ ਅਤੇ ਕਿਹਾ, “ਕੀ ਤੁਸੀਂ ਕਦੇ ਉਸ ਦੇ ਹੱਥ ਵਿੱਚ ਸ਼ਰਾਬ ਦਾ ਗਲਾਸ ਦੇਖਿਆ ਹੈ, ਜਾਂ ਜਾਂ ਉਨ੍ਹਾਂ ਦੀਆਂ ਜਨਮਦਿਨ ਪਾਰਟੀਆਂ ਵਿੱਚ ਸ਼ਰਾਬ ਦੀ ਖੁੱਲ੍ਹੀ ਵਰਤੋਂ ਹੁੰਦੀ ਦੇਖੀ ਹੈ?” ਨਹੀਂ, ਤੁਸੀਂ ਨਹੀਂ ਦੇਖਿਆ। ਜਦੋਂ ਤੁਸੀਂ ਅਜਿਹਾ ਕੁਝ ਦੇਖਿਆ ਹੀ ਨਹੀਂ, ਤਾਂ ਤੁਸੀਂ ਇਹ ਕਿਵੇਂ ਕਹਿ ਦਿੱਤਾ ਕਿ ਉਹ ਖੜ੍ਹੇ ਨਹੀਂ ਹੋ ਪਾ ਰਹੇ ਸਨ? ਅਸੀਂ ਕਲਾਕਾਰ ਕਈ ਵਾਰ ਕਿਸੇ ਦੇ ਕਹਿਣ ‘ਤੇ ‘ਹਾਂ’ ਕਰ ਦਿੰਦੇ ਹਾਂ ਕਿ ‘ਠੀਕ ਹੈ, ਅਸੀਂ ਸ਼ੋਅ ਕਰਾਂਗੇ’। ਭਾਵੇਂ ਸਾਨੂੰ 104 ਡਿਗਰੀ ਬੁਖ਼ਾਰ ਹੀ ਕਿਉਂ ਨਾ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਮੈਂ ਬਿਮਾਰ ਹਾਂ, ਪਰਸੋਂ ਮੇਰਾ ਸ਼ੋਅ ਹੈ ਅਤੇ ਮੈਂ ਪਹਿਲਾਂ ਹੀ ਵਾਅਦਾ ਕਰ ਚੁੱਕਾ ਹਾਂ, ਤਾਂ ਭਾਵੇਂ ਬਜਟ ਵੱਡਾ ਹੋਵੇ ਜਾਂ ਛੋਟਾ, ਮੈਂ ਉਹ ਸ਼ੋਅ ਜ਼ਰੂਰ ਕਰਾਂਗਾ। ਦਲੇਰ ਜੀ ਨੇ ਵੀ ਸ਼ਾਇਦ ਅਜਿਹਾ ਹੀ ਕੀਤਾ ਹੋਵੇਗਾ।”

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles