ਅਲਬਾਨੀਜ਼ ਨੇ ਇਰਾਕ ਯੁੱਧ ਨਾਲ ਸਬੰਧਤ ਲਾਪਤਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਸ਼ੁਰੂ

ਅਲਬਾਨੀਜ਼ ਨੇ ਇਰਾਕ ਯੁੱਧ ਨਾਲ ਸਬੰਧਤ ਲਾਪਤਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਸ਼ੁਰੂ

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਰਾਕ ਯੁੱਧ ਵਿਚ ਦਾਖਲ ਹੋਣ ਦੇ ਸਰਕਾਰ ਦੇ ਫ਼ੈਸਲੇ ਨਾਲ ਸਬੰਧਤ ਗੁੰਮ ਹੋਏ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਅਲਬਾਨੀਜ਼ ਨੇ ਬੁੱਧਵਾਰ ਨੂੰ 2024 ਦੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਹ ਦੇਸ਼ 2003 ਵਿੱਚ ਇਰਾਕ […]

ਯੂ.ਏ.ਈ. ਦਾ ਪਾਸਪੋਰਟ ਬਣਿਆ ਦੁਨੀਆ ਦਾ ਸਭ ਤੋਂ ਤਾਕਤਵਰ

ਨਵਾਂ ਸਾਲ ਚੜ੍ਹਦੇ ਹੀ ਦੁਨੀਆ ਭਰ ਦੇ ਪਾਸਪੋਰਟਾਂ ਦੀ ਨਵੀਂ ਰੈਂਕਿੰਗ ਜਾਰੀ ਹੋ ਗਈ ਹੈ। ਹਾਲ ਹੀ ਵਿਚ ਗਲੋਬਲ ਨਾਗਰਿਕਤਾ ਵਿੱਤੀ ਸਲਾਹਕਾਰ ਫਰਮ ਆਰਟਨ ਕੈਪੀਟਲ ਨੇ 2024 ਦੀ ਪਹਿਲੀ ਤਿਮਾਹੀ ਲਈ ਪਾਸਪੋਰਟ ਸੂਚਕਾਂਕ ਜਾਰੀ ਕੀਤਾ। ਇਸ ਸੂਚਕਾਂਕ ਵਿੱਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਪਾਸਪੋਰਟ ਨੂੰ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਮੰਨਦੇ ਹੋਏ ਪਹਿਲਾ ਸਥਾਨ ਦਿੱਤਾ ਗਿਆ ਹੈ। […]

ਅਮਰੀਕਾ ਦੀ ਸਰਕਾਰ 34000 ਅਰਬ ਡਾਲਰ ਦੇ ਰਿਕਾਰਡ ਕਰਜ਼ੇ ਹੇਠ ਦਬੀ

ਵਾਸ਼ਿੰਗਟਨ, 3 ਜਨਵਰੀ- ਅਮਰੀਕਾ ਵਿਚ ਸੰਘੀ ਸਰਕਾਰ ਦਾ ਕੁੱਲ ਰਾਸ਼ਟਰੀ ਕਰਜ਼ਾ 34 ਹਜ਼ਾਰ ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਕਰਜ਼ੇ ਦਾ ਇਹ ਪੱਧਰ ਦਰਸਾਉਂਦਾ ਹੈ ਕਿ ਦੇਸ਼ ਦੇ ਵਹੀ-ਖਾਤੇ ਨੂੰ ਸੁਧਾਰਨ ਲਈ ਆਉਣ ਵਾਲੇ ਸਾਲਾਂ ਵਿੱਚ ਸਰਕਾਰ ਨੂੰ ਸਿਆਸੀ ਅਤੇ ਆਰਥਿਕ ਮੋਰਚੇ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿੱਤ […]

ਦੂਜਾ ਕ੍ਰਿਕਟ ਟੈਸਟ: ਸਿਰਾਜ ਦੀ ਗੇਂਦਬਾਜ਼ੀ ਅੱਗੇ ਦੱਖਣੀ ਅਫਰੀਕਾ ਉੱਡਿਆ, 55 ’ਤੇ ਆਲ ਆਊਟ

ਕੇਪਟਾਊਨ, 3 ਦਸੰਬਰ- ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ (15 ਦੌੜਾਂ ‘ਤੇ ਛੇ ਵਿਕਟਾਂ) ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ‘ਚ 55 ਦੌੜਾਂ ‘ਤੇ ਆਊਟ ਕਰ ਦਿੱਤਾ। ਸਿਰਾਜ ਨੇ ਨੌਂ ਓਵਰਾਂ ਵਿੱਚ 15 ਦੌੜਾਂ ਦੇ ਕੇ ਛੇ […]

ਗਣਤੰਤਰ ਦਿਵਸ ’ਤੇ ਮਾਨ ਲੁਧਿਆਣਾ ਤੇ ਰਾਜਪਾਲ ਪਟਿਆਲਾ ’ਚ ਲਹਿਰਾਉਣਗੇ ਤਿਰੰਗਾ

ਮਾਨਸਾ, 3‌‌ ਜਨਵਰੀ- 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਵਿਖੇ ਝੰਡਾ ਲਹਿਰਾਇਆ ਜਾਵੇਗਾ ਅਤੇ ‌ਰਾਜਪਾਲ‌ ਬਨਵਾਰੀ ਲਾਲ ਪ੍ਰੋਹਿਤ ਵਲੋਂ ‌ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਝੰਡਾ ਲਹਿਰਾਇਆ ਜਾਵੇਗਾ।